ਪੰਜਾਬ

punjab

ETV Bharat / entertainment

Film Sangrand First Look: ਇਸ ਅਰਥ-ਭਰਪੂਰ ਪੰਜਾਬੀ ਫਿਲਮ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ ਲੇਖਨ ਅਤੇ ਨਿਰਦੇਸ਼ਨ

Sangrand First Look Out: ਕਾਫੀ ਸਮੇਂ ਤੋਂ ਸੁਰਖ਼ੀਆਂ ਬਟੋਰ ਰਹੀ ਆਉਣ ਵਾਲੀ ਪੰਜਾਬੀ ਫਿਲਮ 'ਸੰਗਰਾਂਦ' ਦਾ ਪਹਿਲਾਂ ਲੁੱਕ ਪੋਸਟਰ ਰਿਲੀਜ਼ ਹੋ ਗਿਆ ਹੈ, ਇਸ ਫਿਲਮ ਦਾ ਨਿਰਦੇਸ਼ਨ ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ।

By ETV Bharat Entertainment Team

Published : Nov 10, 2023, 12:54 PM IST

Film Sangrand First Look
Film Sangrand First Look

ਚੰਡੀਗੜ੍ਹ:ਪੰਜਾਬੀ ਫਿਲਮ ਇੰਡਸਟਰੀ ਵਿੱਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਬਤੌਰ ਲੇਖਕ ਸ਼ਾਨਦਾਰ ਪਹਿਚਾਣ ਕਾਇਮ ਕਰ ਲੈਣ ਵਿੱਚ ਸਫ਼ਲ ਰਹੇ ਹਨ ਇੰਦਰਪਾਲ ਸਿੰਘ, ਜੋ ਹੁਣ ਬਤੌਰ ਨਿਰਦੇਸ਼ਕ ਆਪਣੀ ਦੂਸਰੀ ਪੰਜਾਬੀ ਫਿਲਮ 'ਸੰਗਰਾਂਦ' ਲੈ ਕੇ ਸਾਹਮਣੇ ਆਉਣ ਜਾ ਰਹੇ ਹਨ, ਜਿਸ ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ।

'ਵਨ ਅਬੋਵ ਫਿਲਮਜ਼' ਅਤੇ 'ਗੈਵੀ ਚਾਹਲ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਗਈ ਇਸ ਫਿਲਮ ਦਾ ਨਿਰਮਾਣ ਰੀਤੂ ਸਿੰਘ ਚੀਮਾ ਅਤੇ ਵੀਪੀ ਸਿੰਘ ਦੁਆਰਾ ਕੀਤਾ ਗਿਆ ਹੈ, ਜਦਕਿ ਇਸ ਦਾ ਲੇਖਨ ਅਤੇ ਨਿਰਦੇਸ਼ਨ ਦੋਨੋਂ ਜਿੰਮੇਵਾਰੀਆਂ ਇੰਦਰਪਾਲ ਸਿੰਘ ਵੱਲੋਂ ਹੀ ਨਿਭਾਈਆਂ ਗਈਆਂ ਹਨ।

ਪੰਜਾਬੀ ਫਿਲਮ ਸੰਗਰਾਂਦ ਦਾ ਪਹਿਲਾਂ ਪੋਸਟਰ

ਪੰਜਾਬ ਦੇ ਮਾਲਵਾ ਖਿੱਤੇ ਅਧੀਨ ਆਉਂਦੇ ਜਿਲ੍ਹੇ ਬਠਿੰਡਾ ਲਾਗਲੇ ਪਿੰਡਾਂ ਅਤੇ ਚੰਡੀਗੜ੍ਹ ਆਦਿ ਵਿਖੇ ਫਿਲਮਾਈ ਗਈ ਇਸ ਅਰਥ-ਭਰਪੂਰ ਫਿਲਮ ਵਿੱਚ ਲੀਡ ਜੋੜੀ ਦੇ ਤੌਰ 'ਤੇ ਗੈਵੀ ਚਾਹਲ ਅਤੇ ਸ਼ਰਨ ਕੌਰ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਸ਼ਵਿੰਦਰ ਮਾਹਲ, ਸਰਦਾਰ ਸੋਹੀ, ਨੀਟੂ ਪੰਧੇਰ, ਯਾਦ ਗਰੇਵਾਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਮਹਾਂਵੀਰ ਭੁੱਲਰ, ਸੰਜੂ ਸੋਲੰਕੀ, ਰੁਪਿੰਦਰ ਰੂਪੀ, ਅਮਨ ਸੁਤਧਾਰ, ਡੈਵੀ ਸਿੰਘ, ਲੱਖਾ ਲਹਿਰੀ, ਸਤਵੰਤ ਕੌਰ, ਰਾਜ ਧਾਲੀਵਾਲ ਆਦਿ ਜਿਹੇ ਮੰਨੇ-ਪ੍ਰਮੰਨੇ ਪੰਜਾਬੀ ਸਿਨੇਮਾ ਐਕਟਰਜ਼ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਵਿਖਾਈ ਦੇਣਗੇ।

ਪੰਜਾਬੀ ਫਿਲਮ ਸੰਗਰਾਂਦ ਦੀ ਸ਼ੂਟਿੰਗ ਦੌਰਾਨ

ਪਰਿਵਾਰਿਕ ਡਰਾਮਾ ਕਹਾਣੀ ਦੇ ਇਰਦ ਗਿਰਦ ਬੁਣੀ ਗਈ ਅਤੇ ਪੰਜਾਬੀਅਤ ਕਦਰਾਂ-ਕੀਮਤਾਂ ਅਤੇ ਅਸਲ ਪੰਜਾਬ ਦੇ ਪੁਰਾਤਨ ਰੰਗਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਦੇ ਸੁਪਰਵਾਈਜਿੰਗ ਨਿਰਮਾਤਾ ਬੰਟੀ ਭੱਟੀ, ਲਾਈਨ ਨਿਰਮਾਤਾ ਜੋਲੀ ਡਾਂਡੀਵਾਲ, ਸਿਨੇਮਾਟੋਗ੍ਰਾਫ਼ਰ ਬਰਿੰਦਰ ਸਿੱਧੂ, ਐਕਸ਼ਨ ਡਾਇਰੈਕਟਰ ਕੇ ਗਣੇਸ਼, ਕੋਰਿਓਗ੍ਰਾਫਰ ਵਿਸ਼ਣੂਦੇਵਾ, ਕਾਸਟਿਊਮ ਡਿਜ਼ਾਈਨਰ ਨਵਦੀਪ ਅਗਰੋਈਆ, ਸੰਗੀਤਕਾਰ ਨਿੱਕ ਧੰਮੂ, ਮਨੀ ਔਜਲਾ, ਈਐਮ ਸਿੰਘ ਹਨ ਅਤੇ ਗੀਤਾਂ ਦੀ ਰਚਨਾ ਵੀਤ ਬਲਜੀਤ, ਵਿੰਦਰ ਨੱਥੂਮਾਜਰਾ ਦੀ ਹੈ, ਜਿੰਨ੍ਹਾਂ ਦੇ ਲਿਖੇ ਗੀਤਾਂ ਨੂੰ ਪਿੱਠਵਰਤੀ ਆਵਾਜ਼ ਰਾਹਤ ਫ਼ਤਿਹ ਅਲੀ ਖਾਨ, ਪ੍ਰਭ ਗਿੱਲ, ਨਛੱਤਰ ਗਿੱਲ, ਸੁਰਜੀਤ ਖਾਨ, ਅਰਸ਼ ਸੋਹੇਲ ਆਦਿ ਨੇ ਦਿੱਤੀਆਂ ਹਨ।

ਸੰਗਰਾਂਦ ਦੀ ਸ਼ੂਟਿੰਗ ਦੌਰਾਨ

ਮੇਨ ਸਟਰੀਮ ਸਿਨੇਮਾ ਤੋਂ ਬਿਲਕੁਲ ਅਲਹਦਾ ਹੱਟ ਕੇ ਬਣਾਈ ਗਈ ਇਸ ਪ੍ਰਭਾਵਪੂਰਨ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਇੰਦਰਪਾਲ ਸਿੰਘ ਦੇ ਹਾਲੀਆਂ ਸਿਨੇਮਾ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਲਿਖੀਆਂ ਫਿਲਮਾਂ ਟਿਕਟ ਖਿੜ੍ਹਕੀ 'ਤੇ ਆਪਾਰ ਕਾਮਯਾਬੀ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੀਆਂ ਹਨ, ਜਿੰਨ੍ਹਾਂ ਵਿੱਚ 'ਰੁਪਿੰਦਰ ਗਾਂਧੀ 2', 'ਡਾਕੂਆਂ ਦਾ ਮੁੰਡਾ', 'ਜਿੰਦੜੀ', 'ਬਲੈਕੀਆ', 'ਜਖਮੀ', 'ਸ਼ਰੀਕ 2' ਆਦਿ ਸ਼ੁਮਾਰ ਰਹੀਆਂ ਹਨ।

ਸੰਗਰਾਂਦ ਦੀ ਸ਼ੂਟਿੰਗ ਦੀ ਫੋਟੋ

ਇਸ ਤੋਂ ਇਲਾਵਾ ਉਨਾਂ ਦੀਆਂ ਲੇਖਕ ਦੇ ਰੂਪ ਵਿੱਚ ਆਉਣ ਵਾਲੀਆਂ ਫਿਲਮਾਂ ਵਿੱਚ ਬਾਲੀਵੁੱਡ ਦੇ ਵੱਡੇ ਫਿਲਮ ਨਿਰਮਾਣ ਹਾਊਸਜ਼ ਵਿਚੋਂ ਇੱਕ 'ਪਨੋਰਮਾ ਸਟੂਡਿਓ' ਦੀ 'ਨੂਰਾਨੀ ਚਿਹਰਾ' ਵੀ ਪ੍ਰਮੁੱਖ ਹੈ, ਜਿਸ ਵਿੱਚ ਨਵਾਜੂਦੀਨ ਸਿੱਦਿਕੀ, ਨੂਪੁਰ ਸੈਨਨ, ਸੋਨਾਲੀ ਸੇਗਲ, ਆਸਿਫ਼ ਖਾਨ, ਜੱਸੀ ਗਿੱਲ ਆਦਿ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ।

ABOUT THE AUTHOR

...view details