ਚੰਡੀਗੜ੍ਹ: ਨਵੇਂ ਸਾਲ 'ਚ ਪ੍ਰਵੇਸ਼ ਕਰਨ ਤੋਂ ਠੀਕ ਪਹਿਲਾਂ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਨੇ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਪੰਜਾਬੀ ਫਿਲਮ 'ਵਾਰਨਿੰਗ 2' ਦੀ ਰਿਲੀਜ਼ ਡੇਟ ਦੇ ਨਾਲ ਪੋਸਟਰ ਵੀ ਜਾਰੀ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਸੀ ਅਤੇ ਦੱਸਿਆ ਸੀ ਕਿ ਇਹ ਫਿਲਮ 17 ਨਵੰਬਰ 2023 ਨੂੰ ਸਿਲਵਰ ਸਕ੍ਰੀਨਜ਼ 'ਤੇ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇੰਨਾ ਹੀ ਨਹੀਂ ਉਹਨਾਂ ਨੇ ਦੱਸਿਆ ਸੀ ਕਿ ਫਿਲਮ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਸਮੇਤ ਇੱਕ ਰੋਮਾਂਚਕ ਸਟਾਰ ਕਾਸਟ ਨਾਲ ਭਰਪੂਰ ਹੈ, ਜੋ ਗੇਜਾ ਦਾ ਕਿਰਦਾਰ ਨਿਭਾਏਗਾ ਅਤੇ ਪੰਮਾ ਦਾ ਸਾਹਮਣਾ ਕਰੇਗਾ ਜੋ ਕਿ ਪ੍ਰਿੰਸ ਕੰਵਲਜੀਤ ਸਿੰਘ ਦੁਆਰਾ ਨਿਭਾਇਆ ਜਾਵੇਗਾ। ਫਿਲਮ 'ਚ ਧੀਰਜ ਕੁਮਾਰ, ਜੈਸਮੀਨ ਭਸੀਨ ਅਤੇ ਕਈ ਹੋਰ ਕਲਾਕਾਰ ਵੀ ਹਨ।
ਪਰ ਹੁਣ ਅਦਾਕਾਰ ਗਿੱਪੀ ਗਰੇਵਾਲ ਨੇ ਫਿਲਮ ਦਾ ਪੋਸਟਰ ਸਾਂਝਾ ਕਰਕੇ ਫਿਲਮ ਦੀ ਨਵੀਂ ਰਿਲੀਜ਼ ਮਿਤੀ ਦਾ ਐਲਾਨ ਕੀਤਾ ਹੈ, ਗਿੱਪੀ ਗਰੇਵਾਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ। ਪੋਸਟ ਸ਼ੇਅਰ ਕਰਦੇ ਹੋਏ ਗਿੱਪੀ ਨੇ ਲਿਖਿਆ “ਖੜਕਾ ਤਾਂ ਹੋਊਗਾ ਵਾਰਨਿੰਗ 2, ਸਭ ਤੋਂ ਵੱਡੀ ਕਾਰਵਾਈ ਲਈ ਆਪਣੇ ਕੈਲੰਡਰਾਂ ਨੂੰ ਚਿੰਨ੍ਹਿਤ ਕਰੋ, #warning 2, 24 ਨਵੰਬਰ 2023 ਨੂੰ ਸਿਨੇਮਾਘਰਾਂ ਵਿੱਚ”।
ਇਸ ਤੋਂ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਫਿਲਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਵੇਗਾ, ਇਸ ਲਈ ਪ੍ਰਸ਼ੰਸਕ 'ਵਾਰਨਿੰਗ 2' ਦੇ ਰਿਲੀਜ਼ ਹੋਣ ਤੋਂ ਬਾਅਦ 'ਵਾਰਨਿੰਗ 3' ਦੇਖਣਗੇ। ਇਹ ਫਿਲਮ ਪ੍ਰਿੰਸ ਕੇਜੇ ਅਤੇ ਧੀਰਜ ਕੁਮਾਰ ਦੋਵਾਂ ਲਈ ਇੱਕ ਸਫਲਤਾ ਸਾਬਤ ਹੋਈ।
ਤੁਹਾਨੂੰ ਦੱਸ ਦਈਏ ਕਿ ਫਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਦੁਆਰਾ ਕੀਤਾ ਗਿਆ ਹੈ, ਗਿੱਪੀ ਗਰੇਵਾਲ ਦੁਆਰਾ ਲਿਖਿਆ ਅਤੇ ਨਿਰਮਾਣ ਕੀਤਾ ਗਿਆ ਹੈ ਅਤੇ ਹੰਬਲ ਮੋਸ਼ਨ ਪਿਕਚਰਜ਼ ਦੁਆਰਾ ਪੇਸ਼ ਕੀਤਾ ਜਾਵੇਗਾ। ਦਿਲਚਸਪ ਗੱਲ ਇਹ ਹੈ ਕਿ ਫਿਲਮ ਨੇ ਉਦਯੋਗ ਵਿੱਚ ਬਹੁਤ ਸਾਰੇ ਮਾਪਦੰਡ ਸਥਾਪਤ ਕੀਤੇ ਅਤੇ ਹੁਣ ਇਸ ਘੋਸ਼ਣਾ ਨੇ ਦਰਸ਼ਕਾਂ ਵਿੱਚ ਉਤਸ਼ਾਹ ਦੇ ਪੱਧਰ ਨੂੰ ਵਧਾ ਦਿੱਤਾ ਹੈ।
ਹੁਣ ਇਥੇ ਜੇਕਰ ਅਦਾਕਾਰ ਗਿੱਪੀ ਗਰੇਵਾਲ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਅਦਾਕਾਰ ਇਸ ਸਾਲ ਕਾਫੀ ਫਿਲਮਾਂ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਕਰਨਗੇ, ਇਸ ਲਿਸਟ ਵਿੱਚ 8 ਮਾਰਚ ਨੂੰ ਰਿਲੀਜ਼ ਹੋਣ ਵਾਲੀ 'ਮਿੱਤਰਾਂ ਦਾ ਨਾਂ ਚੱਲਦਾ', ਫਿਰ 'ਕੈਰੀ ਆਨ ਜੱਟਾ 3', 'ਮੌਜਾਂ ਹੀ ਮੌਜਾਂ' ਅਤੇ 'ਜੱਟ ਨੂੰ ਚੁੜੇਲ ਟੱਕਰੀ' ਸ਼ਾਮਿਲ ਹੈ। 'ਜੱਟ ਨੂੰ ਚੁੜੇਲ ਟੱਕਰੀ' ਵਿੱਚ ਅਦਾਕਾਰ ਸਰਗੁਣ ਮਹਿਤਾ ਨਾਲ ਸ੍ਰਕੀਨ ਸਪੇਸ ਸਾਂਝੀ ਕਰਦੇ ਨਜ਼ਰ ਆਉਣਗੇ। ਇਹ ਫਿਲਮ ਇਸ ਸਾਲ 13 ਅਕਤੂਬਰ 2023 ਨੂੰ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ:Return Of Jatt Jeona Morh: ਤੁਸੀਂ ਜਲਦ ਹੀ ਦੇਖ ਸਕੋਗੇ ਫਿਲਮ 'ਰਿਟਰਨ ਆਫ਼ ਜੱਟ ਜਿਓਣਾ ਮੌੜ’, ਹੋਇਆ ਐਲਾਨ