ਹੈਦਰਾਬਾਦ: ਰੈਪਰ ਬਾਦਸ਼ਾਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ, ਹਾਲ ਹੀ ਵਿੱਚ ਰੈਪਰ ਨੂੰ ਮਹਾਰਾਸ਼ਟਰ ਸਾਈਬਰ ਆਫਿਸ 'ਚ ਦੇਖਿਆ ਗਿਆ। ਵਾਇਕਾਮ 18 ਨੈੱਟਵਰਕ ਨੇ ਰੈਪਰ ਬਾਦਸ਼ਾਹ ਅਤੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਸਮੇਤ 40 ਹੋਰ ਕਲਾਕਾਰਾਂ ਵਿਰੁੱਧ ਫੇਅਰਪਲੇ ਨਾਮ ਦੀ ਸੱਟੇਬਾਜ਼ੀ ਐਪ 'ਤੇ ਆਈਪੀਐਲ ਮੈਚ ਦੇਖਣ ਦਾ ਪ੍ਰਚਾਰ ਕਰਨ ਲਈ ਐਫਆਈਆਰ ਦਰਜ ਕਰਵਾਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਰੈਪਰ ਬਾਦਸ਼ਾਹ ਆਨਲਾਈਨ ਸੱਟੇਬਾਜ਼ੀ ਐਪ ਦੇ ਪ੍ਰਚਾਰ ਦਾ ਹਿੱਸਾ ਸਨ, ਇਸ ਕਾਰਨ ਰੈਪਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ।
ਕੀ ਹੈ ਪੂਰਾ ਮਾਮਲਾ:ਖਬਰਾਂ ਹਨ ਕਿ ਬਾਦਸ਼ਾਹ ਨੇ ਇਸ ਐਪ ਨੂੰ ਪ੍ਰਮੋਟ ਕੀਤਾ ਸੀ। ਐਪ ਨੂੰ ਪ੍ਰਮੋਟ ਕਰਨ ਕਾਰਨ ਮਹਾਰਾਸ਼ਟਰ ਪੁਲਿਸ ਦੇ ਸਾਈਬਰ ਸੈੱਲ ਨੇ ਰੈਪਰ ਗਾਇਕ ਬਾਦਸ਼ਾਹ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਰਿਪੋਰਟ ਮੁਤਾਬਕ ਫੇਅਰਪਲੇ ਨਾਮ ਦੀ ਇੱਕ ਐਪ ਆਈਪੀਐਲ ਨੂੰ ਦਿਖਾ ਰਹੀ ਸੀ, ਹਾਲਾਂਕਿ ਉਸ ਕੋਲ ਅਜਿਹੀ ਸਟ੍ਰੀਮਿੰਗ ਦੀ ਕੋਈ ਇਜਾਜ਼ਤ ਨਹੀਂ ਸੀ।