ਚੰਡੀਗੜ੍ਹ:ਹਿੰਦੀ ਸਿਨੇਮਾ ਜਗਤ ਦੇ ਨਾਮਵਰ ਅਤੇ ਸਫ਼ਲ ਨਿਰਮਾਤਾਵਾਂ ਵਜੋਂ ਸ਼ੁਮਾਰ ਕਰਵਾਉਂਦੇ ਫਰਹਾਨ ਅਖ਼ਤਰ ਅਤੇ ਰਿਤੇਸ਼ ਸਿਧਵਾਨੀ ਵੱਲੋਂ ਸੁਯੰਕਤ ਰੂਪ ਵਿਚ ਸਥਾਪਿਤ ਹੋਏ 'ਐਕਸਲ ਇੰਟਰਟੇਨਮੈਂਟ' ਪ੍ਰੋਡੋਕਸ਼ਨ ਹਾਊਸ ਵੱਲੋਂ ਬਾਲੀਵੁੱਡ ਦੇ ਉੱਚਕੋਟੀ ਫਿਲਮ ਨਿਰਮਾਣ ਹਾਊਸ 'ਤੇ ਆਪਣੀ ਚੋਖੀ ਭੱਲ ਕਾਇਮ ਕਰ ਲਈ ਗਈ ਹੈ, ਜਿਸ ਦੀਆਂ ਪੇਨ ਇੰਡੀਆ ਪੱਧਰ 'ਤੇ ਦਿਨ-ਬ-ਦਿਨ ਹੋਰ ਮਜ਼ਬੂਤ ਹੋ ਰਹੀਆਂ ਪੈੜ੍ਹਾਂ ਨਾਲ ਗੂੜ੍ਹੀ ਹੁੰਦੀ ਜਾਂਦੀ ਇਸ ਸਾਂਝ ਨੂੰ ਹੋਰ ਨਵੇਂ ਆਯਾਮ ਦੇਣ ਵੱਲ ਵੱਧ ਰਹੇ ਇਹ ਦੋਨੋਂ ਨੌਜਵਾਨ ਨਿਰਮਾਤਾ। ਜਿੰਨ੍ਹਾਂ ਵੱਲੋਂ ਆਪਣੇ ਇਸੇ ਬੈਨਰ ਹੇਠ ਆਪਣੀ ਨਵੀਂ ਫਿਲਮ 'ਦਿਲ ਚਾਹਤਾ ਹੈ 2' ਦਾ ਐਲਾਨ ਕਰ ਦਿੱਤਾ ਗਿਆ ਹੈ।
ਇਸੇ ਸੰਬੰਧੀ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਨਿਰਮਾਤਾ ਰਿਤੇਸ਼ ਸਿਧਵਾਨੀ ਨੇ ਕਿਹਾ ਕਿ ਸਾਲ 1999 ਵਿੱਚ ਸਥਾਪਿਤ ਕੀਤੇ ਗਏ ਉਨਾਂ ਦੋਹਾਂ ਦੇ ਉਕਤ ਪ੍ਰੋਡੋਕਸ਼ਨ ਹਾਊਸ ਨੇ ਆਪਣੇ 24 ਵਰਿਆਂ ਦਾ ਫਿਲਮ ਨਿਰਮਾਣ ਸਫ਼ਰ ਸਫਲਤਾਪੂਰਵਕ ਤੈਅ ਕਰ ਲਿਆ ਹੈ, ਜਿਸ ਦੇ ਅਧੀਨ ਬਣਾਈ ਗਈ ਹਰ ਫਿਲਮ ਕਾਮਯਾਬੀ ਦੇ ਨਵੇਂ ਮਾਅਰਕੇ ਮਾਰਨ ਵਿੱਚ ਸਫਲ ਰਹੀ ਹੈ, ਜਿੰਨ੍ਹਾਂ ਵਿਚੋਂ ਹੀ ਸ਼ੁਰੂਆਤ ਤੌਰ 'ਤੇ ਬਣਾਈ ਗਈ 'ਦਿਲ ਚਾਹਤਾ ਹੈ' ਟਿਕਟ ਖਿੜ੍ਹਕੀ 'ਤੇ ਸੁਪਰ ਡੁਪਰ ਹਿੱਟ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਾਲ 2001 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਆਮਿਰ ਖਾਨ, ਸੈਫ ਅਲੀ ਖਾਨ, ਅਕਸ਼ੈ ਖੰਨਾ, ਪ੍ਰੀਤੀ ਜੰਟਾ, ਸੋਨਾਲੀ ਕੁਲਕਰਨੀ, ਡਿੰਪਲ ਕਪਾਡੀਆ ਵੱਲੋਂ ਲੀਡ ਭੂਮਿਕਾਵਾਂ ਨਿਭਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਨੌਜਵਾਨ ਵਰਗ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਦੀ ਕਹਾਣੀ ਤੋਂ ਲੈ ਕੇ ਹਰ ਪੱਖ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ, ਜਿਸ ਦੀ ਅਗਲੀ ਕੜ੍ਹੀ ਨੂੰ ਅਸੀਂ ਦੋਨੋਂ ਆਪਣੀ ਲੰਮੇਰ੍ਹੀ ਦੋਸਤੀ ਨੂੰ ਸਮਰਪਿਤ ਕਰਨ ਜਾ ਰਹੇ ਹਾਂ।
- Chardham Yatra: ਰਵੀਨਾ ਟੰਡਨ ਅਤੇ ਸੰਸਦ ਮੈਂਬਰ ਵਰੁਣ ਗਾਂਧੀ ਬਦਰੀਨਾਥ ਧਾਮ ਅਤੇ ਕੇਦਾਰਨਾਥ ਧਾਮ ਪਹੁੰਚੇ
- Ankita Lokhande: Bigg Boss 17 ਵਿੱਚ ਅੰਕਿਤਾ ਨੂੰ ਫਿਰ ਆਈ ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ, ਬੋਲੀ- ਸੁਸ਼ਾਂਤ ਦੀ ਮੌਤ ਤੋਂ ਬਾਅਦ ਵਿੱਕੀ...
- Sushmita Sen And Rohman Shawl: ਪ੍ਰੀ-ਦੀਵਾਲੀ ਪਾਰਟੀ ਤੋਂ ਬਾਅਦ ਸੁਸ਼ਮਿਤਾ ਸੇਨ ਨੇ ਐਕਸ ਬੁਆਏਫ੍ਰੈਂਡ ਰੋਹਮਨ ਸ਼ਾਲ ਦਾ ਫੜਿਆ ਹੱਥ, ਯੂਜ਼ਰ ਨੇ ਪੁੱਛਿਆ- ਲਲਿਤ ਮੋਦੀ ਕਿੱਥੇ ਨੇ?