ਹੈਦਰਾਬਾਦ:ਬਾਲੀਵੁੱਡ ਦੀਆਂ ਦੋ ਫਿਲਮਾਂ 'ਗਦਰ 2' ਅਤੇ 'OMG 2' ਨੇ ਰਿਲੀਜ਼ ਦੇ 8ਵੇਂ ਦਿਨ ਵੀ ਬਾਕਸ ਆਫਿਸ ਉਤੇ ਤਬਾਹੀ ਮਚਾ ਰੱਖੀ ਹੈ। ਦੋਨਾਂ ਫਿਲਮਾਂ ਨੇ 11 ਅਗਸਤ ਨੂੰ ਬਾਕਸ ਆਫਿਸ ਉਤੇ ਐਂਟਰੀ ਲਈ ਸੀ ਅਤੇ ਪਹਿਲੇ ਦਿਨ ਉਮੀਦ ਤੋਂ ਜਿਆਦਾ ਕਮਾਈ ਕਰਕੇ ਬਾਕਸ ਆਫਿਸ ਉਤੇ ਤੂਫਾਨ ਲਿਆ ਦਿੱਤਾ। ਸੰਨੀ ਦਿਓਲ ਅਤੇ ਅਕਸ਼ੈ ਕੁਮਾਰ ਦੋਨਾਂ ਦੀਆਂ ਫਿਲਮਾਂ 19 ਅਗਸਤ ਨੂੰ ਆਪਣੇ ਰਿਲੀਜ਼ ਦੇ 9ਵੇਂ ਦਿਨ ਵਿੱਚ ਐਂਟਰ ਹੋ ਚੁੱਕੀਆਂ ਹਨ। ਇਧਰ ਸੰਨੀ ਦਿਓਲ ਦੀ ਫਿਲਮ 'ਗਦਰ 2' ਬਾਕਸ ਆਫਿਸ ਉਤੇ ਖੂਬ ਪੈਸੇ ਬਟੋਰ ਰਹੀ ਹੈ ਅਤੇ ਅਕਸ਼ੈ ਕੁਮਾਰ ਦੀ ਫਿਲਮ ਨੂੰ ਥੋੜਾ ਸੰਘਰਸ਼ ਕਰਨਾ ਪੈ ਰਿਹਾ ਹੈ। 'ਗਦਰ 2' ਨੇ 8 ਦਿਨਾਂ ਵਿੱਚ 300 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਅਕਸ਼ੈ ਕੁਮਾਰ ਦੀ ਫਿਲਮ ਨੂੰ 100 ਕਰੋੜ ਪੂਰਾ ਕਰਨ ਲਈ ਵੀ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ।
'ਗਦਰ 2' ਦੀ ਅੱਠਵੇਂ ਦਿਨ ਦੀ ਕਮਾਈ: ਸੰਨੀ ਦਿਓਲ ਦੀ ਫਿਲਮ 'ਗਦਰ 2' ਨੇ ਆਪਣੇ ਦੂਜੇ ਸ਼ੁੱਕਰਵਾਰ ਨੂੰ ਸ਼ਾਨਦਾਰ ਕਲੈਕਸ਼ਨ ਕੀਤਾ ਹੈ। ਫਿਲਮ ਨੇ ਪੰਜਵੇਂ ਦਿਨ 19.5 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਦੀ ਕਮਾਈ ਅਜੇ ਵੀ ਦੋਹਰੇ ਅੰਕਾਂ ਵਿੱਚ ਹੋ ਰਹੀ ਹੈ। ਹਿੰਦੀ ਬੈਲਟ ਦੇ ਸਿਨੇਮਾਘਰਾਂ ਨੇ ਫਿਲਮ ਲਈ 32.06 ਕਲੈਕਸ਼ਨ ਰਿਕਾਰਡ ਕੀਤਾ ਹੈ। ਇਸ ਦੇ ਨਾਲ ਹੀ 8ਵੇਂ ਦਿਨ ਦੀ ਕਮਾਈ ਦੇ ਨਾਲ ਹੀ ਫਿਲਮ ਦੀ 8 ਦਿਨਾਂ ਦੀ ਕੁੱਲ ਕਮਾਈ 304 ਕਰੋੜ ਹੋ ਗਈ ਹੈ।