ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਵਿਚ ਇੰਨ੍ਹੀਂ ਦਿਨ੍ਹੀਂ ਨਵੀਆਂ ਨਵੀਆਂ ਫਿਲਮਾਂ ਦੇ ਲੁੱਕ ਸਾਹਮਣੇ ਆਉਣ ਦਾ ਸਿਲਸਿਲਾ ਲਗਾਤਾਰ ਜ਼ੋਰ ਫੜ੍ਹਦਾ ਜਾ ਰਿਹਾ ਹੈ, ਜਿਸ ਦੀ ਲੜ੍ਹੀ ਵਜੋਂ ਇਕ ਹੋਰ ਪੰਜਾਬੀ ਫਿਲਮ ‘ਹਾਈ ਸਕੂਲ ਲਵ’ ਦਾ ਪਲੇਠਾ ਮੁਹਾਂਦਰਾ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿਚ ਕਈ ਨਵੇਂ ਚਿਹਰੇ ਲੀਡ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
‘ਜੇ.ਐਸ ਮੋਸ਼ਨ ਪਿਕਚਰਜ਼ ਦੇ ਬੈਨਰ’ ਅਤੇ ‘ਬਰਗੋਟਾ ਫ਼ਿਲਮਜ਼’ ਦੀ ਐਸੋਸੀਏਸ਼ਨ ਹੇਠ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਮਾਣ ਜਸਬੀਰ ਰਿਸ਼ੀ ਅਤੇ ਸੱਤਿਆ ਸਿੰਘ, ਜਦਕਿ ਨਿਰਦੇਸ਼ਨ ਗੌਰਵ ਕੇਆਰ ਬਰਗੋਟਾ ਕਰ ਰਹੇ ਹਨ।
ਜੇਕਰ ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿਚ ਆਕਾਸ਼ ਬਗਾਰਿਆ, ਨੇਹਾ ਚੌਹਾਨ, ਸਰਿਤਾ ਠਾਕੁਰ, ਸਾਹਿਬ ਸਿੰਘ, ਕੁਲਦੀਪ ਕੌਰ, ਸ਼ਵਿੰਦਰ ਵਿੱਕੀ, ਹੈਪੀ ਸਹੋਤਾ, ਅਮਨ ਰਾਣਾ, ਨਰੇਸ਼ ਨਿੱਕੀ, ਅਰਜੁਨਾ ਭੱਲਾ, ਦਵਿੰਦਰ ਕੁਮਾਰ, ਮਨੀ ਰੋਮਾਣਾ, ਅਰੋਹੀ ਕਵਾਤਰਾ, ਹਰਪ੍ਰੀਤ ਡੁਲੇ, ਅਮਨ ਬਿਸ਼ਨੋਈ, ਪਰਵਿੰਦਰ ਕੌਰ ਆਦਿ ਜਿਹੇ ਨਵੇਂ ਅਤੇ ਮੰਝੇ ਹੋਏ ਕਲਾਕਾਰ ਪ੍ਰਮੁੱਖ ਕਿਰਦਾਰਾਂ ਵਿਚ ਹਨ।
ਫਿਲਮ ‘ਹਾਈ ਸਕੂਲ ਲਵ’ ਦਾ ਪਹਿਲਾਂ ਪੋਸਟਰ ਤਰੋ-ਤਾਜ਼ਗੀ ਭਰੇ ਨਿਵੇਕਲੇ ਮੁਹਾਂਦਰੇ ਦਾ ਅਹਿਸਾਸ ਕਰਵਾ ਰਹੀ ਇਸ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਦਾ ਖਾਸ ਆਕਰਸ਼ਨ ਯੁਵਰਾਜ ਹੰਸ ਵੀ ਹੋਣਗੇ, ਜੋ ਇਸ ਫਿਲਮ ਵਿਚ ਵਿਸ਼ੇਸ਼ ਮਹਿਮਾਨ ਭੂਮਿਕਾ ਵਜੋਂ ਵਿਖਾਈ ਦੇਣਗੇ।
ਦਿ ਬਿਊਟੀਫੁੱਲ ਸਿਟੀ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਫਿਲਮਾਈ ਜਾਣ ਵਾਲੀ ਇਸ ਫਿਲਮ ਦੀ ਥੀਮ ਸੰਬੰਧੀ ਗੱਲ ਕਰਦਿਆਂ ਨਿਰਮਾਣ ਹਾਊਸ ਟੀਮ ਨੇ ਦੱਸਿਆ ਕਿ ਸਕੂਲੀ ਪੜ੍ਹਾਈ ਦੀ ਸੰਪੂਰਨਤਾ ਕਲਾਜੀਏਟ ਪੜ੍ਹਾਈ ਦੀ ਸ਼ੁਰੂਆਤ ਟਾਈਮ ਇਕ ਅਜਿਹਾ ਪੀਰੀਅਡ ਹੁੰਦਾ ਹੈ, ਜੋ ਟੀਨ-ਏਜ਼ਰ ਦੀ ਸੋਚ ਨੂੰ ਪਰਪੱਕਤਾ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ, ਪਰ ਇਸ ਦੇ ਨਾਲ ਹੀ ਕਈ ਹੋਰ ਪੱਖ ਵੀ ਇਸੇ ਸਮੇਂ ਦੌਰਾਨ ਨੈਗੇਟਿਵ-ਪੋਜੀਟਿਵ ਸਿੱਖਿਆਰਥੀ ਵਰਤਾਰੇ ਦੇ ਰੂਪ ਵਿਚ ਵੇਖਣ ਨੂੰ ਮਿਲਦੇ ਹਨ, ਜਿੰਨ੍ਹਾਂ ਦੀ ਕਹਾਣੀ ਬਿਆਨ ਕਰੇਗੀ ਇਹ ਫਿਲਮ, ਜਿਸ ਦਾ ਲੇਖਨ ਸਿੰਮੀਪ੍ਰੀਤ ਦੁਆਰਾ ਕੀਤਾ ਗਿਆ ਹੈ।
ਫਿਲਮ ‘ਹਾਈ ਸਕੂਲ ਲਵ’ ਦੀ ਸ਼ੂਟਿੰਗ ਦੀ ਫੋਟੋ ਉਨ੍ਹਾਂ ਦੱਸਿਆ ਕਿ ਫਿਲਮ ਦਾ ਕੰਟੈਂਟ ਬਹੁਤ ਹੀ ਸੰਦੇਸ਼ਮਕ ਅਤੇ ਅਲਹਦਾ ਰੱਖਿਆ ਗਿਆ ਹੈ, ਜਿਸ ਵਿਚ ਪਿਆਰ, ਸਨੇਹ ਦੇ ਨਾਲ ਨਾਲ ਨਫ਼ਰਤ ਅਤੇ ਤਿੱਕੜ੍ਹਰਮ ਜਿਹੇ ਹਰ ਰੰਗ ਵੇਖਣ ਨੂੰ ਮਿਲਣਗੇ। ਉਕਤ ਫਿਲਮ ਵਿਚ ਮਹੱਤਵਪੂਰਨ ਸਪੋਰਟਿੰਗ ਭੂਮਿਕਾ ਨਿਭਾ ਰਹੀ ਅਤੇ ਪੰਜਾਬੀ ਸਿਨੇਮਾ ਦਾ ਜਾਣਿਆ ਪਛਾਣਿਆਂ ਚਿਹਰਾ ਬਣ ਚੁੱਕੀ ਕਰੈਕਟਰ ਅਦਾਕਾਰਾ ਕੁਲਦੀਪ ਕੌਰ ਅਸਲ ਜ਼ਿੰਦਗੀ ਵਿਚ ਵੀ ਅਧਿਆਪਨ ਕਿੱਤੇ ਨਾਲ ਜੁੜੇ ਹੋਏ ਹਨ, ਜਿੰਨ੍ਹਾਂ ਦੱਸਿਆ ਕਿ ਇਸ ਫਿਲਮ ਵਿਚ ਜਿਆਦਾਤਰ ਨਵੇਂ ਚਿਹਰਿਆਂ ਨਾਲ ਹੀ ਕੰਮ ਕਰਨਾ ਉਨਾਂ ਲਈ ਇਕ ਵੱਖਰੀ ਤਰ੍ਹਾਂ ਦੇ ਅਨੁਭਵ ਅਤੇ ਅਹਿਸਾਸ ਦੀ ਤਰ੍ਹਾਂ ਸਾਬਿਤ ਹੋ ਰਿਹਾ ਹੈ, ਜਿਸ ਦੌਰਾਨ ਉਹ ਇੰਨ੍ਹਾਂ ਨਵੇਂ ਐਕਟਰਜ਼ ਦੀ ਆਪਣੇ ਕੰਮ ਪ੍ਰਤੀ ਸਮਰਪਣ ਭਾਵਨਾ ਵੇਖ ਕੇ ਕਾਫ਼ੀ ਖੁਸ਼ੀ ਮਹਿਸੂਸ ਕਰ ਰਹੇ ਹਨ।
ਉਨਾਂ ਦੱਸਿਆ ਕਿ ਨੌਜਵਾਨੀ ਮਨ੍ਹਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਦਾ ਗੀਤ ਅਤੇ ਸੰਗੀਤ ਪੱਖ ਵੀ ਬੜ੍ਹਾ ਉਮਦਾ ਰੱਖਿਆ ਜਾ ਰਿਹਾ ਹੈ, ਜਿਸ ਵਿਚ ਲੋਕ ਸੰਗੀਤ ਦੇ ਰੰਗਾਂ ਦੇ ਨਾਲ ਨਾਲ ਸਦਾ ਬਹਾਰ ਗਾਇਕੀ ਦੇ ਰੰਗ ਵੀ ਸੁਣਨ ਨੂੰ ਮਿਲਣਗੇ।