ਮੁੰਬਈ: 'ਗਦਰ 2' ਸ਼ੁੱਕਰਵਾਰ 11 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ ਅਤੇ ਪਿਛਲੇ ਤਿੰਨ ਦਿਨਾਂ ਵਿੱਚ ਫਿਲਮ ਨੇ ਧਮਾਕੇਦਾਰ ਕਮਾਈ ਕਰਕੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਗੱਲ ਤੋਂ ਸਾਬਿਤ ਹੋ ਗਿਆ ਹੈ ਕਿ ਫਿਲਮ ਚੰਗੀ ਲੈਅ ਵਿੱਚ ਚੱਲ ਰਹੀ ਹੈ।
ਤਾਰਾ ਸਿੰਘ ਅਤੇ ਸਕੀਨਾ ਦੀ ਜੋੜੀ ਬਾਕਸ ਆਫਿਸ ਉਤੇ ਲਗਾਤਾਰ ਧਮਾਲ ਮਚਾ ਰਹੀ ਹੈ, ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਫਿਲਮ ਚੰਗਾ ਕਲੈਕਸ਼ਨ ਕਰ ਰਹੀ ਹੈ, ਜਿੱਥੇ ਫਿਲਮ ਨੇ ਦੋ ਦਿਨਾਂ ਵਿੱਚ 83 ਕਰੋੜ ਰੁਪਏ ਦੀ ਕਮਾਈ ਕੀਤੀ, ਉਥੇ ਹੀ ਸੰਨੀ ਦਿਓਲ ਦੀ ਇਹ ਫਿਲਮ ਐਤਵਾਰ ਨੂੰ ਸੁਪਰਹਿੱਟ ਸਾਬਿਤ ਹੋਈ ਹੈ। ਜੀ ਹਾਂ...ਰਿਲੀਜ਼ ਦੇ ਤੀਜੇ ਦਿਨ ਗਦਰ 2 ਨੇ ਬਾਕਸ ਆਫਿਸ ਉਤੇ 50 ਕਰੋੜ ਤੋਂ ਜਿਆਦਾ ਦੀ ਕਮਾਈ ਕੀਤੀ ਹੈ।
ਰਿਪੋਰਟਾਂ ਮੁਤਾਬਕ ਪਹਿਲੇ ਐਤਵਾਰ ਨੂੰ ਫਿਲਮ ਨੇ 52-53 ਕਰੋੜ ਦਾ ਕਲੈਕਸ਼ਨ ਕੀਤਾ ਹੈ, ਤਿੰਨ ਦਿਨਾਂ ਦੀ ਕਮਾਈ ਦੇ ਬਾਅਦ ਵਿੱਚ ਹੁਣ ਭਾਰਤ ਵਿੱਚ ਗਦਰ 2 ਦਾ ਕੁੱਲ ਕਲੈਕਸ਼ਨ 135-136 ਕਰੋੜ ਰੁਪਏ ਹੋ ਗਿਆ ਹੈ।
ਪਠਾਨ ਬਨਾਮ ਗਦਰ 2:ਗਦਰ 2 ਨੇ ਆਪਣੇ ਪਹਿਲੇ ਦਿਨ ਉਤੇ 40.10 ਕਰੋੜ ਦੀ ਕਮਾਈ ਕੀਤੀ ਸੀ, ਜੋ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਦੇ ਬਾਅਦ ਬਾਕਸ ਆਫਿਸ ਉਤੇ ਚੰਗੀ ਉਪਨਿੰਗ ਕਰਨ ਵਾਲੀ ਫਿਲਮ ਬਣੀ ਹੈ। ਪਠਾਨ ਨੇ ਪਹਿਲੇ ਦਿਨ 55 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦੋਂ ਕਿ ਦੂਜੇ ਅਤੇ ਤੀਜੇ ਦਿਨ ਕ੍ਰਮਵਾਰ 60 ਕਰੋੜ ਅਤੇ 38 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ। ਕਿੰਗ ਖਾਨ ਦੀ ਫਿਲਮ ਨੇ ਤਿੰਨ ਤਿੰਨਾਂ ਵਿੱਚ 161 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।
ਦੂਜੇ ਪਾਸੇ ਸੰਨੀ ਦਿਓਲ ਦੀ ਫਿਲਮ ਦੂਜੇ ਦਿਨ 43.08 ਕਰੋੜ ਅਤੇ ਤੀਜੇ ਦਿਨ 52 ਕਰੋੜ ਰੁਪਏ ਦੀ ਕਮਾਈ ਕਰਨ 'ਚ ਕਾਮਯਾਬ ਰਹੀ ਹੈ। ਫਿਲਮ ਨੇ ਤਿੰਨ ਦਿਨਾਂ 'ਚ 135 ਕਰੋੜ ਦਾ ਅੰਕੜਾ ਛੂਹ ਲਿਆ ਹੈ। ਹੁਣ ਦੇਖਣਾ ਹੋਵੇਗਾ ਕਿ ਕੀ ਸੰਨੀ ਦਿਓਲ ਦੀ ਇਹ ਫਿਲਮ ਕਿੰਗ ਖਾਨ ਦੀ ਫਿਲਮ ਦਾ ਮੁਕਾਬਲਾ ਕਰਦੇ ਹੋਏ ਬਾਕਸ ਆਫਿਸ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਜਾਂਦੀ ਹੈ ਜਾਂ ਨਹੀਂ।