ਹੈਦਰਾਬਾਦ: ਅਦਾਕਾਰਾ ਪਰਿਣੀਤੀ ਚੋਪੜਾ ਅੱਜ 13 ਮਈ ਨੂੰ 'ਆਪ' ਆਗੂ ਰਾਘਵ ਚੱਢਾ ਨਾਲ ਮੰਗਣੀ ਕਰ ਰਹੀ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਾਲੀਵੁੱਡ ਸੁੰਦਰੀਆਂ ਨੂੰ ਸਿਆਸਤਦਾਨਾਂ ਨਾਲ ਪਿਆਰ ਹੋਇਆ ਹੋਵੇ। ਬਾਲੀਵੁੱਡ ਅਦਾਕਾਰਾਂ ਇਸ ਤੋਂ ਪਹਿਲਾਂ ਵੀ ਰਾਜਨੇਤਾ ਨਾਲ ਵਿਆਹ ਕਰ ਚੁੱਕੀਆਂ ਹੈ। ਪਰਿਣੀਤੀ ਚੋਪੜਾ ਅਤੇ ਰਾਘਵ ਦੀ ਮੰਗਣੀ ਦਿੱਲੀ ਦੇ ਪਲੇਸ ਸਥਿਤ ਕਪੂਰਥਲਾ ਹਾਊਸ 'ਚ ਹੋਵੇਗੀ। ਰਸਮ ਸ਼ਾਮ 5 ਵਜੇ ਸ਼ੁਰੂ ਹੋਵੇਗੀ ਅਤੇ ਜੋੜਾ ਰਾਤ 8 ਵਜੇ ਰਿਸ਼ਤੇ ਵਿੱਚ ਬੱਝ ਜਾਵੇਗਾ।
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ
ਪਰਿਣੀਤੀ ਚੋਪੜਾ ਅਤੇ ਰਾਘਵ: ਪਰਿਣੀਤੀ ਚੋਪੜਾ ਅਤੇ ਰਾਘਵ ਨੂੰ ਪਿਛਲੇ ਕੁਝ ਸਮੇਂ ਤੋਂ ਅਕਸਰ ਇਕੱਠੇ ਦੇਖਿਆ ਗਿਆ ਹੈ। ਪਰਿਣੀਤੀ ਚੋਪੜਾ ਨੂੰ ਕੁਝ ਦਿਨ ਪਹਿਲਾਂ ਮੁੰਬਈ 'ਚ ਰਾਘਵ ਚੱਢਾ ਨਾਲ ਲੰਚ ਡੇਟ 'ਤੇ ਦੇਖਿਆ ਗਿਆ ਸੀ ਅਤੇ ਉਦੋਂ ਤੋਂ ਹੀ ਸੋਸ਼ਲ ਮੀਡੀਆ 'ਚ ਇਸ ਗੱਲ ਦੀ ਕਾਫੀ ਚਰਚਾ ਹੋ ਰਹੀ ਹੈ ਕਿ ਦੋਵੇਂ ਜਲਦ ਹੀ ਵਿਆਹ ਕਰ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਪਰਿਣੀਤੀ ਅਤੇ ਰਾਘਵ ਲੰਡਨ ਸਕੂਲ ਤੋਂ ਇਕੱਠੇ ਪੜ੍ਹੇ ਹਨ।
ਸਵਰਾ ਭਾਸਕਰ ਅਤੇ ਫਹਾਦ ਅਹਿਮਦ:ਇਸ ਦੇ ਨਾਲ ਹੀ ਅਦਾਕਾਰਾ ਸਵਰਾ ਭਾਸਕਰ ਨੇ ਵੀ ਸਮਾਜਵਾਦੀ ਪਾਰਟੀ ਦੇ ਆਗੂ ਫਹਾਦ ਅਹਿਮਦ ਨੂੰ ਆਪਣਾ ਦਿਲ ਦਿੱਤਾ ਹੈ। ਇਸ ਖਬਰ ਨੇ ਸੋਸ਼ਲ ਮੀਡੀਆ ਵਿੱਚ ਹਲਚਲ ਮਚਾ ਦਿੱਤੀ ਸੀ, ਸਵਰਾ ਭਾਸਕਰ ਨੇ ਇਸ ਸਾਲ ਫਹਾਦ ਅਹਿਮਦ ਨਾਲ ਵਿਆਹ ਕੀਤਾ ਹੈ। ਅਦਾਲਤ 'ਚ ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ ਦੋਹਾਂ ਨੇ ਹਿੰਦੂ ਅਤੇ ਮੁਸਲਿਮ ਰੀਤੀ-ਰਿਵਾਜ਼ਾਂ ਮੁਤਾਬਕ ਵਿਆਹ ਕਰਵਾ ਲਿਆ।
- Modi Biopic: ਮਸ਼ਹੂਰ ਹਾਲੀਵੁੱਡ ਸਟਾਰ ਜੌਨੀ ਡੇਪ ਬਣਾਉਣਗੇ ਫਿਲਮ 'ਮੋਦੀ', ਇਟਲੀ ਦੇ ਅਦਾਕਾਰ ਨਿਭਾਉਣਗੇ ਮੁੱਖ ਭੂਮਿਕਾ
- TMKOC: 'ਚੁੱਪ ਨੂੰ ਮੇਰੀ ਕਮਜ਼ੋਰੀ ਨਾ ਸਮਝੀ', ਜੈਨੀਫਰ ਮਿਸਤਰੀ ਨੇ ਅਸਿਤ ਮੋਦੀ ਨੂੰ ਦਿੱਤੀ ਵੱਡੀ ਚੁਣੌਤੀ
- Raghav-Parineeti Engagement: ਮੰਗਣੀ ਤੋਂ ਪਹਿਲਾਂ ਰਾਘਵ ਚੱਢਾ ਦਾ ਘਰ ਦੁਲਹਨ ਵਾਂਗ ਸਜਿਆ, ਇੱਥੇ ਦੇਖੋ ਤਸਵੀਰਾਂ
ਤੁਹਾਨੂੰ ਦੱਸ ਦਈਏ ਕਿ ਪਹਿਲਾਂ ਸਵਰਾ ਨੇ ਫਹਾਦ ਨੂੰ ਆਪਣਾ ਚੰਗਾ ਦੋਸਤ ਕਿਹਾ ਪਰ 6 ਜਨਵਰੀ ਨੂੰ ਇਸ ਜੋੜੇ ਨੇ ਕੋਰਟ 'ਚ ਵਿਆਹ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਜੋੜੇ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਭਾਰੀ ਟ੍ਰੋਲਿੰਗ ਹੋਈ। ਨਾਲ ਹੀ ਕਈ ਲੋਕਾਂ ਨੇ ਉਨ੍ਹਾਂ 'ਤੇ ਕਈ ਚੰਗੀਆਂ ਅਤੇ ਮਾੜੀਆਂ ਟਿੱਪਣੀਆਂ ਵੀ ਕੀਤੀਆਂ।
ਆਇਸ਼ਾ ਟਾਕੀਆ ਅਤੇ ਫਰਹਾਨ ਆਜ਼ਮੀ:'ਟਾਰਜ਼ਨ ਦਿ ਵੰਡਰ ਕਾਰ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਅਦਾਕਾਰਾ ਆਇਸ਼ਾ ਟਾਕੀਆ ਨੇ ਵੀ ਇਕ ਰਾਜਨੇਤਾ ਦੇ ਬੇਟੇ ਨਾਲ ਵਿਆਹ ਕੀਤਾ ਸੀ। ਆਇਸ਼ਾ ਨੂੰ ਸਮਾਜਵਾਦੀ ਪਾਰਟੀ ਦੇ ਨੇਤਾ ਅਬੂ ਆਜ਼ਮੀ ਦੇ ਬੇਟੇ ਫਰਹਾਨ ਆਜ਼ਮੀ ਨਾਲ ਪਿਆਰ ਹੋ ਗਿਆ ਸੀ। ਉਨ੍ਹਾਂ ਦਾ ਵਿਆਹ 2009 'ਚ ਹੋਇਆ।
ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ: ਇੱਕ ਹੋਰ ਪ੍ਰਸਿੱਧ ਜੋੜਾ ਰਿਤੇਸ਼ ਦੇਸ਼ਮੁੱਖ ਅਤੇ ਜੇਨੇਲੀਆ ਡਿਸੂਜ਼ਾ ਹੈ, ਜੇਨੇਲੀਆ ਡਿਸੂਜ਼ਾ ਮਹਾਰਾਸ਼ਟਰ ਦੇ 14ਵੇਂ ਮੁੱਖ ਮੰਤਰੀ ਵਜੋਂ ਸੇਵਾ ਨਿਭਾਉਣ ਵਾਲੇ ਭਾਰਤੀ ਸਿਆਸਤਦਾਨ ਬਿਲਾਸਰਾਓ ਦਗਦੋਜੀਰਾਓ ਦੇਸ਼ਮੁਖ ਦੇ ਪੁੱਤਰ ਰਿਤੇਸ਼ ਦੇਸ਼ਮੁਖ ਨਾਲ ਪਿਆਰ ਵਿੱਚ ਪਈ। ਦੋਵਾਂ ਦੀ ਜੋੜੀ ਨੂੰ ਬਾਲੀਵੁੱਡ ਦੀਆਂ ਸਭ ਤੋਂ ਪਿਆਰੀਆਂ ਜੋੜੀਆਂ ਵਿੱਚ ਗਿਣਿਆ ਜਾਂਦਾ ਹੈ।
ਦੋਵਾਂ ਦੀ ਪਹਿਲੀ ਮੁਲਾਕਾਤ 2003 'ਚ 'ਤੁਝੇ ਮੇਰੀ ਕਸਮ' ਦੇ ਸੈੱਟ 'ਤੇ ਹੋਈ ਸੀ। ਦੋਹਾਂ ਨੇ ਇਸ ਫਿਲਮ ਨਾਲ ਇਕੱਠੇ ਬਾਲੀਵੁੱਡ ਡੈਬਿਊ ਵਿੱਚ ਕੀਤਾ ਅਤੇ ਇਸ ਫਿਲਮ ਤੋਂ ਬਾਅਦ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਅਤੇ ਇੱਥੋਂ ਹੀ ਉਨ੍ਹਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ। ਜੋੜੇ ਦਾ ਵਿਆਹ 2012 ਵਿੱਚ ਇੱਕ ਸ਼ਾਨਦਾਰ ਸਮਾਰੋਹ ਵਿੱਚ ਹੋਇਆ ਸੀ। ਰਿਤੇਸ਼ ਅਤੇ ਜੇਨੇਲੀਆ ਦਾ ਵਿਆਹ ਇੰਡਸਟਰੀ ਦੇ ਸ਼ਾਨਦਾਰ ਵਿਆਹਾਂ ਦੀ ਸੂਚੀ ਵਿੱਚ ਸ਼ਾਮਲ ਹੈ।