ਪੰਜਾਬ

punjab

ETV Bharat / entertainment

Shinda Shinda No Papa: 'ਕੈਰੀ ਆਨ ਜੱਟਾ 3' ਦੀ ਸਫ਼ਲਤਾ ਤੋਂ ਬਾਅਦ ਗਿੱਪੀ ਨੇ ਸ਼ੁਰੂ ਕੀਤੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਸ਼ੂਟਿੰਗ, ਹਿਨਾ ਖਾਨ ਵੀ ਆਵੇਗੀ ਨਜ਼ਰ - ਸ਼ਿੰਦਾ ਸ਼ਿੰਦਾ ਨੋ ਪਾਪਾ ਦੀ ਸ਼ੂਟਿੰਗ

ਗਿੱਪੀ ਗਰੇਵਾਲ ਅਤੇ ਉਸ ਦੇ ਪੁੱਤਰ ਸ਼ਿੰਦਾ ਗਰੇਵਾਲ ਦੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ, ਕਿਹਾ ਜਾ ਰਿਹਾ ਹੈ ਕਿ ਫਿਲਮ ਵਿੱਚ ਹਿਨਾ ਖਾਨ ਵੀ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

Shinda Shinda No Papa
Shinda Shinda No Papa

By

Published : Jul 5, 2023, 3:55 PM IST

ਚੰਡੀਗੜ੍ਹ:ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈ ਕੇ ਚਰਚਾ ਵਿੱਚ ਹਨ, ਫਿਲਮ ਆਪਣੀ ਕਾਮਯਾਬੀ ਵੱਲ ਵੱਧ ਹੈ, ਪ੍ਰਸ਼ੰਸਕ ਅਜੇ ਇਸ ਫਿਲਮ ਦਾ ਆਨੰਦ ਲੈ ਹੀ ਰਹੇ ਸਨ ਕਿ ਅਦਾਕਾਰ ਨੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਤੋਹਫ਼ਾ ਦੇ ਦਿੱਤਾ ਹੈ, ਜੀ ਹਾਂ...ਤੁਸੀਂ ਸਹੀ ਸੁਣਿਆ ਹੈ। ਗਿੱਪੀ ਅਤੇ ਉਸ ਦੇ ਪੁੱਤਰ ਸ਼ਿੰਦੇ ਦੀ ਇੱਕਠੇ ਇੱਕ ਫਿਲਮ ਆ ਰਹੀ ਹੈ, ਫਿਲਮ ਦੀ ਸ਼ੂਟਿੰਗ ਅੱਜ 5 ਜੁਲਾਈ ਨੂੰ ਸ਼ੁਰੂ ਹੋ ਗਈ ਹੈ।

ਤੁਹਾਨੂੰ ਦੱਸ ਦਈਏ ਕਿ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਆਪਣੇ ਪਰਿਵਾਰ ਵਿਚ ਇਕੱਲੇ ਸਟਾਰ ਨਹੀਂ ਹਨ। ਉਨ੍ਹਾਂ ਦਾ ਦੂਜਾ ਪੁੱਤਰ ਗੁਰਫ਼ਤਿਹ ਗਰੇਵਾਲ, ਜਿਸ ਨੂੰ ਸ਼ਿੰਦਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਹ ਵੀ ਫਿਲਮੀ ਕਾਰੋਬਾਰ ਵਿਚ ਚਹੇਤਾ ਬਣ ਗਿਆ ਹੈ।

'ਅਰਦਾਸ' (2016), 'ਅਰਦਾਸ ਕਰਾਂ' (2019) ਅਤੇ 'ਹੌਂਸਲਾ ਰੱਖ' (2021) ਵਰਗੀਆਂ ਫਿਲਮਾਂ ਅਤੇ 'ਸੂਰਜ', 'ਨਾਚ ਨਾਚ' ਅਤੇ 'ਆਈਸ ਕੈਪ' ਵਰਗੀਆਂ ਸੰਗੀਤ ਵੀਡੀਓਜ਼ ਵਿੱਚ ਦਿਖਾਈ ਦੇਣ ਤੋਂ ਬਾਅਦ ਸ਼ਿੰਦਾ ਆਪਣੇ ਪਿਤਾ ਨਾਲ ਇੱਕ ਪੰਜਾਬੀ ਫਿਲਮ ਵਿੱਚ ਸਕ੍ਰੀਨ ਸਪੇਸ ਸ਼ੇਅਰ ਕਰਨ ਲਈ ਤਿਆਰ ਹੈ। ਜਿਸਦੀ ਸ਼ੂਟਿੰਗ ਅੱਜ ਸ਼ੁਰੂ ਹੋ ਗਈ ਹੈ, ਇਸ ਫਿਲਮ ਦਾ ਸਿਰਲੇਖ 'ਸ਼ਿੰਦਾ ਸ਼ਿੰਦਾ ਨੋ ਪਾਪਾ' ਹੈ, ਇਸ ਫਿਲਮ ਨੂੰ ਯੂਕੇ ਵਿੱਚ ਸੈੱਟ ਕੀਤਾ ਗਿਆ ਹੈ ਅਤੇ ਇਹ ਫਿਲਮ ਇੱਕ ਪਿਤਾ ਦੇ ਦੁਆਲੇ ਘੁੰਮਦੀ ਨਜ਼ਰ ਆਉਣ ਵਾਲੀ ਹੈ, ਜੋ ਆਪਣੇ ਸ਼ਰਾਰਤੀ ਪੁੱਤਰ ਨੂੰ ਸਹੀ ਰਸਤੇ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਤੁਹਾਨੂੰ ਦੱਸ ਦਈਏ ਕਿ ਹੁਣ ਜਿੰਨੀਆਂ ਫਿਲਮਾਂ ਵਿੱਚ ਵੀ ਸ਼ਿੰਦਾ ਗਰੇਵਾਲ ਆਇਆ ਹੈ, ਉਸ ਨੇ ਉਸ ਵਿੱਚ ਸਹਾਇਕ ਭੂਮਿਕਾਵਾਂ ਹੀ ਨਿਭਾਈਆਂ ਹਨ, ਪਿਛਲੀ ਵਾਰ ਸ਼ਿੰਦਾ ਨੇ ਦਿਲਜੀਤ ਦੁਸਾਂਝ ਅਤੇ ਸ਼ਹਿਨਾਜ਼ ਗਿੱਲ ਦੀ ਮੁੱਖ ਭੂਮਿਕਾ ਵਾਲੀ ਪੰਜਾਬੀ ਫੀਚਰ ਫਿਲਮ 'ਹੌਂਸਲਾ ਰੱਖ' ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਸੀ। ਦਰਸ਼ਕਾਂ ਨੇ ਉਸ ਫਿਲਮ ਵਿਚ ਉਸ ਦੇ ਕਿਰਦਾਰ ਦੀ ਸ਼ਲਾਘਾ ਕੀਤੀ ਸੀ ਅਤੇ ਇਹ ਪ੍ਰੋਜੈਕਟ ਸੁਪਰਹਿੱਟ ਸਾਬਤ ਹੋਇਆ। ਗਿੱਪੀ ਗਰੇਵਾਲ 'ਹੌਂਸਲਾ ਰੱਖ' ਦੇ ਨਿਰਦੇਸ਼ਕ ਸਨ ਅਤੇ ਹੁਣ ਇਹ ਪਹਿਲੀ ਵਾਰ ਹੈ ਜਦੋਂ ਸ਼ਿੰਦਾ ਮੁੱਖ ਕਿਰਦਾਰ ਵਿੱਚ ਨਜ਼ਰ ਆਉਣ ਵਾਲਾ ਹੈ।

ਇਸ ਫਿਲਮ ਨੂੰ ਕਈ ਹਿੱਟ ਫਿਲਮਾਂ ਲਿਖ ਚੁੱਕੇ ਨਰੇਸ਼ ਕਥੂਰੀਆ ਦੁਆਰਾ ਲਿਖਿਆ ਗਿਆ ਹੈ ਅਤੇ ਇਸ ਵਿੱਚ ਹਿਨਾ ਖਾਨ ਵੀ ਹੈ, ਜੋ ਆਪਣੀ ਪਹਿਲੀ ਪੰਜਾਬੀ ਫਿਲਮ ਵਿੱਚ ਦਿਖਾਈ ਦੇਵੇਗੀ। ਇਸ ਦੀ ਸ਼ੂਟਿੰਗ ਪੰਜਾਬ ਅਤੇ ਕੈਨੇਡਾ ਵਿੱਚ ਹੋਵੇਗੀ ਅਤੇ ਕਿਹਾ ਜਾ ਰਿਹਾ ਹੈ ਕਿ ਫਿਲਮ 2024 ਵਿੱਚ ਰਿਲੀਜ਼ ਹੋਵੇਗੀ।

ABOUT THE AUTHOR

...view details