ਚੰਡੀਗੜ੍ਹ: ਭਾਰਤ ਵਿੱਚ ਪੈਦਾ ਹੋਏ ਰਾਹਤ ਸੰਸਥਾ ਖਾਲਸਾ ਏਡ ਦਾ ਸੰਸਥਾਪਕ ਰਵਿੰਦਰ ਸਿੰਘ ਉਰਫ਼ ਰਵੀ ਸਿੰਘ ਖਾਲਸਾ ਪਿਛਲੇ ਦਿਨੀਂ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਮਿਲੇ। ਉਹਨਾਂ ਨੇ ਇਸ ਮਿਲਣੀ ਨਾਲ ਸੰਬੰਧਿਤ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਰਵਿੰਦਰ ਸਿੰਘ ਨੇ ਇੰਸਟਾਗ੍ਰਾਮ ਉਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਹਨਾਂ ਵਿੱਚ ਉਹ ਮਰਹੂਮ ਗਾਇਕ ਦੇ ਮਾਤਾ ਪਿਤਾ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਰਵਿੰਦਰ ਨੇ ਇੱਕ ਭਾਵੁਕ ਨੋਟਿਸ ਵੀ ਲਿਖਿਆ ਹੈ।
ਉਹਨਾਂ ਨੇ ਲਿਖਿਆ ਹੈ 'ਕੱਲ੍ਹ ਅਸੀਂ, ਹੋਰ ਸੰਗਤਾਂ ਦੇ ਨਾਲ ਸ਼ੁਭਦੀਪ ਸਿੰਘ (@sidhu_moosewala) ਦੇ ਹੌਂਸਲੇ ਵਾਲੇ ਅਤੇ ਪ੍ਰੇਰਨਾਦਾਇਕ ਮਾਪਿਆਂ ਨੂੰ ਮਿਲ ਕੇ ਨਿਮਰ ਹੋਏ। ਉਨ੍ਹਾਂ ਦੀ ਤਾਕਤ ਅਤੇ ਨਿਮਰਤਾ ਸ਼ਬਦਾਂ ਤੋਂ ਪਰੇ ਹੈ। ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਸਾਰੇ ਸਿਆਸਤਦਾਨ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਕਜੁੱਟ ਹੋਣਗੇ।' ਇਹਨਾਂ ਤਸਵੀਰਾਂ ਉਤੇ ਗਾਇਕ ਦੇ ਪ੍ਰਸ਼ੰਸਕ ਭਾਵੁਕ ਟਿੱਪਣੀਆਂ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮਰਹੂਮ ਗਾਇਕ ਦੇ ਮਾਤਾ ਪਿਤਾ ਯੂਕੇ ਲਈ ਰਵਾਨਾ ਹੋਏ ਸਨ, ਜਿਥੇ ਉਹਨਾਂ ਨੇ ਗਾਇਕ ਨਾਲ ਸੰਬੰਧਿਤ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਸੀ।
ਸਿੱਧੂ ਦਾ ਤੀਜਾ ਗੀਤ: ਤੁਹਾਨੂੰ ਦੱਸ ਦਈਏ ਕਿ ਕੱਲ੍ਹ ਯਾਨੀ 24 ਨਵੰਬਰ ਨੂੰ ਸਟੀਲ ਬੈਂਗਲੇਜ਼ ਨੇ ਸਿੱਧੂ ਦੇ ਮਾਤਾ ਪਿਤਾ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ ਕਿ 'ਸਿੱਧੂ ਸਾਨੂੰ ਤੁਹਾਡੀ ਯਾਦ ਆਉਂਦੀ ਹੈ, ਅਸੀਂ ਮੰਮੀ-ਡੈਡੀ ਨਾਲ ਸਮਾਂ ਬਿਤਾਇਆ। ਮੈਂ ਅਤੇ @burnaboygram ਨੇ ਤੁਹਾਡੇ ਦੁਆਰਾ ਸ਼ੁਰੂ ਕੀਤਾ ਗੀਤ ਪੂਰਾ ਕੀਤਾ। “ਮੇਰਾ ਨਾ” (ਮਾਈ ਨੇਮ) ਦੁਨੀਆਂ ਨੂੰ ਸੁਣਨ ਲਈ ਤਿਆਰ ❤️।"
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਧੂ ਦੇ ਦੋ ਗੀਤ ਰਿਲੀਜ਼ ਹੋਏ ਹਨ, ਐਸਵਾਈਐਲ ਵਿੱਚ ਦਰਿਆਈ ਪਾਣੀ ਅਤੇ ਵਾਰ ਗੀਤ ਵਿੱਚ ਜਰਨੈਲ ਹਰੀ ਸਿੰਘ ਨਲੂਆ ਦੀ ਬਹਾਦਰੀ ਦੀ ਗਥਾ ਸੁਣਾਈ ਗਈ ਹੈ।
ਕਿਵੇਂ ਮੌਤ ਹੋਈ:29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਮੂਸੇਵਾਲਾ 'ਤੇ ਕਰੀਬ 40 ਰਾਉਂਡ ਫਾਇਰ ਕੀਤੇ ਗਏ, ਜਿਸ ਕਾਰਨ ਮੂਸੇਵਾਲਾ ਨੂੰ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪੋਸਟਮਾਰਟਮ ਰਿਪੋਰਟ ਮੁਤਾਬਿਕ ਮੂਸੇਵਾਲਾ ਦੇ ਸਰੀਰ 'ਤੇ 19 ਜ਼ਖ਼ਮ ਮਿਲੇ ਹਨ ਤੇ 7 ਗੋਲੀਆਂ ਸਿੱਧੀਆਂ ਮੂਸੇਵਾਲਾ ਨੂੰ ਲੱਗੀਆਂ ਸਨ।
ਇਹ ਵੀ ਪੜ੍ਹੋ:ਆਲੀਆ-ਰਣਬੀਰ ਨੇ ਆਪਣੀ ਲਾਡਲੀ ਦਾ ਨਾਂ ਰੱਖਿਆ 'ਰਾਹਾ', ਜਾਣੋ ਕੀ ਹੈ ਇਸਦਾ ਮਤਲਬ!