ਚੰਡੀਗੜ੍ਹ:ਪੰਜਾਬੀ ਗਾਇਕੀ ਦੇ ਖੇਤਰ ਵਿਚ ਚਰਚਿਤ ਨਾਂਅ ਮੰਨੇ ਜਾਂਦੇ ਨੌਜਵਾਨ ਗਾਇਕ ਗਗਨ ਕੋਕਰੀ ਅੱਜ ਆਪਣਾ ਨਵਾਂ ਗੀਤ 'ਮਾਈ ਲਾਰਡ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਏ ਹਨ, ਗੀਤ ਵੱਖ-ਵੱਖ ਸੰਗੀਤਕ ਪਲੇਟਫ਼ਾਰਮਜ਼ 'ਤੇ ਜਾਰੀ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਮਲਵਈ ਜ਼ਿਲ੍ਹੇ ਮੋਗਾ ਆਉਂਦੇ ਪਿੰਡ ਕੋਕਰੀ ਕਲਾਂ ਨਾਲ ਸੰਬੰਧਤ ਅਤੇ ਅੱਜਕੱਲ ਵਿਕਟੋਰੀਆਂ ਆਸਟ੍ਰੇਲੀਆ ਵੱਸਦੇ ਇਸ ਹੋਣਹਾਰ ਗਾਇਕ ਵੱਲੋਂ ਗਾਏ ਅਨੇਕਾਂ ਗੀਤ ਨੌਜਵਾਨ ਮਨ੍ਹਾਂ ਦੀ ਤਰਜ਼ਮਾਨੀ ਕਰਨ ਵਿਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿਚੋਂ ਆਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਗਾਣਿਆਂ ਵਿਚ ‘ਬਲੈਸਿੰਗ ਆਫ਼ ਸਿਸਟਰ’, ‘ਬਲੈਸਿੰਗ ਆਫ਼ ਬੇਬੇ’, ‘ਦਾ ਬਲੈਸਿੰਗ ਆਫ਼ ਬਾਪੂ, ‘ਖਾਸ ਬੰਦੇ’, ‘ਰੇਜ਼’, ‘ਚਿਲ ਮੂਡ’, ‘ਸ਼ਤਰੰਜ਼’, ‘ਸੇਡਜ਼ ਆਫ਼ ਬਲੈਕ’, ‘ਸੋਹਣਾ ਯਾਰ’, ‘ਤੂੰ ਵੀ ਦੱਸ ਜੱਟਾ’, ‘ਜੱਟਾ ਬਨ ਲਾਈਫ਼ ਲਾਈਨ ਵੇ’ ਆਦਿ ਸ਼ਾਮਿਲ ਰਹੇ ਹਨ।
ਪੰਜਾਬ ਅਤੇ ਪੰਜਾਬੀਅਤ ਦੀ ਬਾਤ ਪਾਉਂਦੇ ਗਾਣਿਆਂ ਨੂੰ ਗਾਉਣ ਵਿਚ ਹਮੇਸ਼ਾ ਪਹਿਲਕਦਮੀ ਕਰਨ ਵਾਲੇ ਗਾਇਕ ਗਗਨ ਕੋਕਰੀ ਅਨੁਸਾਰ ਅਰਥ ਭਰਪੂਰ ਅਤੇ ਮਿਆਰੀ ਗਾਇਕੀ ਉਨ੍ਹਾਂ ਦੇ ਗਾਇਕੀ ਕਰੀਅਰ ਦਾ ਅਹਿਮ ਹਿੱਸਾ ਰਹੀ ਹੈ ਅਤੇ ਅੱਗੇ ਵੀ ਉਨ੍ਹਾਂ ਦੀ ਕੋਸ਼ਿਸ਼ ਅਜਿਹੇ ਹੀ ਸਾਰਥਿਕ ਗੀਤਾਂ ਦੀ ਚੋਣ ਕਰਨ ਅਤੇ ਉਨ੍ਹਾਂ ਦੀ ਗਾਉਣ ਦੀ ਰਹੇਗੀ, ਜਿਸ ਨਾਲ ਟੁੱਟ ਰਹੇ ਆਪਸੀ ਰਿਸ਼ਤਿਆਂ ਅਤੇ ਗੁੰਮ ਹੋ ਰਹੀਆਂ ਕਦਰਾਂ-ਕੀਮਤਾਂ ਨੂੰ ਮੁੜ ਸੁਰਜੀਤੀ ਦਿੱਤੀ ਜਾ ਸਕੇ।
- Gufi Paintal Death: ਮਸ਼ਹੂਰ ਬਾਲੀਵੁੱਡ ਐਕਟਰ ਗੁਫੀ ਪੇਂਟਲ ਦਾ ਹੋਇਆ ਦੇਹਾਂਤ, ਬਾਅਦ ਦੁਪਹਿਰ ਕੀਤਾ ਜਾਵੇਗਾ ਸਸਕਾਰ
- ZHZB Collection Day 3: 'ਜ਼ਰਾ ਹਟਕੇ ਜ਼ਰਾ ਬਚਕੇ' ਨੇ ਬਾਕਸ ਆਫਿਸ 'ਤੇ ਮਚਾਈ ਧਮਾਲ, ਵੀਕੈਂਡ 'ਤੇ ਕੀਤਾ ਚੰਗਾ ਕਾਰੋਬਾਰ
- Monu Kamboj: ਫਿਲਮ 'ਮੌੜ’ ਨਾਲ ਚਰਚਾ ’ਚ ਨੇ ਐਕਸ਼ਨ ਨਿਰਦੇਸ਼ਕ ਮੋਨੂੰ ਕੰਬੋਜ, ਨਿੱਕੀ ਉਮਰੇ ਹਾਸਿਲ ਕਰ ਰਿਹਾ ਐ ਵੱਡੀਆਂ ਪ੍ਰਾਪਤੀਆਂ