ਹੈਦਰਾਬਾਦ:ਅਜੈ ਦੇਵਗਨ ਦੀ ਫਿਲਮ ਥੈਂਕ ਗੌਡ(Thank God First look) ਦਾ ਟ੍ਰੇਲਰ ਸ਼ੁੱਕਰਵਾਰ ਨੂੰ ਰਿਲੀਜ਼ ਹੋਇਆ। ਫਿਲਮ ਵਿੱਚ ਅਜੈ ਦੇ ਨਾਲ ਸਿਧਾਰਥ ਮਲਹੋਤਰਾ ਅਤੇ ਰਕੁਲ ਪ੍ਰੀਤ ਸਿੰਘ ਮੁੱਖ ਭੂਮਿਕਾਵਾਂ ਵਿੱਚ ਹਨ। ਸਾਹਮਣੇ ਆਏ ਟ੍ਰੇਲਰ ਵਿੱਚ ਕਾਮੇਡੀ ਦੇ ਨਾਲ ਨਾਲ ਐਕਸ਼ਨ ਅਤੇ ਡਰਾਮੇ ਨਾਲ ਭਰਪੂਰ ਹੈ। ਇਹ ਫਿਲਮ ਇਸ ਸਾਲ ਦੀਵਾਲੀ ਦੇ ਮੌਕੇ 'ਤੇ 25 ਅਕਤੂਬਰ ਨੂੰ ਰਿਲੀਜ਼ ਹੋਵੇਗੀ।
ਫਿਲਮ 'ਚ ਜ਼ਬਰਦਸਤ ਕਾਮੇਡੀ, ਡਰਾਮਾ ਅਤੇ ਐਕਸ਼ਨ ਹੈ। ਨਿਰਦੇਸ਼ਕ ਇੰਦਰ ਕੁਮਾਰ ਦੀ ਇਸ ਫਿਲਮ 'ਚ ਅਜੈ ਨੇ ਭਗਵਾਨ ਚਿਤਰਗੁਪਤ ਦੀ ਭੂਮਿਕਾ ਨਿਭਾਈ ਹੈ, ਜੋ ਐਕਸ਼ਨ ਦੇ ਨਾਲ-ਨਾਲ ਕਾਮੇਡੀ ਦਾ ਵੀ ਰੰਗ ਜੋੜਦਾ ਨਜ਼ਰ ਆ ਰਿਹਾ ਹੈ। ਫਿਲਮ ਵਿੱਚ ਯਮਲੋਕ ਦੀ ਕਹਾਣੀ ਦਿਖਾਈ ਗਈ ਹੈ, ਜਿੱਥੇ ਇਹ ਦੇਖਣਾ ਕਾਫੀ ਮਜ਼ੇਦਾਰ ਹੈ ਕਿ ਮੌਤ ਤੋਂ ਬਾਅਦ ਮਨੁੱਖ ਦਾ ਕੀ ਹੁੰਦਾ ਹੈ।