ਮੁੰਬਈ:ਬਾਕਸ ਆਫਿਸ ਉਤੇ ਪੰਜ ਦਿਨਾਂ ਵਿੱਚ 230.08 ਕਰੋੜ ਰੁਪਏ ਦਾ ਕਲੈਕਸ਼ਨ ਕਰਨ ਤੋਂ ਬਾਅਦ ਸੰਨੀ ਦਿਓਲ ਦੀ ਗਦਰ 2 ਦੀ ਬਾਕਸ ਆਫਿਸ ਉਤੇ ਚੜਾਈ ਅਜੇ ਵੀ ਬਰਕਰਾਰ ਹੈ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਇਸ ਫਿਲਮ ਦਾ ਕਲੈਕਸ਼ਨ 6 ਦਿਨਾਂ ਦਾ ਕਾਫੀ ਚੰਗਾ ਰਿਹਾ ਹੈ। ਹਾਲਾਂਕਿ ਇਸ ਕਲੈਕਸ਼ਨ ਵਿੱਚ ਸੋਮਵਾਰ ਨੂੰ 10 ਫੀਸਦੀ ਕਮੀ ਦੇਖੀ ਗਈ ਹੈ ਪਰ ਇਸਦਾ ਬਾਕਸ ਆਫਿਸ ਉਤੇ ਦਬਦਬਾ ਬਣਿਆ ਹੋਇਆ ਹੈ।
ਸੁਤੰਤਰਤਾ ਦਿਵਸ ਦੇ ਬਾਅਦ ਵੀ ਗਦਰ 2 ਬਾਕਸ ਆਫਿਸ ਉਤੇ ਜ਼ੋਰਦਾਰ ਪ੍ਰਦਰਸ਼ਨ ਕਰ ਰਹੀ ਹੈ। ਪਿਛਲੇ ਦਿਨਾਂ ਦੀ ਕਮਾਈ ਇਹ ਦੱਸਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਰੂਰ ਕੁੱਝ ਵੱਡਾ ਹੋਣ ਵਾਲਾ ਹੈ ਅਤੇ ਹਿੰਦੀ ਫਿਲਮ ਜਗਤ ਵਿੱਚ ਇਹ ਚਰਚਾ ਵੀ ਹੋ ਰਹੀ ਹੈ ਕਿ ਇਹ ਫਿਲਮ ਪਠਾਨ ਨੂੰ ਪਿਛੇ ਛੱਡ ਸਕਦੀ ਹੈ ਅਤੇ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਪਹਿਲੀ ਹਿੰਦੀ ਫਿਲਮ ਬਣ ਸਕਦੀ ਹੈ।
- Fastest 200cr Collection: 'ਗਦਰ 2' ਤੋਂ ਲੈ ਕੇ 'ਪਠਾਨ' ਤੱਕ, ਇਨ੍ਹਾਂ 10 ਫਿਲਮਾਂ ਨੇ ਕੀਤੀ ਹੈ ਸਭ ਤੋਂ ਤੇਜ਼ੀ ਨਾਲ 200 ਕਰੋੜ ਦੀ ਕਮਾਈ
- ਟਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ’ਚ ਦਿਖਾਈ ਜਾਵੇਗੀ ਸ਼ਹਿਨਾਜ਼ ਗਿੱਲ ਦੀ ਨਵੀਂ ਫਿਲਮ ‘ਥੈਂਕ ਯੂ ਫਾਰ ਕਮਿੰਗ’, ਜਲਦ ਹੋਵੇਗੀ ਵਰਲਡਵਾਈਡ ਰਿਲੀਜ਼
- Money Laundering Case: ਜੈਕਲੀਨ ਫਰਨਾਂਡੀਜ਼ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ, ਵਿਦੇਸ਼ ਜਾਣ ਲਈ ਨਹੀਂ ਲੈਣੀ ਪਵੇਗੀ ਇਜਾਜ਼ਤ