ਚੰਡੀਗੜ੍ਹ: ਸਾਲ 2023 ਵਿੱਚ ਬਹੁਤ ਸਾਰੇ ਨਵੇਂ ਪ੍ਰੋਜੈਕਟਾਂ ਦੀ ਘੋਸ਼ਣਾ ਕੀਤੀ ਗਈ ਹੈ ਜਾਂ ਹੋ ਰਹੀ ਹੈ ਅਤੇ ਦਰਸ਼ਕ ਮੰਨੋਰੰਜਨ ਦੇ ਇੱਕ ਦਿਲਚਸਪ ਸਾਲ ਦੀ ਉਮੀਦ ਕਰ ਰਹੇ ਹਨ। ਸਿਨੇਮਾ ਦੇ ਇਸ ਨਵੇਂ ਸਾਲ ਦੀ ਸ਼ੁਰੂਆਤ ਇੱਕ ਹੋਰ ਮਹੱਤਵਪੂਰਨ ਪੰਜਾਬੀ ਪ੍ਰੋਜੈਕਟ ਦੇ ਐਲਾਨ ਨਾਲ ਹੋਈ ਅਤੇ ਇਹ ਕੋਈ ਹੋਰ ਨਹੀਂ ਬਲਕਿ ਪੰਜਾਬੀ ਦੀ ਖੂਬਸੂਰਤ ਅਦਾਕਾਰਾ ਤਾਨੀਆ ਦੀ ਆਉਣ ਵਾਲੀ ਫਿਲਮ ਹੈ।
ਜੀ ਹਾਂ... ਦਿਲਚਸਪ ਗੱਲ ਇਹ ਹੈ ਕਿ ਨਾ ਤਾਂ ਇਹ ਰੋਮਾਂਟਿਕ ਫਿਲਮ ਹੈ ਅਤੇ ਨਾ ਹੀ ਪਿਤਾ ਅਤੇ ਧੀ ਦੇ ਪਿਆਰ ਨੂੰ ਦਰਸਾਉਂਦੀ ਹੈ। ਆਉਣ ਵਾਲੀ ਫਿਲਮ ਇਕ ਨਵੇਂ ਸੰਕਲਪ ਅਤੇ ਨਵੀਂ ਕਹਾਣੀ ਬਾਰੇ ਹੈ। ਇਸ ਦਾ ਨਾਂ ਹੈ 'ਕਣਕਾਂ ਦੇ ਓਹਲੇ'।
ਇਸ ਬਾਰੇ ਜਾਣਕਾਰੀ ਪਾਲੀਵੁੱਡ ਦੀ 'ਸੁਫ਼ਨਾ' ਫੇਮ ਤਾਨੀਆ ਨੇ ਆਪਣੇ ਇੰਸਟਾਗ੍ਰਾਮ ਉਤੇ ਦਿੱਤੀ, ਉਸ ਨੇ ਲਿਖਿਆ 'ਇੱਕ ਫਿਲਮ ਦਾ ਐਲਾਨ ਕਰਦੇ ਹੋਏ, ਜਿਹਦੀ ਸਕ੍ਰਿਪਟ ਸਾਡੇ ਕੰਟੈਂਟ ਓਰੀਐਂਟੇਡ ਸਿਨੇਮਾ ਨੂੰ ਹੋਰ ਮਜ਼ਬੂਤ ਕਰ ਦੇਵੇਗੀ, ਜਦੋਂ ਦੱਖਣ ਅਪਣੀ ਫਿਲਮਾਂ ਦੀ ਕੰਟੈਂਟ ਨਾਲ ਐਨੀ ਅੱਗੇ ਜਾ ਸਕਦਾ ਤਾਂ ਅਸੀਂ ਕਿਉਂ ਨੀ? ਮੈਂ ਕਮਰਸ਼ੀਅਲ ਨੀ ਦੇਖੇ, ਬਸ ਸਕ੍ਰਿਪਟ ਦੇਖੀ…ਇੱਕ ਪਿਆਰੀ ਜਿਹੀ ਮੇਰੀ ਕੋਸ਼ਿਸ਼ ਜਿਸਨੂੰ ਤੁਹਾਡਾ ਪਿਆਰ ਹੋਰ ਵੱਡਾ ਕਰ ਸਕਦਾ…
ਨਾ ਇਹ ਪਿਓ ਦੀ ਕਹਾਣੀ, ਨਾ ਆਸ਼ਿਕ ਮੁੰਡੇ ਕੁੜੀ ਦੀ,
ਬਸ ਦਿਲ ਨੂੰ ਦਿਲ ਦੇ ਰਾਹ ਦੀ ਹੈ...