ਮੁੰਬਈ (ਬਿਊਰੋ):ਟਾਈਗਰ ਸ਼ਰਾਫ ਅਤੇ ਕ੍ਰਿਤੀ ਸੈਨਨ ਦੀ ਹਾਲ ਹੀ 'ਚ ਰਿਲੀਜ਼ ਹੋਈ ਐਕਸ਼ਨ ਡਰਾਮਾ 'ਗਣਪਥ' ਬਾਕਸ ਆਫਿਸ 'ਤੇ ਕਮਾਈ ਕਰਨ ਲਈ ਸੰਘਰਸ਼ ਕਰ ਰਹੀ ਹੈ। ਇਸ ਨੇ ਆਪਣੇ ਪਹਿਲੇ ਦਿਨ ਭਾਰਤ ਵਿੱਚ ਲਗਭਗ 2.5 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਦੋਂ ਤੋਂ ਭਾਰਤੀ ਬਾਕਸ ਆਫਿਸ 'ਤੇ ਫਿਲਮ ਦੀ ਕਮਾਈ ਵਿੱਚ ਗਿਰਾਵਟ (Ganapath Box Office Collection Day 5) ਦੇਖੀ ਗਈ ਹੈ। ਲੱਗਦਾ ਹੈ ਕਿ ਇਹ ਫਿਲਮ ਫਲਾਪ ਸਾਬਤ ਹੋਵੇਗੀ।
ਇਹ ਹੈ 5ਵੇਂ ਦਿਨ ਦਾ ਕਲੈਕਸ਼ਨ: ਨਿਰਦੇਸ਼ਕ ਵਿਕਾਸ ਬਹਿਲ ਦੀ 'ਗਣਪਥ' 20 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ, ਹਾਲਾਂਕਿ ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਤੋਂ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਹੈ। 'ਗਣਪਥ' ਨੇ ਰਿਲੀਜ਼ ਦੇ ਚਾਰ ਦਿਨਾਂ 'ਚ ਸਿਰਫ 4.89 ਕਰੋੜ ਰੁਪਏ ਦੀ ਕਮਾਈ (Ganapath Box Office Collection Day 5) ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਭਾਰਤ 'ਚ ਪੰਜਵੇਂ ਦਿਨ 1.59 ਕਰੋੜ ਰੁਪਏ ਕਮਾ ਸਕਦੀ ਹੈ। ਜਿਸ ਤੋਂ ਬਾਅਦ ਇਸ ਦਾ ਕੁੱਲ ਕਲੈਕਸ਼ਨ 10.08 ਕਰੋੜ ਰੁਪਏ ਹੋ ਜਾਵੇਗਾ।