ਪੰਜਾਬ

punjab

ETV Bharat / entertainment

ਇਸ ਦਿਨ ਰਿਲੀਜ਼ ਹੋਵੇਗਾ ਗਿੱਪੀ-ਜੈਸਮੀਨ ਦੀ ਫਿਲਮ 'ਵਾਰਨਿੰਗ 2' ਦਾ ਪਹਿਲਾਂ ਗੀਤ 'ਚੰਨ'

Warning 2 First Track: ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ ਉਤੇ ਦੱਸਿਆ ਹੈ ਕਿ ਉਹਨਾਂ ਦੀ ਨਵੀਂ ਫਿਲਮ 'ਵਾਰਨਿੰਗ 2' ਦਾ ਪਹਿਲਾਂ ਗੀਤ ਨਵੇਂ ਵਰ੍ਹੇ ਦੀ ਸ਼ੁਰੂਆਤ ਵਿੱਚ ਰਿਲੀਜ਼ ਹੋਵੇਗਾ।

gippy grewal and Jasmin Bhasin
gippy grewal and Jasmin Bhasin

By ETV Bharat Entertainment Team

Published : Dec 30, 2023, 10:47 AM IST

ਚੰਡੀਗੜ੍ਹ:ਪੰਜਾਬੀ ਅਦਾਕਾਰ-ਗਾਇਕ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਨਵੀਂ ਫਿਲਮ 'ਵਾਰਨਿੰਗ 2' ਨਾਲ ਸੁਰਖ਼ੀਆਂ ਵਿੱਚ ਹਨ। ਇਸ ਫਿਲਮ ਦੇ ਨਿਰਮਾਤਾਵਾਂ ਨੇ ਇਸ ਮਹੀਨੇ ਦੇ ਅੱਧ ਵਿੱਚ ਫਿਲਮ ਦਾ ਇੱਕ ਦਮਦਾਰ ਟੀਜ਼ਰ ਸਾਂਝਾ ਕੀਤਾ ਸੀ। ਟੀਜ਼ਰ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ। ਹੁਣ ਅਦਾਕਾਰ ਗਿੱਪੀ ਗਰੇਵਾਲ ਆਪਣੇ ਪ੍ਰਸ਼ੰਸਕਾਂ ਲਈ ਨਵੇਂ ਸਰਪ੍ਰਾਈਜ਼ ਦੀ ਤਿਆਰੀ ਕੀਤੀ ਹੈ।

ਜੀ ਹਾਂ, ਤੁਸੀਂ ਸਹੀ ਪੜਿਆ ਹੈ...ਅਦਾਕਾਰ ਗਿੱਪੀ ਗਰੇਵਾਲ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉਤੇ ਵਾਰਨਿੰਗ 2 ਦੇ ਪਹਿਲੇ ਗੀਤ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਰਿਲੀਜ਼ ਮਿਤੀ ਅਤੇ ਪੋਸਟਰ ਵੀ ਸਾਂਝਾ ਕੀਤਾ ਹੈ। ਗੀਤ ਦੇ ਪੋਸਟਰ ਵਿੱਚ ਗਿੱਪੀ ਗਰੇਵਾਲ ਦੇ ਨਾਲ ਜੈਸਮੀਨ ਭਸੀਨ ਨਜ਼ਰੀ ਪੈ ਰਹੀ ਹੈ। ਗੀਤ ਦਾ ਨਾਂ 'ਚੰਨ' ਹੈ। ਇਹ ਗੀਤ ਨਵੇਂ ਵਰ੍ਹੇ ਦੇ ਜਨਵਰੀ ਮਹੀਨੇ ਦੀ 2 ਤਾਰੀਖ ਨੂੰ ਰਿਲੀਜ਼ ਹੋਵੇਗਾ।

2 ਫਰਵਰੀ 2024 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਗਿੱਪੀ ਗਰੇਵਾਲ ਅਤੇ ਪ੍ਰਿੰਸ ਕੰਵਲਜੀਤ ਦੀ ਮੁੱਖ ਭੂਮਿਕਾ ਵਾਲੀ ਇਹ ਫਿਲਮ ਪਹਿਲਾਂ ਹੀ ਟੀਜ਼ਰ ਨਾਲ ਲੋਕਾਂ ਵਿੱਚ ਉਤਸ਼ਾਹ ਪੈਦਾ ਕਰ ਚੁੱਕੀ ਹੈ। ਫਿਲਮ ਦੀ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਜੈਸਮੀਨ ਭਸੀਨ, ਰਘਵੀਰ ਬੋਲੀ, ਧੀਰਜ ਕੁਮਾਰ ਵਰਗੇ ਕਾਫੀ ਤਜ਼ਰਬੇਕਾਰ ਕਲਾਕਾਰ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਆਪਣੀ ਵਿਲੱਖਣ ਕਹਾਣੀ ਅਤੇ ਨਿਰਦੇਸ਼ਨ ਕਲਾ ਲਈ ਜਾਣੇ ਜਾਂਦੇ ਅਮਰ ਹੁੰਦਲ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਜਦਕਿ ਗਿੱਪੀ ਗਰੇਵਾਲ ਨਾ ਸਿਰਫ ਫਿਲਮ ਦਾ ਨਿਰਮਾਣ ਕਰ ਰਹੇ ਹਨ ਸਗੋਂ 'ਵਾਰਨਿੰਗ 2' ਦੇ ਲੇਖਕ ਵੀ ਹਨ। ਹਾਲਾਂਕਿ ਫਿਲਮ ਦੀ ਕਹਾਣੀ ਬਾਰੇ ਵੇਰਵਿਆਂ ਨੂੰ ਅਜੇ ਤੱਕ ਗੁਪਤ ਰੱਖਿਆ ਹੋਇਆ ਹੈ, ਪਰ ਫਿਲਮ ਯਕੀਨਨ ਤੁਹਾਨੂੰ ਐਕਸ਼ਨ-ਡਰਾਮਾ ਦੇ ਰੰਗ ਦਿਖਾਉਂਦੀ ਨਜ਼ਰ ਆਵੇਗੀ।

ਉਲੇਖਯੋਗ ਹੈ ਕਿ ਸਾਲ 2021 ਵਿੱਚ 'ਵਾਰਨਿੰਗ' ਫਿਲਮ ਨੂੰ ਰਿਲੀਜ਼ ਕੀਤਾ ਗਿਆ ਸੀ ਅਤੇ ਹੁਣ ਇਸਦੇ ਸੀਕਵਲ ਵਜੋਂ ਪੰਜਾਬੀ ਫਿਲਮ 'ਵਾਰਨਿੰਗ 2' ਨੂੰ ਨਵੇਂ ਵਰ੍ਹੇ ਰਿਲੀਜ਼ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਅਤੇ ਪੰਜਾਬ ਦੀਆਂ ਖੂਬਸੂਰਤ ਥਾਵਾਂ ਉਤੇ ਸ਼ੂਟ ਕੀਤੀ ਗਈ ਇਸ ਫਿਲਮ ਦੇ ਨਿਰਮਾਤਾਵਾਂ ਵਿੱਚ ਵਿਕਰਮ ਮਹਿਰਾ ਅਤੇ ਸਿਧਾਰਥ ਆਨੰਦ ਕੁਮਾਰ ਸ਼ਾਮਿਲ ਹਨ, ਇਸ ਤੋਂ ਇਲਾਵਾ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਬਲਜੀਤ ਸਿੰਘ ਦਿਓ, ਸਹਿ ਨਿਰਮਾਤਾ ਭਾਨਾ, ਵਿਨੋਦ ਅਸਵਾਲ, ਸਾਹਿਲ ਸ਼ਰਮਾ, ਕਾਰਜਕਾਰੀ ਨਿਰਮਾਤਾ ਹਰਦੀਪ ਦੁੱਲਟ ਹਨ।

ABOUT THE AUTHOR

...view details