ਪੰਜਾਬ

punjab

ETV Bharat / entertainment

Fukrey 3 Collection Day 1: ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਕਾਮੇਡੀ ਫਿਲਮ 'ਫੁਕਰੇ 3' ਦਾ ਜਾਦੂ, ਜਾਣੋ ਪਹਿਲੇ ਦਿਨ ਦੀ ਕਮਾਈ - ਰਿਚਾ ਚੱਢਾ ਅਤੇ ਪੰਕਜ ਤ੍ਰਿਪਾਠੀ

Fukrey 3 Collection: 'ਫੁਕਰੇ' (2013) ਅਤੇ 'ਫੁਕਰੇ ਰਿਟਰਨਜ਼' (2017) ਤੋਂ ਬਾਅਦ ਫੁਕਰੇ ਦਾ ਤੀਜਾ ਭਾਗ ਰਿਲੀਜ਼ ਹੋ ਗਿਆ ਹੈ। ਫਿਲਮ ਵਿੱਚ ਪੁਲਕਿਤ ਸਮਰਾਟ, ਵਰੁਣ ਸ਼ਰਮਾ, ਮਨਜੋਤ ਸਿੰਘ, ਰਿਚਾ ਚੱਢਾ ਅਤੇ ਪੰਕਜ ਤ੍ਰਿਪਾਠੀ ਸਮੇਤ ਕਈ ਮੰਝੇ ਹੋਏ ਕਲਾਕਾਰ ਹਨ।

Fukrey 3 Collection Day 1
Fukrey 3 Collection Day 1

By ETV Bharat Punjabi Team

Published : Sep 28, 2023, 3:24 PM IST

ਹੈਦਰਾਬਾਦ: 'ਫੁਕਰੇ' ਅਤੇ 'ਫੁਕਰੇ ਰਿਟਰਨਜ਼' ਦੀ ਸਫਲਤਾ ਤੋਂ ਬਾਅਦ ਪੁਲਕਿਤ ਸਮਰਾਟ, ਵਰੁਣ ਸ਼ਰਮਾ, ਪੰਕਜ ਤ੍ਰਿਪਾਠੀ, ਮਨਜੋਤ ਸਿੰਘ ਅਤੇ ਰਿਚਾ ਚੱਢਾ 'ਫੁਕਰੇ 3' ਲਈ ਦੁਬਾਰਾ ਇਕੱਠੇ ਹੋਏ ਹਨ। ਮ੍ਰਿਗਦੀਪ ਸਿੰਘ ਲਾਂਬਾ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਦੇ ਟ੍ਰੇਲਰ (Fukrey 3 box office collection day 1) ਨੇ ਰਿਲੀਜ਼ ਹੋਣ 'ਤੇ ਕਾਫੀ ਦਿਲਚਸਪੀ ਜਗਾਈ ਸੀ।

ਮਲਟੀ-ਸਟਾਰਰ ਫਿਲਮ (Fukrey 3 box office collection day 1) 28 ਸਤੰਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਨੇ 'ਫੁਕਰੇ 3' ਨੂੰ U/A ਵਜੋਂ ਪ੍ਰਮਾਣਿਤ ਕੀਤਾ ਹੈ, ਫਿਲਮ ਦਾ ਟਾਈਮ 150 ਮਿੰਟ 18 ਸਕਿੰਟ ਹੈ। ਇੰਡਸਟਰੀ ਟ੍ਰੈਕਰ Sacnilk ਦੇ ਅਨੁਸਾਰ ਫਿਲਮ ਆਪਣੇ ਪਹਿਲੇ ਦਿਨ ਲਗਭਗ 8 ਕਰੋੜ ਰੁਪਏ ਦੀ ਕਮਾਈ ਕਰ ਸਕਦੀ ਹੈ।

ਤੁਹਾਨੂੰ ਦੱਸ ਦਈਏ ਕਿ 'ਫੁਕਰੇ 3' (Fukrey 3 box office collection day 1) ਵੀਰਵਾਰ ਨੂੰ ਲਗਭਗ 2700 ਸਕ੍ਰੀਨਜ਼ 'ਤੇ ਭਾਰਤ ਵਿੱਚ ਰਿਲੀਜ਼ ਕੀਤਾ ਗਿਆ ਸੀ, ਜਿਸ ਨਾਲ ਇਹ ਫ੍ਰੈਂਚਾਇਜ਼ੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਿਲੀਜ਼ ਹੈ। 'ਫੁਕਰੇ 3' ਦੀ ਐਡਵਾਂਸ ਬੁਕਿੰਗ ਸ਼ਨੀਵਾਰ ਸ਼ਾਮ ਨੂੰ ਸ਼ੁਰੂ ਹੋਈ ਸੀ।

ਸ਼ੁਰੂਆਤੀ ਅਨੁਮਾਨਾਂ ਦੇ ਅਨੁਸਾਰ ਇਹ ਉਮੀਦ ਕੀਤੀ ਜਾਂਦੀ ਹੈ ਕਿ 'ਫੁਕਰੇ 3' ਦਾ ਸ਼ੁਰੂਆਤੀ ਦਿਨ ਲਗਭਗ 8 ਕਰੋੜ ਦਾ ਹੋਵੇਗਾ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਕਾਰੋਬਾਰ ਵਿੱਚ ਮਾਮੂਲੀ ਗਿਰਾਵਟ ਆਵੇਗੀ, ਇਸਦੇ ਬਾਅਦ ਚਾਰ ਦਿਨਾਂ ਦੀ ਦੌੜ ਵਿੱਚ ਉਹ ਮਜ਼ਬੂਤ ਕਲੈਕਸ਼ਨ ਕਰ ਸਕਦੀ ਹੈ।

ਗਾਂਧੀ ਜਯੰਤੀ ਲਈ ਸੋਮਵਾਰ ਦੀ ਛੁੱਟੀ 'ਫੁਕਰੇ 3' ਲਈ ਇੱਕ ਪਲੱਸ ਪੁਆਇੰਟ ਹੋ ਸਕਦਾ ਹੈ, ਜਿਸ ਨਾਲ ਇਸ ਨੂੰ ਪੰਜਵੇਂ ਦਿਨ ਵੀ ਵੱਡੀ ਗਿਣਤੀ ਬਰਕਰਾਰ ਰੱਖਣ ਵਿੱਚ ਮਦਦ ਮਿਲ ਸਕਦੀ ਹੈ।

ਵਪਾਰ ਵਿਸ਼ਲੇਸ਼ਕਾਂ ਦੇ ਅਨੁਸਾਰ 'ਫੁਕਰੇ 3' ਲਈ 10 ਤੋਂ 12 ਕਰੋੜ ਰੁਪਏ ਦੀ ਸ਼ੁਰੂਆਤ ਹੋਵੇਗੀ, ਖਾਸ ਤੌਰ 'ਤੇ ਇਹ ਦੇਖਦੇ ਹੋਏ ਕਿ ਪਿਛਲੀ ਫਿਲਮ ਨੇ 2017 ਵਿੱਚ 8 ਕਰੋੜ ਰੁਪਏ ਨਾਲ ਸ਼ੁਰੂਆਤ ਕੀਤੀ ਸੀ। ਇੱਕ ਗੱਲ ਇਹ ਵੀ ਹੈ ਕਿ ਫਿਲਮ ਨੂੰ ਬਾਕਸ ਆਫਿਸ ਉਤੇ ਅਗਨੀਹੋਤਰੀ ਦੀ ਫਿਲਮ ਨਾਲ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ABOUT THE AUTHOR

...view details