ਮੁੰਬਈ: ਦੇਸ਼ਭਰ 'ਚ ਚਰਚਾ ਦਾ ਵਿਸ਼ਾ ਬਣੀ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫਿਲਮ ਗਦਰ 2 ਅੱਜ 11 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਲੈ ਕੇ ਦੇਸ਼ਭਰ 'ਚ ਖੂਬ ਚਰਚਾ ਹੋ ਰਹੀ ਸੀ ਅਤੇ ਇਸ ਫਿਲਮ ਨੂੰ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ। 22 ਸਾਲ ਬਾਅਦ ਸੰਨੀ ਦਿਓਲ ਇੱਕ ਵਾਰ ਫ਼ਿਰ ਤਾਰਾ ਸਿੰਘ ਬਣਕੇ ਵਾਪਸ ਆਏ ਹਨ, ਜਿਸਨੂੰ ਲੈ ਕੇ ਸੰਨੀ ਦਿਓਲ ਦੇ ਪ੍ਰਸ਼ੰਸਕਾਂ ਵਿਚਕਾਰ ਪ੍ਰਚਾਰ ਬਣਿਆ ਹੋਇਆ ਸੀ। ਹੁਣ ਸੋਸ਼ਲ ਮੀਡੀਆ 'ਤੇ ਫਿਲਮ ਗਦਰ 2 ਨੂੰ ਲੋਕਾਂ ਦੇ Review ਆ ਰਹੇ ਹਨ। ਕੋਈ ਫਿਲਮ ਨੂੰ ਵਧੀਆਂ ਦੱਸ ਰਿਹਾ ਹੈ, ਤਾਂ ਕੋਈ ਇਸਨੂੰ ਭੋਜਪੁਰੀ ਟਾਈਪ ਫਿਲਮ ਕਹਿ ਰਿਹਾ ਹੈ।
ਫਿਲਮ ਗਦਰ 2: ਦੱਸ ਦਈਏ ਕਿ ਅਨਿਲ ਸ਼ਰਮਾ ਦੇ ਨਿਰਦੇਸ਼ਨ 'ਚ ਬਣੀ ਫਿਲਮ ਗਦਰ 2 ਨੇ ਆਪਣੀ ਐਡਵਾਂਸ ਬੁਕਿੰਗ 'ਚ ਧਮਾਲ ਮਚਾ ਦਿੱਤਾ ਸੀ। ਫਿਲਮ ਨੇ ਐਡਵਾਂਸ ਬੁਕਿੰਗ 'ਚ 2 ਲੱਖ ਤੋਂ ਜ਼ਿਆਦਾ ਟਿਕਟਾਂ ਵੇਚੀਆਂ ਹਨ। ਫਿਲਮ 'ਚ ਸੰਨੀ ਦਿਓਲ 22 ਸਾਲ ਬਾਅਦ ਤਾਰਾ ਸਿੰਘ ਬਣ ਕੇ ਵਾਪਸ ਆਏ ਹਨ। ਅਮੀਸ਼ਾ ਪਟੇਲ ਨੂੰ ਸਕੀਨਾ ਅਤੇ ਉਤਕਰਸ਼ ਸ਼ਰਮਾ ਨੂੰ ਤਾਰਾ ਸਿੰਘ ਦੇ ਬੇਟੇ ਦੇ ਕਿਰਦਾਰ 'ਚ ਦੇਖਿਆ ਜਾ ਰਿਹਾ ਹੈ। ਦੱਸ ਦਈਏ ਕਿ ਸੰਨੀ ਦੇ ਪ੍ਰਸ਼ੰਸਕਾਂ ਨੂੰ ਫਿਲਮ ਪਸੰਦ ਆ ਰਹੀ ਹੈ, ਤਾਂ ਕੋਈ ਇਸਨੂੰ ਮਜ਼ਾਕੀਆ ਅਤੇ ਭੋਜਪੁਰੀ ਟਾਈਪ ਦੱਸ ਰਿਹਾ ਹੈ।
ਫਿਲਮ ਗਦਰ 2 ਨੂੰ ਲੈ ਕੇ ਲੋਕਾਂ ਨੇ ਦਿੱਤੇ ਆਪਣੇ Review:ਫਿਲਮ ਗਦਰ 2 ਨੂੰ ਲੈ ਕੇ ਕਈ ਲੋਕਾਂ ਨੇ ਆਪਣੇ Review ਦਿੱਤੇ ਹਨ। ਇੱਕ ਯੂਜ਼ਰ ਨੇ ਲਿਖਿਆ,"#ਗਦਰ2, ਪਿਛਲੇ 10 ਸਾਲਾਂ ਵਿੱਚ ਬਾਲੀਵੁੱਡ ਦੀ ਸਭ ਤੋਂ ਵੱਡੀ ਫਿਲਮ ਹੈ। ਸੰਨੀ ਦਿਓਲ ਇਸ ਫਿਲਮ ਦੀ ਰੂਹ ਹੈ। ਉਨ੍ਹਾਂ ਦੇ ਐਂਟਰੀ ਸੀਨ, ਐਕਸ਼ਨ ਸੀਨ ਦੇਖੋ। ਕਲਾਈਮੈਕਸ ਬਹੁਤ ਵਧੀਆਂ ਹੈ!! ਮਾਈ ਗੁੱਡ ਨੇਸ ਵਾਟ ਏ ਰਿਟਰਨ ਆਫ ਦਿਸ ਐਕਸ਼ਨ ਕਿੰਗ।" ਇੱਕ ਹੋਰ ਯੂਜ਼ਰ ਨੇ ਲਿਖਿਆ," ਹੁਣੇ-ਹੁਣੇ ਸਿੰਗਾਪੁਰ ਸੈਂਸਰ ਬੋਰਡ ਦੇ ਦਫਤਰ ਵਿਖੇ ਫਿਲਮ #Gadar2 ਦੇਖੀ। ਇਹ 2023 ਦੀ ਸਭ ਤੋਂ ਭੈੜੀ ਫ਼ਿਲਮ ਹੈ। ਇਹ 2023 ਦੀ ਨਹੀਂ, 90 ਦੇ ਦਹਾਕੇ ਦੀ ਫ਼ਿਲਮ ਲੱਗਦੀ ਹੈ।" ਇਸ ਤੋਂ ਇਲਾਵਾ ਇੱਕ ਯੂਜ਼ਰ ਨੇ ਲਿਖਿਆ," 90 ਦੇ ਦਹਾਕੇ ਦੇ ਅਹਿਸਾਸ, ਐਕਸ਼ਨ, ਇਮੋਸ਼ਨ, ਪਰਫਾਰਮੈਂਸ ਦੇ ਨਾਲ ਬੈਕਡੇਟਿਡ ਫਿਲਮ। ਇਹ ਫਿਲਮ ਇੱਕ ਮਜ਼ਾਕ ਹੈ। #UtkarshSharma ਦੀ ਲਾਂਚਿੰਗ ਇੱਕ ਵਾਰ ਫਿਰ ਅਸਫਲ ਰਹੀ। ਸੰਨੀ ਦਿਓਲ ਦੇ ਸੀਨ ਬਹੁਤ ਘੱਟ ਹਨ, ਵਿਜ਼ੂਅਲ ਭਿਆਨਕ ਹੈ। ਡਾਇਲਾਗ ਵਧੀਆ ਹਨ।"
ਗਦਰ 2 OMG 2 ਨੂੰ ਦੇਵੇਗੀ ਟੱਕਰ: ਕਿਹਾ ਜਾ ਰਿਹਾ ਹੈ ਕਿ ਓਪਨਿੰਗ ਡੇ 'ਤੇ ਗਦਰ 2 ਅਕਸ਼ੈ ਕੁਮਾਰ ਦੀ ਫਿਲਮ OMG 2 ਨਾਲੋ ਅੱਗੇ ਜਾਵੇਗੀ। ਪਹਿਲਾ ਵੀ ਕਿਹਾ ਜਾ ਚੁੱਕਾ ਹੈ ਕਿ ਗਦਰ 2 ਆਪਣੇ ਓਪਨਿੰਗ ਡੇ 'ਤੇ 30 ਤੋਂ 40 ਕਰੋੜ ਦਾ ਵਪਾਰ ਕਰੇਗੀ ਅਤੇ ਫਿਲਮ OMG 2 7 ਤੋਂ 9 ਕਰੋੜ ਦਾ ਵਪਾਰ ਕਰੇਗੀ।