ਮੁੰਬਈ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ਼ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ 'ਗਣਪਥ: ਏ ਰੀਅਲ ਹੀਰੋ ਇਜ਼ ਬੌਰਨ' ਨੇ ਬਾਕਸ ਆਫ਼ਿਸ 'ਤੇ ਆਪਣੇ ਪਹਿਲੇ ਤਿੰਨ ਦਿਨਾਂ 'ਚ ਠੀਕ ਪ੍ਰਦਰਸ਼ਨ ਕੀਤਾ ਅਤੇ ਭਾਰਤ 'ਚ ਲਗਭਗ 7.03 ਕਰੋੜ ਦੀ ਕਮਾਈ ਕੀਤੀ। ਬਾਕਸ ਆਫ਼ਿਸ 'ਤੇ ਜਿਸ ਤਰ੍ਹਾਂ ਇਸ ਫਿਲਮ ਦੀ ਕਮਾਈ ਚਲ ਰਹੀ ਹੈ, ਉਸ ਤੋਂ ਸਾਫ਼ ਹੈ ਕਿ 'ਗਣਪਥ' ਫਿਲਮ ਦਰਸ਼ਕਾਂ ਨੂੰ ਪਸੰਦ ਨਹੀਂ ਆ ਰਹੀ ਹੈ।
ਫਿਲਮ 'ਗਣਪਥ' ਦੇ ਚੌਥੇ ਦਿਨ ਦਾ ਕਲੈਕਸ਼ਨ:ਟਾਈਗਰ ਸ਼ਰਾਫ਼ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ 'ਗਣਪਥ' ਬਾਕਸ ਆਫ਼ਿਸ 'ਤੇ ਸੰਘਰਸ਼ ਕਰ ਰਹੀ ਹੈ। ਫਿਲਮ ਨੇ ਆਪਣੀ ਰਿਲੀਜ਼ ਦੇ ਤਿੰਨ ਦਿਨਾਂ ਅੰਦਰ ਭਾਰਤ 'ਚ 7 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਮੀਡੀਆ ਰਿਪੋਰਟਸ ਅਨੁਸਾਰ, ਟਾਈਗਰ ਸਟਾਰਰ ਫਿਲਮ ਚੌਥੇ ਦਿਨ ਭਾਰਤ 'ਚ 1.33 ਕਰੋੜ ਦੀ ਕਮਾਈ ਕਰ ਸਕਦੀ ਹੈ। ਇਸ ਤਰ੍ਹਾਂ ਫਿਲਮ ਦਾ ਕੁੱਲ ਕਲੈਕਸ਼ਨ 8.36 ਕਰੋੜ ਰੁਪਏ ਹੋ ਜਾਵੇਗਾ। ਹੁਣ ਤੱਕ ਦੀ ਕਮਾਈ ਅਤੇ ਬਜਟ ਦੇ ਹਿਸਾਬ ਨਾਲ 'ਗਣਪਥ' ਨੇ ਬਾਕਸ ਆਫ਼ਿਸ 'ਤੇ ਕਾਫ਼ੀ ਖਰਾਬ ਪ੍ਰਦਰਸ਼ਨ ਕੀਤਾ ਹੈ।
ਗਣਪਥ ਫਿਲਮ ਬਾਰੇ: 'ਗਣਪਥ' ਫਿਲਮ 'ਚ ਟਾਈਗਰ ਲੀਡ ਰੋਲ ਅਦਾ ਕਰ ਰਹੇ ਹਨ। ਇਸ ਫਿਲਮ 'ਚ ਉਨ੍ਹਾਂ ਦਾ ਨਾਮ ਗੁੱਡੂ ਹੈ ਅਤੇ ਉਹ ਗਰੀਬਾਂ ਦੇ ਮਸੀਹਾ ਹਨ। ਗੁੱਡੂ ਆਪਣੇ ਲੋਕਾਂ ਲਈ ਗਣਪਥ ਬਣ ਜਾਂਦਾ ਹੈ। 'ਗਣਪਥ ਏ ਰੀਅਲ ਹੀਰੋ ਇਜ਼ ਬੌਰਨ' ਨੂੰ ਵਿਕਾਸ ਬਹਿਲ ਨੇ ਡਾਈਰੈਕਟ ਕੀਤਾ ਹੈ ਅਤੇ ਪੂਜਾ ਐਂਟਰਟੇਨਮੈਂਟ ਨੇ ਪ੍ਰੋਡਿਊਸ ਕੀਤਾ ਹੈ। ਫਿਲਮ 'ਚ ਟਾਈਗਰ ਦੇ ਨਾਲ ਕ੍ਰਿਤੀ ਸੈਨਨ ਅਤੇ ਅਮਿਤਾਭ ਬੱਚਨ, ਐਲੀ ਅਵਰਾਮ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।
ਟਾਈਗਰ ਸ਼ਰਾਫ਼ ਦਾ ਵਰਕ ਫਰੰਟ:ਟਾਈਗਰ ਨੂੰ ਪਿਛਲੀ ਵਾਰ ਫਿਲਮ 'ਹੀਰੋਪੰਤੀ 2' 'ਚ ਦੇਖਿਆ ਗਿਆ ਸੀ, ਜਿਸ ਨੇ ਪਹਿਲੇ ਦਿਨ 6.50 ਕਰੋੜ ਦੀ ਕਮਾਈ ਕੀਤੀ ਸੀ, ਜੋ 'ਗਣਪਥ' ਤੋਂ ਪਹਿਲਾਂ ਉਸ ਦੀ ਸਭ ਤੋਂ ਘੱਟ ਓਪਨਰ ਫਿਲਮ ਸੀ। ਟਾਈਗਰ ਦੀ ਫਿਲਮ 'ਬਾਗੀ 3' ਨੇ ਪਹਿਲੇ ਦਿਨ 17 ਕਰੋੜ ਦੀ ਕਮਾਈ ਕੀਤੀ ਸੀ। ਟਾਈਗਰ ਦੀ ਸਭ ਤੋਂ ਵੱਡੀ ਓਪਨਰ ਰਹੀ 'ਵਾਰ', ਜਿਸ ਵਿੱਚ ਰਿਤਿਕ ਰੋਸ਼ਨ ਨੇ ਵੀ ਕੰਮ ਕੀਤਾ ਸੀ ਅਤੇ ਪਹਿਲੇ ਦਿਨ 53.35 ਕਰੋੜ ਰੁਪਏ ਕਮਾਏ ਸਨ। ਟਾਈਗਰ ਅਤੇ ਕ੍ਰਿਤੀ ਨੇ 2014 'ਚ 'ਹੀਰੋਪੰਤੀ' ਨਾਲ ਡੈਬਿਊ ਕੀਤਾ ਸੀ ਅਤੇ ਇਹ ਫਿਲਮ ਵੀ ਪਹਿਲੇ ਦਿਨ 6.63 ਕਰੋੜ ਰੁਪਏ ਦੀ ਕਮਾਈ ਕਰ ਸਕੀ ਸੀ।