ਹੈਦਰਾਬਾਦ: ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਅੱਜ ਕੱਲ੍ਹ ਫਿਲਮ ਐਮਰਜੈਂਸੀ ਨੂੰ ਲੈ ਕੇ ਚਰਚਾ ਵਿੱਚ ਹੈ, ਇਸ ਫਿਲਮ ਨੂੰ ਲੈ ਕੇ ਕੰਗਨਾ ਰਣੌਤ ਕਾਫੀ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਫਿਲਮ ਦੇ ਟਾਈਟਲ ਤੋਂ ਸਾਫ਼ ਹੈ ਕਿ ਇਸ ਦੀ ਕਹਾਣੀ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਘਟਨਾ 'ਐਮਰਜੈਂਸੀ' ਨੂੰ ਬਹੁਤ ਨੇੜਿਓ ਛੂਹਣ ਦੀ ਕੋਸ਼ਿਸ਼ ਕਰੇਗੀ।
ਕੰਗਨਾ ਇਸ ਫਿਲਮ 'ਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ ਅਤੇ ਹੁਣ ਇਸ ਫਿਲਮ ਦਾ ਫਰਸਟ ਲੁੱਕ ਵੀ ਸਾਹਮਣੇ ਆਇਆ ਹੈ। ਕੰਗਨਾ ਇੰਦਰਾ ਗਾਂਧੀ ਦੇ ਰੂਪ 'ਚ ਕਾਫੀ ਆਕਰਸ਼ਕ ਲੱਗ ਰਹੀ ਹੈ।
ਦੱਸ ਦੇਈਏ ਕਿ ਕੰਗਨਾ ਰਣੌਤ ਨੇ ਇੰਸਟਾਗ੍ਰਾਮ 'ਤੇ ਆਪਣੀ ਫਿਲਮ 'ਐਮਰਜੈਂਸੀ' ਦਾ ਪਹਿਲਾ ਲੁੱਕ ਜਾਰੀ ਕੀਤਾ ਹੈ। ਇਸ ਤਸਵੀਰ 'ਚ ਕੰਗਨਾ 'ਇੰਦਰਾ ਗਾਂਧੀ' ਬਣੀ ਹੋਈ ਹੈ। ਕੰਗਨਾ ਦਾ ਸਫੈਦ ਵਾਲਾਂ, ਚਿਹਰੇ 'ਤੇ ਮਾਮੂਲੀ ਝੁਰੜੀਆਂ 'ਚ ਕੰਗਨਾ ਦਾ ਵੱਖਰਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
ਲੁੱਕ ਨੂੰ ਦੇਖਣ ਤੋਂ ਬਾਅਦ ਇਹ ਕਹਿਣਾ ਆਸਾਨ ਹੈ ਕਿ ਕੰਗਨਾ ਇਸ ਫਿਲਮ 'ਚ 'ਇੰਦਰਾ ਗਾਂਧੀ' ਦੇ ਰੂਪ 'ਚ ਧਮਾਲਾਂ ਪਾਉਂਦੀ ਨਜ਼ਰ ਆਵੇਗੀ। ਇਸ ਪੋਸਟਰ ਦੇ ਨਾਲ ਕੰਗਨਾ ਨੇ ਕੈਪਸ਼ਨ 'ਚ ਲਿਖਿਆ, 'ਐਮਰਜੈਂਸੀ ਦੀ ਪਹਿਲੀ ਝਲਕ ਪੇਸ਼ ਕੀਤੀ ਗਈ ਹੈ। ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਸ਼ਕਤੀਸ਼ਾਲੀ ਅਤੇ ਵਿਵਾਦਪੂਰਨ ਔਰਤਾਂ ਵਿੱਚੋਂ ਇੱਕ ਦਾ ਪੋਰਟਰੇਟ।'
ਦੱਸਣਯੋਗ ਹੈ ਕਿ ਫਿਲਮ ਧਾਕੜ ਵਿੱਚ ਕੰਗਨਾ ਕੁੱਝ ਜਿਆਦਾ ਕਮਾਲ ਨਾ ਦਿਖਾ ਸਕੀ ਅਤੇ ਇਹ ਫਿਲਮ ਬਾਕਿਸ ਆਫਿਸ ਉਤੇ ਫਲਾਪ ਸਾਬਿਤ ਹੋਈ, ਇਸ ਫਿਲਮ ਦੇ ਫਲਾਪ ਹੋਣ ਨਾਲ ਕੰਗਨਾ ਦੇ ਕਰੀਅਰ ਨੂੰ ਕਾਫੀ ਚੋਟ ਲੱਗੀ। ਹੁਣ ਦੇਖਣਾ ਹੋਵੇਗਾ ਕਿ ਕੰਗਨਾ ਇਸ ਫਿਲਮ ਵਿੱਚ ਕਿਵੇਂ ਦਾ ਪ੍ਰਦਰਸ਼ਨ ਕਰਦੀ ਹੈ।
ਫਿਲਮ ਬਾਰੇ:
2023 ਵਿੱਚ ਰਿਲੀਜ਼ ਹੋਣ ਵਾਲੀ ਇੱਕ ਆਗਾਮੀ ਫ਼ਿਲਮ 'ਐਮਰਜੈਂਸੀ' 1975 ਵਿੱਚ ਸਾਹਮਣੇ ਆਈਆਂ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹੈ। ਇਹ ਫ਼ਿਲਮ ਭਾਰਤੀ ਇਤਿਹਾਸ ਦੀਆਂ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਵਿੱਚੋਂ ਇੱਕ ਸ਼੍ਰੀਮਤੀ ਇੰਦਰਾ ਗਾਂਧੀ ਦੀ ਅਗਵਾਈ ਵਿੱਚ ਵਾਪਰੀਆਂ ਘਟਨਾਵਾਂ ਦਾ ਵਰਣਨ ਕਰਦੀ ਹੈ। ਫਿਲਮ ਦੀ ਨਿਰਦੇਸ਼ਕ ਖੁਦ ਕੰਗਨਾ ਰਣੌਤ ਨੇ ਕੀਤਾ, ਨਿਰਮਾਤਾ ਰੇਣੂ ਪਿਟੀ ਅਤੇ ਕੰਗਨਾ ਰਣੌਤ, ਕਹਾਣੀ ਵੀ ਕੰਗਨਾ ਰਣੌਤ ਅਤੇ ਪਟਕਥਾ ਅਤੇ ਸੰਵਾਦ ਰਿਤੇਸ਼ ਸ਼ਾਹ ਦੁਆਰਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ:Imdb ਦੀ ਰੇਟਿੰਗ ਮੁਤਾਬਿਕ ਇਨ੍ਹਾਂ ਫਿਲਮਾਂ ਨੇ ਕੀਤਾ ਇਸ ਸਾਲ ਰਾਜ਼