ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਗਿੱਪੀ ਗਰੇਵਾਲ ਅੱਜ (2 ਜਨਵਰੀ) ਨੂੰ ਆਪਣਾ ਜਨਮਦਿਨ ਮਨਾ ਰਹੇ ਹਨ, ਆਪਣੇ ਜਨਮਦਿਨ ਉਤੇ ਗਾਇਕ-ਅਦਾਕਾਰ ਨੇ ਪ੍ਰਸ਼ੰਸਕਾਂ ਨੂੰ ਇੱਕ ਖਾਸ ਤੋਹਫ਼ਾ ਦਿੱਤਾ ਹੈ। ਜੀ ਹਾਂ... ਪ੍ਰਸਿੱਧ ਗਾਇਕ, ਅਦਾਕਾਰ ਅਤੇ ਨਿਰਦੇਸ਼ਕ ਵਜੋਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਆਪਣੀ ਇੱਕ ਵੱਖਰੀ ਜਗ੍ਹਾ ਬਣਾਉਣ ਵਾਲੇ ਗਿੱਪੀ ਗਰੇਵਾਲ ਅਗਲੇ (Gippy Grewal announced movie Sheran di kaum punjabi) ਸਾਲ ਯਾਨੀ ਕਿ 2024 ਵਿੱਚ ਤੁਹਾਡੇ ਲਈ ਫਿਲਮ ਲੈ ਕੇ ਆ ਰਹੇ ਹਨ।
ਇਸ ਫਿਲਮ ਬਾਰੇ ਜਾਣਕਾਰੀ ਖੁਦ ਅਦਾਕਾਰ ਨੇ ਦਿੱਤੀ ਅਤੇ ਲਿਖਿਆ 'ਮੇਰੇ ਜਨਮਦਿਨ 'ਤੇ ਮੇਰੇ ਪ੍ਰਸ਼ੰਸਕਾਂ ਲਈ ਖਾਸ ਐਲਾਨ #Sherandikaumpunjabi#ਸ਼ੇਰਾਂ ਦੀ ਕੌਮ ਪੰਜਾਬੀ 12 ਅਪ੍ਰੈਲ 2024 ਨੂੰ ਸਿਨੇਮਾਘਰਾਂ ਵਿੱਚ'। ਇਸ ਤੋਂ ਇਲਾਵਾ ਅਦਾਕਾਰ ਨੇ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਕੀ ਹੈ ਫਿਲਮ ਦਾ ਨਾਂ: ਗਿੱਪੀ ਨੇ ਫਿਲਮ 'ਸ਼ੇਰਾਂ ਦੀ ਕੌਮ ਪੰਜਾਬੀ' ਫਿਲਮ ਦਾ ਐਲਾਨ ਕੀਤਾ ਹੈ, ਇਹ ਫਿਲਮ ਅਗਲੇ ਸਾਲ ਵਿਸਾਖੀ ਦੇ ਮੌਕੇ ਉਤੇ 12 ਅਪ੍ਰੈਲ 2024 ਨੂੰ ਰਿਲੀਜ਼ ਹੋਵੇਗੀ।
ਵਰਕਫੰਟ ਦੀ ਗੱਲ ਕਰੀਏ ਤਾਂ ਅਦਾਕਾਰ ਨੇ ਹਾਲ ਹੀ ਵਿੱਚ ਦੋ ਫਿਲਮਾਂ ਦਾ ਐਲਾਨ ਕੀਤਾ ਹੈ, 'ਮੌਜਾਂ ਹੀ ਮੌਜਾਂ' ਅਤੇ 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ'। 'ਮੌਜਾਂ ਹੀ ਮੌਜਾਂ' ਵਿੱਚ ਗਿੱਪੀ, ਬਿੰਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਨਾਲ ਸਕ੍ਰੀਨ ਸਪੇਸ ਸਾਂਝੀ ਕਰਦੇ ਨਜ਼ਰ ਆਉਣਗੇ, ਇਹ ਫਿਲਮ ਸਤੰਬਰ 2023 ਵਿੱਚ ਸਿਨੇਮਾਘਰਾਂ ਵਿੱਚ ਆ ਜਾਵੇਗੀ। 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਵਿੱਚ ਅਦਾਕਾਰ ਤਾਨੀਆ ਨਾਲ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 8 ਮਾਰਚ 2023 ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।
ਇਹ ਵੀ ਪੜ੍ਹੋ:ਦਿਲਜੀਤ ਦੁਸਾਂਝ ਨੇ ਚਮਕੀਲਾ ਲੁੱਕ ਵਿੱਚ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ, ਤੁਸੀਂ ਵੀ ਦੇਖੋ ਤਸਵੀਰ