ਚੰਡੀਗੜ੍ਹ:ਪੰਜਾਬੀ ਗਾਇਕ ਦੀ ਇਸ ਤਰ੍ਹਾਂ ਗੋਲੀ ਮਾਰ ਕੇ ਹੱਤਿਆ ਕਰ ਦੇਣੀ ਕੋਈ ਪਹਿਲੀ ਵਾਰ ਨਹੀਂ ਹੈ, ਬਲਕਿ ਪਹਿਲਾਂ ਵੀ ਕਈ ਅਜਿਹੀਆਂ ਹਸਤੀਆਂ ਹਨ ਜਿਹਨਾਂ ਨੂੰ ਇਸ ਤਰਾਂ ਹੀ ਗੋਲੀ ਮਾਰੀ ਗਈ। ਅੱਜ ਅਸੀਂ ਇਥੇ ਇਹਨਾਂ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ...।
ਸਿੱਧੂ ਮੂਸੇਵਾਲਾ:ਦੇਸ਼ ਵਿਦੇਸ਼ਾਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਸਿੱਧੂ ਮੂਸੇਵਾਲਾ ਦੇ ਦੇਹਾਂਤ ਨਾਲ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਪ੍ਰਸ਼ੰਸਕ ਦੁਖੀ ਹਨ। ਦੇਸ਼ ਦੇ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਜੰਪਪਲ ਦੀ ਸਿੱਧੂ ਮੂਸੇਵਾਲਾ ਦੇ ਫੈਨ ਹਨ ਜੋ ਕਿ ਉਹਨਾਂ ਦੀ ਮੌਤ ’ਤੇ ਦੁਖ ਜਤਾ ਰਹੇ ਹਨ। ਸਿੱਧੂ ਮੂਸੇਵਾਲਾ ਨੇ ਸਿਰਫ਼ 28 ਸਾਲ ਦੀ ਉਮਰ ਵਿੱਚ ਹੀ ਦੇਸ਼ ਵਿਦੇਸ਼ਾਂ ਵਿੱਚ ਆਪਣਾ ਇੰਨਾ ਨਾਂ ਬਣਾ ਲਿਆ ਸੀ ਕਿ ਬੱਚਾ-ਬੱਚਾ ਉਹਨਾਂ ਦਾ ਫੈਨ ਹੈ।
ਮਿਊਜ਼ਿਕ ਇੰਡਸਟਰੀ ’ਚ ਸਿੱਧੂ ਮੂਸੇਵਾਲਾ ਦੇ ਨਾਂ ਤੋਂ ਮਸ਼ਹੂਰ ਹੋਏ ਸਿੱਧੂ ਮੂਸੇਵਾਲਾ ਦਾ ਅਸਲ ਨਾਂ ਸ਼ੁਭਦੀਪ ਸਿੰਘ ਸਿੱਧੂ ਸੀ। ਸਿੱਧੂ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਪਿੰਡ ਮੂਸਾ ਵਿੱਚ 11 ਜੂਨ 1993 ਵਿੱਚ ਹੋਇਆ ਸੀ। ਸਿੱਧੂ ਮੂਸੇਵਾਲਾ ਦਾ ਕੱਦ 185 ਸੈਮੀ ਸੀ ਤੇ ਉਹਨਾਂ ਵਿੱਚ ਇਸ ਸਮੇਂ 85 ਕਿਲੋ ਵਜਨ ਸੀ। ਮਸ਼ਹੂਰ ਹੋ ਕੇ ਵੀ ਸਿੱਧੂ ਮੂਸੇਵਾਲਾ ਦਾ ਪਿੰਡ ਨਾਲ ਹੀ ਜਿਆਦਾ ਲਗਾਅ ਸੀ ਤੇ ਉਹ ਪਿੰਡ ਵਿੱਚ ਹੀ ਰਹਿਣਾ ਪਸੰਦ ਕਰਦੇ ਸਨ। ਗਾਇਕ ਦੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜੋ ਕਿ ਪੰਜਾਬ ਲਈ ਬਹੁਤ ਹੀ ਮੰਦ ਭਾਗਾਂ ਕਾਰਨਾਮਾ ਹੈ।
ਅਮਰ ਸਿੰਘ ਚਮਕੀਲਾ: ਅਮਰ ਸਿੰਘ ਚਮਕੀਲਾ ਦਾ ਜਨਮ ਦੁਨੀ ਰਾਮ ਵਜੋਂ 21 ਜੁਲਾਈ 1961 ਨੂੰ ਲੁਧਿਆਣਾ ਦੇ ਨੇੜੇ ਪਿੰਡ ਦੁੱਗਰੀ ਵਿੱਚ ਹੋਇਆ ਸੀ। ਅਮਰ ਸਿੰਘ ਚਮਕੀਲਾ ਇੱਕ ਪ੍ਰਸਿੱਧ ਪੰਜਾਬੀ ਗਾਇਕ, ਗੀਤਕਾਰ, ਸੰਗੀਤਕਾਰ ਸੀ। ਉਸ ਨੂੰ "ਪੰਜਾਬ ਦੇ ਐਲਵਿਸ" ਵਜੋਂ ਵੀ ਜਾਣਿਆ ਜਾਂਦਾ ਹੈ। ਗਾਇਕ ਦੀ 27 ਸਾਲ ਦੀ ਉਮਰ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਉਸਨੂੰ ਸਭ ਤੋਂ ਮਹਾਨ ਪੰਜਾਬੀ ਲੋਕ ਲਾਈਵ ਸਟੇਜ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅੱਜ ਵੀ ਪੰਜਾਬੀ ਲੋਕ ਚਮਕੀਲਾ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ।
ਇਲੈਕਟ੍ਰੀਸ਼ੀਅਨ ਬਣਨ ਦੀ ਉਸਦੀ ਇੱਛਾ ਪੂਰੀ ਨਹੀਂ ਹੋਈ ਅਤੇ ਉਸਨੂੰ ਲੁਧਿਆਣਾ ਦੀ ਇੱਕ ਕੱਪੜਾ ਮਿੱਲ ਵਿੱਚ ਕੰਮ ਮਿਲ ਗਿਆ। ਸੰਗੀਤ ਦੀ ਕੁਦਰਤੀ ਯੋਗਤਾ ਦੇ ਨਾਲ ਉਸਨੇ ਹਾਰਮੋਨੀਅਮ ਅਤੇ ਢੋਲਕੀ ਵਜਾਉਣਾ ਸਿੱਖ ਲਿਆ। ਪੰਜਾਬੀ ਲੋਕ ਸੰਗੀਤਕਾਰ ਸੁਰਿੰਦਰ ਸ਼ਿੰਦਾ ਨੇ ਦੱਸਿਆ ਹੈ ਕਿ 1978 ਵਿੱਚ ਚਮਕੀਲਾ ਪਹਿਲੀ ਵਾਰ ਸਾਈਕਲ ’ਤੇ ਉਨ੍ਹਾਂ ਕੋਲ ਆਇਆ ਸੀ।