ਮੁੰਬਈ: 'ਕੈਰੀ ਆਨ ਜੱਟਾ 3' ਦੇ ਨਿਰਮਾਤਾ ਪਹਿਲਾਂ ਹੀ ਇਸ ਦੇ ਟਾਈਟਲ ਟਰੈਕ ਨਾਲ ਦਰਸ਼ਕਾਂ ਨੂੰ ਖੁਸ਼ ਕਰ ਚੁੱਕੇ ਹਨ ਅਤੇ ਹੁਣ ਦੂਸਰਾ ਗੀਤ ਫਰਿਸ਼ਤੇ ਸਿਰਲੇਖ ਵਾਲਾ ਵੀ ਰਿਲੀਜ਼ ਹੋ ਗਿਆ ਹੈ, ਇਹ ਇੱਕ ਰੁਮਾਂਟਿਕ ਟ੍ਰੈਕ ਹੈ, ਜੋ ਯਕੀਨਨ ਤੁਹਾਨੂੰ ਖੁਸ਼ ਕਰ ਦੇਵੇਗਾ।
ਅਦਾਕਾਰ ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ 'ਤੇ ਗਾਣੇ ਦੀ ਇਕ ਝਲਕ ਸਾਂਝੀ ਕੀਤੀ, ਜਿਸ ਦਾ ਕੈਪਸ਼ਨ ਉਨ੍ਹਾਂ ਨੇ ਲਿਖਿਆ "#Farishtey out now"। ਬੀ ਪਰਾਕ ਦੁਆਰਾ ਗਾਇਆ ਗਿਆ ਅਤੇ ਜਾਨੀ ਦੁਆਰਾ ਲਿਖਿਆ ਅਤੇ ਕੰਪੋਜ਼ ਕੀਤਾ ਗਿਆ ਇਹ ਗੀਤ ਇੱਕ ਰੁਮਾਂਟਿਕ ਟਰੈਕ ਹੈ, ਜਿਸ ਵਿੱਚ ਗਿੱਪੀ ਅਤੇ ਅਦਾਕਾਰਾ ਸੋਨਮ ਬਾਜਵਾ ਹਨ।
ਵੀਡੀਓ ਵਿੱਚ ਸੋਨਮ ਇੱਕ ਡੀਪ-ਨੇਕ ਗੁਲਾਬੀ ਵਨ-ਪੀਸ ਡਰੈੱਸ ਵਿੱਚ ਖੂਬਸੂਰਤ ਲੱਗ ਰਹੀ ਹੈ, ਜਦੋਂ ਕਿ ਗਿੱਪੀ ਕੈਜ਼ੂਅਲ ਪਹਿਰਾਵੇ ਵਿੱਚ ਕਾਫੀ ਸੋਹਣਾ ਲੱਗ ਰਿਹਾ ਹੈ। ਅਦਾਕਾਰ ਦੁਆਰਾ ਗੀਤ ਨੂੰ ਸਾਂਝਾ ਕਰਨ ਤੋਂ ਬਾਅਦ ਫੈਨਜ਼ ਨੇ ਲਾਲ ਦਿਲਾਂ ਅਤੇ ਫਾਇਰ ਇਮੋਜੀ ਨਾਲ ਕਮੈਂਟ ਵਾਲੇ ਭਾਗ ਨੂੰ ਭਰ ਦਿੱਤਾ।
ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ "ਬਹੁਤ ਵਧੀਆ ਗਾਇਕੀ ਅਤੇ ਅਦਾਕਾਰੀ ਗਿੱਪੀ ਗਰੇਵਾਲ...ਪ੍ਰਮਾਤਮਾ ਤੁਹਾਨੂੰ ਜੋਸ਼ ਵਿੱਚ ਰੱਖੇ... ਸਭ ਤੋਂ ਵਧੀਆ"। ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ " ਪਰਫੈਕਟ ਬੀਟ।"
ਕੈਰੀ ਆਨ ਜੱਟਾ 3 ਦੇ ਨਵੇਂ ਗੀਤ 'ਫਰਿਸ਼ਤੇ' ਦੀ ਗੱਲ ਕਰੀਏ ਤਾਂ ਇਹ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ ਕੈਮਿਸਟਰੀ ਨੂੰ ਦਰਸਾਉਂਦਾ ਇੱਕ ਰੋਮਾਂਟਿਕ ਟ੍ਰੈਕ ਹੈ, ਜਿਸ ਵਿੱਚ ਗਿੱਪੀ ਗਰੇਵਾਲ ਸੋਨਮ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ, ਉਸਦੀ ਮੌਜੂਦਗੀ ਦਾ ਉਸਦੇ ਲਈ ਕੀ ਅਰਥ ਹੈ ਅਤੇ ਉਸਦੀ ਸੁੰਦਰਤਾ 'ਤੇ ਜ਼ੋਰ ਦਿੱਤਾ ਗਿਆ ਹੈ। ਗੀਤ ਬਹੁਤ ਹੀ ਸੁਰੀਲਾ ਹੈ ਅਤੇ ਬੋਲ ਬਹੁਤ ਹੀ ਖੂਬਸੂਰਤ ਲਿਖੇ ਗਏ ਹਨ। ਗਿੱਪੀ ਅਤੇ ਸੋਨਮ ਦੀ ਕੈਮਿਸਟਰੀ ਨੂੰ ਸ਼ਾਨਦਾਰ ਢੰਗ ਨਾਲ ਦਿਖਾਇਆ ਗਿਆ ਹੈ ਜੋ ਸੱਚਮੁੱਚ ਤੁਹਾਡੇ ਦਿਲ ਨੂੰ ਪਿਘਲਾ ਦੇਵੇਗਾ।
'ਕੈਰੀ ਆਨ ਜੱਟਾ 3' ਦਿੱਗਜ ਨਿਰਦੇਸ਼ਕ ਅਤੇ ਅਦਾਕਾਰ ਸਮੀਪ ਕੰਗ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ, ਇਸ ਵਿੱਚ ਗਿੱਪੀ ਗਰੇਵਾਲ, ਸੋਨਮ ਬਾਜਵਾ ਤੋਂ ਇਲਾਵਾ ਬਿੰਨੂ ਢਿੱਲੋਂ, ਜਸਵਿੰਦਰ ਭੱਲਾ ਅਤੇ ਗੁਰਪ੍ਰੀਤ ਘੁੱਗੀ ਸਿਤਾਰੇ ਮੁੱਖ ਭੂਮਿਕਾਵਾਂ 'ਚ ਦਿਖਾਈ ਦੇਣਗੇ ਅਤੇ ਇਹ ਕਾਮੇਡੀ ਫਿਲਮ 29 ਜੂਨ 2023 ਨੂੰ ਦੁਨੀਆਭਰ ਦੇ ਸਿਨੇਮਾਘਰਾਂ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪਹਿਲਾਂ ਵਾਲੇ ਭਾਗਾਂ ਨੇ ਬਾਕਸ ਆਫਿਸ ਉਤੇ ਧਮਾਲ ਮਚਾ ਦਿੱਤੀ ਸੀ, ਇਸ ਤੋਂ ਵੀ ਇਹੀ ਉਮੀਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:Punjabi Movies in May 2023: ਮਈ ਮਹੀਨੇ 'ਚ ਹੋਵੇਗਾ ਡਬਲ ਧਮਾਕਾ, ਦਿਲਜੀਤ ਤੋਂ ਲੈ ਕੇ ਇਹਨਾਂ ਦਿੱਗਜ ਕਲਾਕਾਰਾਂ ਦੀਆਂ ਰਿਲੀਜ਼ ਹੋਣਗੀਆਂ ਫਿਲਮਾਂ