ਮੁੰਬਈ:ਅਨਿਲ ਸ਼ਰਮਾ ਨਿਰਦੇਸ਼ਿਤ ਅਤੇ ਸੰਨੀ ਦਿਓਲ, ਅਮੀਸ਼ਾ ਪਟੇਲ, ਉਤਕਰਸ਼ ਸ਼ਰਮਾ ਦੀ ਬਲਾਕਬਸਟਰ ਫਿਲਮ ਗਦਰ 2 ਰਿਲੀਜ਼ ਹੋ ਚੁੱਕੀ ਹੈ। 11 ਅਗਸਤ 2023 ਨੂੰ ਰਿਲੀਜ਼ ਹੋਈ ਫਿਲਮ ਨੇ ਭਾਰਤੀ ਬਾਕਸ ਆਫ਼ਿਸ 'ਤੇ ਧਮਾਕੇਦਾਰ ਓਪਨਿੰਗ ਕੀਤੀ ਅਤੇ ਰਿਲੀਜ਼ ਦੇ ਪਹਿਲੇ ਹੀ ਦਿਨ 40 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ। ਦੂਜੇ ਦਿਨ ਵੀ ਫਿਲਮ ਦੀ ਜਬਰਦਸਤ ਕਮਾਈ ਹੋਈ। ਪਹਿਲੇ ਸ਼ਨੀਵਾਰ ਨੂੰ ਕਮਾਈ ਕਰਦੇ ਹੋਏ ਇਸ ਫਿਲਮ ਨੇ 40 ਕਰੋੜ ਦਾ ਅੰਕੜਾ ਪਾਰ ਕਰ ਲਿਆ ਅਤੇ 70-75 ਕਰੋੜ ਦੇ ਬਜਟ ਨਾਲ ਬਣੀ ਇਸ ਫਿਲਮ ਨੇ ਦੋ ਦਿਨਾਂ 'ਚ ਹੀ 100 ਕਰੋੜ ਦੇ ਕਲੱਬ 'ਚ ਆਪਣੀ ਜਗ੍ਹਾਂ ਪੱਕੀ ਕਰ ਲਈ ਹੈ।
Gadar 2 Collection Day 2: ਰਿਲੀਜ਼ ਦੇ ਦੂਜੇ ਦਿਨ ਵੀ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ਨੇ ਮਚਾਇਆ ਗਦਰ, 100 ਕਰੋੜ ਦੇ ਕਲੱਬ 'ਚ ਹੋਈ ਐਂਟਰੀ - ਗਦਰ2 ਦਾ ਕੁੱਲ ਕਲੈਕਸ਼ਨ
ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ਗਦਰ 2 ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਰਿਲੀਜ਼ ਹੁੰਦੇ ਹੀ ਫਿਲਮ ਨੇ ਬਾਕਸ ਆਫ਼ਿਸ 'ਤੇ ਧਮਾਲ ਮਚਾ ਦਿੱਤਾ ਹੈ। ਫਿਲਮ ਆਪਣੇ ਓਪਨਿੰਗ ਡੇ 'ਤੇ 40 ਕਰੋੜ ਦਾ ਵਪਾਰ ਕਰਨ 'ਚ ਸਫ਼ਲ ਰਹੀ।
ਗਦਰ-2 ਦਾ ਕੁੱਲ ਕਲੈਕਸ਼ਨ: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ਗਦਰ-2 11 ਅਗਸਤ ਨੂੰ ਅਕਸ਼ੈ ਕੁਮਾਰ ਦੀ ਫਿਲਮ Omg-2 ਨੂੰ ਟੱਕਰ ਦੇਣ ਲਈ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਪਹਿਲੇ ਹੀ ਦਿਨ ਬਾਕਸ ਆਫ਼ਿਸ 'ਤੇ ਇਸ ਫਿਲਮ ਨੇ ਜਬਰਦਸਤ ਕਮਾਈ ਕਰ ਲਈ। ਮੀਡੀਆ ਰਿਪੋਰਟਸ ਅਨੁਸਾਰ, ਸੰਨੀ ਦਿਓਲ ਦੀ ਫਿਲਮ ਨੇ ਪਹਿਲੇ ਦਿਨ 40.10 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਦੂਜੇ ਦਿਨ ਫਿਲਮ ਨੇ ਬਾਕਸ ਆਫ਼ਿਸ 'ਤੇ 43 ਤੋਂ 45 ਕਰੋੜ ਰੁਪਏ ਦਾ ਕਲੈਕਸ਼ਨ ਹਾਸਲ ਕੀਤਾ। ਇਸ ਹਿਸਾਬ ਨਾਲ ਸੰਨੀ ਦਿਓਲ, ਅਮੀਸ਼ਾ ਪਟੇਲ ਅਤੇ ਉਤਕਰਸ਼ ਸ਼ਰਮਾ ਦੀ ਫਿਲਮ ਨੇ ਦੋ ਦਿਨਾਂ 'ਚ ਲਗਭਗ 83.10 ਤੋਂ 45.10 ਕਰੋੜ ਰੁਪਏ ਤੱਕ ਦੀ ਕਮਾਈ ਕਰ ਲਈ ਹੈ।
ਬਾਕਸ ਆਫ਼ਿਸ 'ਤੇ ਗਦਰ-2 ਦਾ ਧਮਾਲ: ਗਦਰ-2 ਬਾਕਸ ਆਫ਼ਿਸ 'ਤੇ ਵਧੀਆਂ ਪ੍ਰਦਰਸ਼ਨ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਤਾਰਾ ਸਿੰਘ ਅਤੇ ਸਕੀਨਾ ਦਾ ਜਾਦੂ ਰਿਲੀਜ਼ ਦੇ ਤੀਸਰੇ ਦਿਨ ਵੀ ਚੱਲਿਆ ਅਤੇ ਬਾਕਸ ਆਫ਼ਿਸ 'ਤੇ 45 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਕਮਾਈ ਕੀਤੀ, ਤਾਂ ਇਹ 100 ਕਰੋੜ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਸੰਨੀ ਦਿਓਲ ਅਤੇ ਅਨਿਲ ਸ਼ਰਮਾ ਦੀ ਪਹਿਲੀ ਫਿਲਮ ਬਣ ਜਾਵੇਗੀ।