ਹੈਦਰਾਬਾਦ: ਟਾਈਗਰ ਸ਼ਰਾਫ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ 'ਗਣਪਥ: ਏ ਹੀਰੋ ਇਜ਼ ਬੌਰਨ' ਅੱਜ ਵੱਡੇ ਪਰਦੇ 'ਤੇ ਆਈ ਹੈ। ਨੈਸ਼ਨਲ ਅਵਾਰਡ-ਵਿਜੇਤਾ ਨਿਰਦੇਸ਼ਕ ਵਿਕਾਸ ਬਹਿਲ ਦੁਆਰਾ ਨਿਰਦੇਸਿਤ ਇਸ ਫਿਲਮ ਵਿੱਚ ਮੇਗਾਸਟਾਰ ਅਮਿਤਾਭ ਬੱਚਨ ਵੀ ਇੱਕ ਮੁੱਖ ਭੂਮਿਕਾ ਵਿੱਚ ਹਨ। ਇੰਡਸਟਰੀ ਦੇ ਟਰੈਕਰ ਸੈਕਨਿਲਕ ਦੁਆਰਾ ਸ਼ੁਰੂਆਤੀ ਅਨੁਮਾਨ ਦੱਸ ਦੇ ਹਨ ਕਿ ਫਿਲਮ ਦੀ ਬਾਕਸ ਆਫਿਸ 'ਤੇ ਚੰਗੀ ਸ਼ੁਰੂਆਤ ਹੋਣ ਦੀ ਸੰਭਾਵਨਾ ਹੈ।
ਮੁਕਾਬਲੇ ਦੀ ਅਣਹੋਂਦ ਕਾਰਨ ਰਾਸ਼ਟਰੀ ਸਿਨੇਮਾ ਚੇਨਾਂ ਵਿੱਚ ਮਹੱਤਵਪੂਰਨ ਮੌਜੂਦਗੀ ਦੇ ਨਾਲ ਗਣਪਥ ਨੂੰ ਭਾਰਤ ਵਿੱਚ ਇੱਕ ਵਿਸ਼ਾਲ ਰਿਲੀਜ਼ ਪ੍ਰਾਪਤ ਹੋਈ ਹੈ, ਫਿਲਮ 2250 ਤੋਂ ਵੱਧ ਸਕ੍ਰੀਨਾਂ 'ਤੇ ਸਕ੍ਰੀਨਿੰਗ ਕੀਤੀ ਗਈ ਹੈ। 150 ਕਰੋੜ ਰੁਪਏ ਦੇ ਬਜਟ ਵਾਲੇ ਇਸ ਫਿਲਮ ਦੀ ਸ਼ੁਰੂਆਤੀ ਦਿਨ ਵਧੀਆ ਪ੍ਰਦਰਸ਼ਨ ਹੋਣ ਦੀ ਉਮੀਦ ਹੈ। ਸੈਕਨਿਲਕ ਦੇ ਅਨੁਸਾਰ ਇਸ ਦੇ ਪਹਿਲੇ ਦਿਨ ਲਗਭਗ 4 ਕਰੋੜ ਰੁਪਏ ਦੀ ਕਮਾਈ ਹੋਣ ਦੀ ਉਮੀਦ ਹੈ।
ਤੁਹਾਨੂੰ ਦੱਸ ਦਈਏ ਕਿ ਫਿਲਮ ਆਪਣੀ ਰਿਲੀਜ਼ ਤੋਂ ਪਹਿਲਾਂ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ, ਪ੍ਰਚਾਰ ਸਮੱਗਰੀ ਨੂੰ ਸੋਸ਼ਲ ਮੀਡੀਆ 'ਤੇ ਮਿਸ਼ਰਤ ਹੁੰਗਾਰਾ ਮਿਲਿਆ ਹੈ। ਫਿਲਮ ਦੇ ਟ੍ਰੇਲਰ ਨੂੰ ਇਸਦੇ ਵਿਜ਼ੂਅਲ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਟਾਈਗਰ ਸ਼ਰਾਫ ਦੇ ਐਕਸ਼ਨ ਵਿੱਚ ਨਵੀਨਤਾ ਦੀ ਘਾਟ ਵਜੋਂ ਦੇਖਿਆ ਗਿਆ।
ਰਿਲੀਜ਼ ਵਾਲੇ ਦਿਨ ਯਾਨੀ ਕਿ ਅੱਜ ਟਾਈਗਰ ਸ਼ਰਾਫ ਅਤੇ ਗਣਪਥ ਦੀ ਟੀਮ ਨੂੰ ਸੋਸ਼ਲ ਮੀਡੀਆ 'ਤੇ ਸਕ੍ਰੀਨ ਆਈਕਨ ਰਜਨੀਕਾਂਤ ਤੋਂ ਸ਼ੁੱਭਕਾਮਨਾਵਾਂ ਮਿਲੀਆਂ ਹਨ। ਰਜਨੀਕਾਂਤ ਨੇ ਫਿਲਮ ਦੀ ਸ਼ਾਨਦਾਰ ਸਫਲਤਾ ਲਈ ਆਪਣੀਆਂ ਉਮੀਦਾਂ ਜ਼ਾਹਰ ਕੀਤੀਆਂ ਹਨ ਅਤੇ ਟਾਈਗਰ ਅਤੇ ਉਸਦੇ ਪਿਤਾ ਜੈਕੀ ਸ਼ਰਾਫ ਦੋਵਾਂ ਨੇ ਉਸਦੇ ਚੰਗੇ ਇਸ਼ਾਰੇ ਲਈ ਧੰਨਵਾਦ ਪ੍ਰਗਟ ਕੀਤਾ ਹੈ।
'ਗਣਪਥ' ਪੂਜਾ ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ ਅਤੇ ਵਾਸ਼ੂ ਭਗਨਾਨੀ, ਜੈਕੀ ਭਗਨਾਨੀ, ਦੀਪਸ਼ਿਖਾ ਦੇਸ਼ਮੁਖ ਅਤੇ ਵਿਕਾਸ ਬਹਿਲ ਦੁਆਰਾ ਤਿਆਰ ਕੀਤੀ ਗਈ ਹੈ। ਫਿਲਮ ਨੂੰ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾਵਾਂ ਵਿੱਚ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਗਿਆ ਹੈ।