ਚੰਡੀਗੜ੍ਹ: ਟੈਲੀਵਿਜ਼ਨ ਦੀ ਦੁਨੀਆਂ ਵਿੱਚ ਵੱਡੇ ਅਤੇ ਚਰਚਿਤ ਨਾਂਅ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫਲ ਰਹੇ ਹਨ ਵਰਸਟਾਈਲ ਅਦਾਕਾਰ ਅਤੇ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ, ਜੋ ਹੁਣ ਰਿਲੀਜ਼ ਹੋਣ ਜਾ ਰਹੀ ਆਪਣੀ ਨਵੀਂ ਹਿੰਦੀ ਫਿਲਮ 'ਫਾਇਰ ਆਫ ਲਵ ਰੈੱਡ' ਦੁਆਰਾ ਆਪਣੇ ਕਰੀਅਰ ਨੂੰ ਇੱਕ ਨਵਾਂ ਅਤੇ ਵਿਲੱਖਣ ਮੋੜ ਦੇਣ ਜਾ ਰਹੇ ਹਨ।
'ਅਵੰਤਿਕਾ ਦਤਾਰੇ ਪਾਟਿਲ' ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਰਾਜੀਵ ਚੌਧਰੀ, ਜਗਨਨਾਥ ਵਾਗਮਾਰੇ ਅਤੇ ਰੇਖਾ ਸੁਰਿੰਦਰ ਜਗਨਾਥ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ਦਾ ਨਿਰਦੇਸ਼ਨ ਅਸ਼ੋਕ ਤਿਆਗੀ ਵੱਲੋਂ ਕੀਤਾ ਗਿਆ ਹੈ, ਜੋ ਬਾਲੀਵੁੱਡ ਦੇ ਮੰਝੇ ਹੋਏ ਅਤੇ ਦਿੱਗਜ ਫਿਲਮਕਾਰ ਵੱਲੋਂ ਆਪਣੀ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਅਤੇ 'ਰਿਆਸਤ', 'ਦਰਦ ਏ ਡਿਸਕੋ', 'ਰਿਟਰਨਜ਼ ਆਫ ਜਵੈਲ ਥੀਫ', 'ਸੁਰਖੀਆਂ' ਆਦਿ ਜਿਹੀਆਂ ਕਈ ਅਰਥ-ਭਰਪੂਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਮੁੰਬਈ ਦੇ ਐਸ.ਜੇ ਸਟੂਡਿਓ ਅਤੇ ਇਸ ਮਹਾਂਨਗਰ ਦੇ ਹੋਰ ਵੱਖ-ਵੱਖ ਹਿੱਸਿਆਂ ਵਿੱਚ ਮੁਕੰਮਲ ਕੀਤੀ ਗਈ ਉਕਤ ਫਿਲਮ ਦੇ ਖਾਸ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਨਿਰਮਾਤਾ ਰਾਜੀਵ ਚੌਧਰੀ ਨੇ ਦੱਸਿਆ ਕਿ ਆਪਣੇ ਨਿਵੇਕਲੇ ਮੁਹਾਂਦਰੇ ਕਾਰਨ ਮਾਇਆਨਗਰੀ ਮੁੰਬਈ ਦੇ ਸਿਨੇਮਾ ਗਲਿਅਰਿਆਂ ਵਿੱਚ ਆਪਣੇ ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਉਹਨਾਂ ਦੀ ਇਹ ਕ੍ਰਾਈਮ-ਡਰਾਮਾ-ਥ੍ਰਿਲਰ ਫਿਲਮ, ਜਿਸ ਵਿੱਚ ਕ੍ਰਿਸ਼ਨਾ ਅਭਿਸ਼ੇਕ ਪਹਿਲੀ ਵਾਰ ਆਪਣੀ ਕਾਮੇਡੀ ਇਮੇਜ ਤੋਂ ਇਕਦਮ ਵੱਖਰੇ ਅਤੇ ਸਨਸਨੀਖੇਜ਼ ਕਿਰਦਾਰ ਵਿੱਚ ਨਜ਼ਰੀ ਪੈਣਗੇ।
- 'ਜਨਮ ਦਿਨ ਮੁਬਾਰਕ ਮੇਰੇ ਭਰਾ', ਕਪਿਲ ਸ਼ਰਮਾ ਨੇ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਨੂੰ ਜਨਮਦਿਨ 'ਤੇ ਦਿੱਤੀਆਂ ਸ਼ੁਭਕਾਮਨਾਵਾਂ, ਲਿਖਿਆ ਪਿਆਰ ਭਰਿਆ ਨੋਟ
- Upcoming Thriller Film Red: ਕਪਿਲ ਦੇ ਇਸ ਕਾਮੇਡੀਅਨ ਨੂੰ ਮਿਲੀ ਇਹ ਫਿਲਮ, ਪਾਇਲ ਘੋਸ਼ ਨਾਲ ਕਰਨਗੇ ਰੁਮਾਂਸ
- Krushna Abhishek: 'ਦਿ ਕਪਿਲ ਸ਼ਰਮਾ ਸ਼ੋਅ' 'ਚ ਵਾਪਸੀ ਕਰ ਰਹੀ ਹੈ 'ਸਪਨਾ', ਕਾਮੇਡੀਅਨ ਨੇ ਖੁਦ ਦਿੱਤੀ ਖੁਸ਼ਖਬਰੀ