ਮੁੰਬਈ (ਬਿਊਰੋ): ਦੀਵਾਲੀ ਦੇ ਦਿਨ ਰਿਲੀਜ਼ ਹੋਈ ਸਲਮਾਨ ਖਾਨ ਦੀ ਬਹੁ-ਚਰਚਿਤ ਫਿਲਮ 'ਟਾਈਗਰ 3' ਨੇ ਪ੍ਰਸ਼ੰਸਕਾਂ 'ਚ ਹਲਚਲ ਮਚਾ ਦਿੱਤੀ ਹੈ। 'ਟਾਈਗਰ 3' ਦੇ ਨਾਲ-ਨਾਲ ਸਲਮਾਨ ਦੇ ਪ੍ਰਸ਼ੰਸਕ ਦੀਵਾਲੀ ਦਾ ਜਸ਼ਨ ਮਨਾ ਰਹੇ ਹਨ। ਫਿਲਮ ਨੂੰ ਬਾਕਸ ਆਫਿਸ 'ਤੇ ਸ਼ਾਨਦਾਰ ਓਪਨਿੰਗ ਮਿਲੀ ਹੈ ਅਤੇ ਇਸ ਦੌਰਾਨ ਇੱਕ ਵੱਡਾ ਹਾਦਸਾ ਵੀ ਸਾਹਮਣੇ ਆਇਆ ਹੈ।
ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਇੱਕ ਸਿਨੇਮਾ ਹਾਲ 'ਚ 'ਟਾਈਗਰ 3' ਦੇਖਣ ਵਾਲਿਆਂ ਵਿੱਚੋਂ ਕੁੱਝ ਦਰਸ਼ਕਾਂ ਨੇ ਕਾਫੀ ਹੰਗਾਮਾ ਕੀਤਾ। ਇੱਥੇ ਦਰਸ਼ਕਾਂ ਨੇ 'ਟਾਈਗਰ 3' ਦੇ ਨਾਲ ਥੀਏਟਰ ਵਿੱਚ ਦੀਵਾਲੀ ਦਾ ਜਸ਼ਨ ਮਨਾਇਆ ਅਤੇ ਥੀਏਟਰ ਦੇ ਅੰਦਰ ਆਤਿਸ਼ਬਾਜ਼ੀ ਵੀ ਚਲਾਈ। ਮੌਕੇ ਤੋਂ ਸਾਹਮਣੇ ਆਈ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਦਰਸ਼ਕ 'ਟਾਈਗਰ 3' ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਥੀਏਟਰ 'ਚ ਪਟਾਕੇ ਵੀ ਚਲਾ ਰਹੇ ਹਨ। ਇਸ ਸੰਬੰਧੀ ਕਾਰਵਾਈ ਕਰਦਿਆਂ ਸਥਾਨਕ ਪੁਲਿਸ ਨੇ ਅਣਪਛਾਤੇ ਦਰਸ਼ਕਾਂ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀ ਹੈ।
ਇਹ ਮਾਮਲਾ ਮਾਲੇਗਾਓ ਦੇ ਮੋਹਨ ਸਿਨੇਮਾ ਦਾ ਹੈ, ਜਿੱਥੇ ਸਲਮਾਨ ਖਾਨ ਦੀ ਫਿਲਮ 'ਟਾਈਗਰ 3' ਦੀ ਸਕ੍ਰੀਨਿੰਗ ਚੱਲ ਰਹੀ ਸੀ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਆਤਿਸ਼ਬਾਜ਼ੀ ਤੋਂ ਬਾਅਦ ਕਈ ਦਰਸ਼ਕ ਸੁਰੱਖਿਅਤ ਜਗ੍ਹਾ ਦੀ ਤਲਾਸ਼ ਕਰ ਰਹੇ ਹਨ। ਪੁਲਿਸ ਮੁਤਾਬਕ ਇਹ ਵੱਡਾ ਹਾਦਸਾ ਹੈ, ਇਸ ਮਾਮਲੇ ਵਿੱਚ ਸਥਾਨਕ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਐਫਆਈਆਰ ਦਰਜ ਕੀਤੀ ਹੈ। ਦੱਸ ਦੇਈਏ ਕਿ ਜਦੋਂ ਸਲਮਾਨ ਖਾਨ ਫਿਲਮ ਵਿੱਚ ਆਏ ਤਾਂ ਪ੍ਰਸ਼ੰਸਕਾਂ ਨੇ ਥੀਏਟਰ ਵਿੱਚ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ।