ਚੰਡੀਗੜ੍ਹ:ਸਾਲ 2012 'ਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ 'ਕੈਰੀ ਆਨ ਜੱਟਾ' ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ, ਜਿਸ ਕਾਰਨ ਮੇਕਰਸ ਨੇ 2018 'ਚ ਰਿਲੀਜ਼ ਹੋਈ ਇਸ ਫਿਲਮ ਦਾ ਦੂਜਾ ਭਾਗ ਬਣਾਇਆ ਸੀ। ਦੋਵਾਂ ਫਿਲਮਾਂ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਇਸ ਸਾਲ ਸਿਨੇਮਾਘਰਾਂ 'ਚ ਰਿਲੀਜ਼ ਹੋਈ 'ਕੈਰੀ ਆਨ ਜੱਟਾ' ਦੇ ਤੀਜੇ ਭਾਗ ਨੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ। ਹੁਣ ਅਜਿਹੀ ਖਬਰ ਆਈ ਹੈ, ਜਿਸ ਨੂੰ ਸੁਣ ਕੇ ਦਰਸ਼ਕਾਂ ਦੇ ਹੌਂਸਲੇ ਵੱਧ ਜਾਣਗੇ, ਦਰਅਸਲ ਗਿੱਪੀ ਨੇ 'ਕੈਰੀ ਆਨ ਜੱਟਾ' ਦੇ ਚੌਥੇ ਭਾਗ (Carry On Jattiye) ਦਾ ਐਲਾਨ ਕਰ ਦਿੱਤਾ ਹੈ।
ਇਸ ਅਪਡੇਟ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ 'ਕੈਰੀ ਆਨ ਜੱਟਾ ਫਰੈਂਚਾਇਜ਼ੀ ਇੱਕ ਨਵੇਂ ਮੋੜ ਦੇ ਨਾਲ ਵਾਪਸ ਆ ਗਈ ਹੈ, ਪਨੋਰਮਾ ਸਟੂਡੀਓਜ਼ ਅਤੇ ਹੰਬਲ ਮੋਸ਼ਨ ਪਿਕਚਰਸ ਦੀ ਪੇਸ਼ਕਾਰੀ "ਕੈਰੀ ਆਨ ਜੱਟੀਏ"। ਸ਼ੂਟ ਲੰਡਨ ਵਿੱਚ ਸ਼ੁਰੂ।'
ਫਿਲਮ 'ਚ ਇਹ ਕਲਾਕਾਰ ਨਜ਼ਰ ਆਉਣਗੇ: ਤੁਹਾਨੂੰ ਦੱਸ ਦਈਏ ਕਿ ਫਿਲਮ ਦੀ ਸ਼ੂਟਿੰਗ ਲੰਡਨ 'ਚ ਸ਼ੁਰੂ ਹੋ ਚੁੱਕੀ ਹੈ। ਸਰਗੁਣ ਮਹਿਤਾ, ਜੈਸਮੀਨ ਭਸੀਨ, ਸੁਨੀਲ ਗਰੋਵਰ, ਜਸਵਿੰਦਰ ਭੱਲਾ, ਨਾਸਿਰ ਚਿਨਯੋਤੀ, ਨਿਰਮਲ ਰਿਸ਼ੀ ਅਤੇ ਰੁਪਿੰਦਰ ਰੂਪੀ ਵਰਗੇ ਸਿਤਾਰੇ ਇਸ ਵਿੱਚ ਅਦਾਕਾਰੀ ਕਰਦੇ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਕਰ ਰਹੇ ਹਨ। 'ਕੈਰੀ ਆਨ ਜੱਟੀਏ' ਗਿੱਪੀ ਗਰੇਵਾਲ, ਕੁਮਾਰ ਮੰਗਤ ਪਾਠਕ, ਰਵਨੀਤ ਕੌਰ ਗਰੇਵਾਲ, ਅਭਿਸ਼ੇਕ ਪਾਠਕ, ਵਿਨੋਦ ਅਸਵਾਲ ਅਤੇ ਦਿਵਿਆ ਧਮੀਜਾ ਦੁਆਰਾ ਨਿਰਮਿਤ ਕੀਤੀ ਜਾ ਰਹੀ ਹੈ।
Actress Karam Kaur: ਮਿਊਜ਼ਿਕ ਵੀਡੀਓ ਦਾ ਹਿੱਸਾ ਬਣੀ ਅਦਾਕਾਰਾ ਕਰਮ ਕੌਰ, ਗੀਤ ਇਸ ਦਿਨ ਹੋਵੇਗਾ ਰਿਲੀਜ਼
ਉਲੇਖਯੋਗ ਹੈ ਕਿ 'ਕੈਰੀ ਆਨ ਜੱਟਾ' ਸਭ ਤੋਂ ਸਫਲ ਪੰਜਾਬੀ ਫਿਲਮਾਂ ਵਿੱਚੋਂ ਇੱਕ ਰਹੀ ਹੈ, ਜਿਸ ਦੇ ਹਰੇਕ ਹਿੱਸੇ ਨੇ ਬਾਕਸ ਆਫਿਸ 'ਤੇ ਵੱਡੀ ਕਮਾਈ ਕੀਤੀ ਹੈ। 'ਕੈਰੀ ਆਨ ਜੱਟੀਏ' ਫ੍ਰੈਂਚਾਇਜ਼ੀ ਦਾ ਨਵਾਂ ਹਿੱਸਾ ਹੈ, ਇਸ ਵਾਰ ਮੁੰਡੇ ਨਹੀਂ ਬਲਕਿ ਕੁੜੀਆਂ ਧਮਾਲਾਂ ਪਾਉਂਦੀਆਂ ਨਜ਼ਰ ਆਉਣਗੀਆਂ। ਦੇਖਣਾ ਇਹ ਹੋਵੇਗਾ ਕਿ ਇਹ ਨਵਾਂ ਟਵਿਸਟ (Carry On Jattiye) ਕਿਸ ਤਰ੍ਹਾਂ ਦਾ ਹੁੰਦਾ ਹੈ ਅਤੇ ਦਰਸ਼ਕਾਂ ਵੱਲੋਂ ਇਸ ਨੂੰ ਕਿਵੇਂ ਹੁੰਗਾਰਾ ਮਿਲਦਾ ਹੈ।