ਪੰਜਾਬ

punjab

ETV Bharat / entertainment

World Cup 2023 Anthem Dil Jashn Bole: ਵਨਡੇ ਵਿਸ਼ਵ ਕੱਪ 2023 ਦਾ ਗੀਤ ਹੋਇਆ ਰਿਲੀਜ਼, 'ਦਿਲ ਜਸ਼ਨ ਬੋਲੇ' 'ਚ ਰਣਵੀਰ ਸਿੰਘ ਦਾ ਦਬਦਬਾ

ICC Cricket World Cup 2023: ICC ਨੇ ਬੁੱਧਵਾਰ ਨੂੰ 2023 ODI ਵਿਸ਼ਵ ਕੱਪ ਦੇ ਗੀਤ ਦਿਲ ਜਸ਼ਨ ਬੋਲੇ ਨੂੰ ਰਿਲੀਜ਼ ਕੀਤਾ ਹੈ। ਗੀਤ ਦਾ ਸਿਰਲੇਖ 'ਦਿਲ ਜਸ਼ਨ ਬੋਲੇ' ਹੈ। ਇਸ ਵਿੱਚ ਬਾਲੀਵੁੱਡ ਸੁਪਰਸਟਾਰ ਰਣਵੀਰ ਸਿੰਘ ਮੁੱਖ ਭੂਮਿਕਾ ਵਿੱਚ ਹਨ।

ICC Cricket World Cup 2023
ICC Cricket World Cup 2023

By ETV Bharat Punjabi Team

Published : Sep 20, 2023, 2:58 PM IST

ਹੈਦਰਾਬਾਦ: ਅਕਤੂਬਰ ਮਹੀਨੇ ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ। ਹੁਣ ਹੌਲੀ-ਹੌਲੀ ਲੋਕਾਂ ਨੂੰ ਇਸ ਦਾ ਕ੍ਰੇਜ਼ ਹੋਣ ਲੱਗ ਪਿਆ ਹੈ। ਹੁਣ ਜਦੋਂ ਵਿਸ਼ਵ ਕੱਪ ਸ਼ੁਰੂ ਹੋਣ ਵਿੱਚ ਸਿਰਫ਼ 2 ਹਫ਼ਤੇ ਬਾਕੀ ਹਨ ਤਾਂ ICC ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਦਾ ਅਧਿਕਾਰਤ ਗੀਤ ਜਾਰੀ ਕਰ ਦਿੱਤਾ ਗਿਆ ਹੈ। ਆਈਸੀਸੀ (World Cup 2023 anthem) ਨੇ ਇਸ ਨੂੰ ਆਪਣੇ ਅਧਿਕਾਰਤ ਐਕਸ ਅਕਾਊਂਟ ਤੋਂ ਸਾਂਝਾ ਕੀਤਾ ਹੈ।

ਟਾਈਟਲ 'ਦਿਲ ਜਸ਼ਨ ਬੋਲੇ' ਗੀਤ ਦਾ ਸੰਗੀਤ ਪ੍ਰੀਤਮ ਦੁਆਰਾ ਤਿਆਰ ਕੀਤਾ ਗਿਆ ਹੈ। ਆਈਸੀਸੀ ਦੁਆਰਾ ਸੋਸ਼ਲ ਮੀਡੀਆ 'ਤੇ ਗੀਤ ਨੂੰ ਸਾਂਝਾ ਕਰਨ ਤੋਂ ਤੁਰੰਤ ਬਾਅਦ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ।

3 ਮਿੰਟ 20 ਸੈਕਿੰਡ ਲੰਬਾ ਗੀਤ (World Cup 2023 anthem reactions) ਵਿੱਚ ਬਾਲੀਵੁੱਡ ਸੁਪਰਸਟਾਰ ਰਣਵੀਰ ਸਿੰਘ ਵਨਡੇ ਐਕਸਪ੍ਰੈਸ 'ਤੇ ਪ੍ਰਸ਼ੰਸਕਾਂ ਨੂੰ ਵਿਸ਼ਵ ਕੱਪ ਦੀ ਯਾਤਰਾ 'ਤੇ ਲੈ ਜਾਂਦਾ ਹੈ। ਰਣਵੀਰ ਤੋਂ ਇਲਾਵਾ ਦਿਲ ਜਸ਼ਨ ਬੋਲੇ ਵਿੱਚ ਧਨਸ਼੍ਰੀ ਵਰਮਾ ਅਤੇ ਸੋਸ਼ਲ ਮੀਡੀਆ ਦੇ ਕਈ ਪ੍ਰਭਾਵਕ ਵੀ ਹਨ। WC 2023 ਦੇ ਗੀਤ ਨੂੰ ਸੋਸ਼ਲ ਮੀਡੀਆ 'ਤੇ ਮਿਲਿਆ ਜੁਲਿਆ ਹੁੰਗਾਰਾ ਮਿਲਿਆ ਹੈ, ਕਈ ਖੇਡ ਦੇ ਪ੍ਰਸ਼ੰਸਕ ਵਿਸ਼ਵ ਕੱਪ 2023 ਦੇ ਅਧਿਕਾਰਤ ਗੀਤ ਵਿੱਚ 'ਕ੍ਰਿਕੇਟ ਤੋਂ ਵੱਧ ਰਣਵੀਰ' ਨੂੰ ਦੇਖ ਕੇ 'ਨਿਰਾਸ਼' ਮਹਿਸੂਸ ਕਰ ਰਹੇ ਹਨ।

ਨੇਟੀਜ਼ਨ 'ਦਿਲ ਜਸ਼ਨ ਬੋਲੇ' ਦੀ ਤੁਲਨਾ ICC ਕ੍ਰਿਕਟ WC 2011 ਐਂਥਮ ਦੇ 'ਦੇਖ ਘੁਮਾਕੇ' ਨਾਲ ਵੀ ਕਰ ਰਹੇ ਹਨ। ਸ਼ੰਕਰ-ਅਹਿਸਾਨ-ਲੋਏ ਦੁਆਰਾ ਰ ਰਚਿਆ ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਤੁਰੰਤ ਹਿੱਟ ਹੋ ਗਿਆ ਸੀ। ਪ੍ਰਸ਼ੰਸਕ ਤਾਂ ਇਹ ਵੀ ਦਾਅਵਾ ਕਰ ਰਹੇ ਹਨ ਕਿ 'ਦੇਖ ਘੁਮਾਕੇ' ਦੇ ਕ੍ਰਿਕਟ ਪ੍ਰੇਮੀਆਂ 'ਤੇ ਜੋ ਪ੍ਰਭਾਵ ਪਿਆ, ਉਸ ਦੇ ਮੁਕਾਬਲੇ 'ਦਿਲ ਜਸ਼ਨ ਬੋਲੇ' ਨਾਲ ਜਿਆਦਾ ਪ੍ਰਭਾਵ ਨਹੀਂ ਪਏਗਾ।

ਇਸ ਦੌਰਾਨ ਰਣਵੀਰ ਨੇ ਕਿਹਾ ਹੈ ਕਿ 'ਦਿਲ ਜਸ਼ਨ ਬੋਲੇ' ਦਾ ਹਿੱਸਾ ਬਣਨਾ 'ਸਨਮਾਨ' ਦੀ ਗੱਲ ਹੈ। ਰਣਵੀਰ ਸਿੰਘ ਨੇ ਕਿਹਾ "ਸਟਾਰ ਸਪੋਰਟਸ ਪਰਿਵਾਰ ਦੇ ਇੱਕ ਹਿੱਸੇ ਅਤੇ ਇੱਕ ਕੱਟੜ ਕ੍ਰਿਕਟ ਪ੍ਰਸ਼ੰਸਕ ਹੋਣ ਦੇ ਨਾਤੇ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਲਈ ਇਸ ਗੀਤ ਦੇ ਲਾਂਚ ਦਾ ਹਿੱਸਾ ਬਣਨਾ ਸੱਚਮੁੱਚ ਇੱਕ ਸਨਮਾਨ ਹੈ। ਇਹ ਉਸ ਖੇਡ ਦਾ ਜਸ਼ਨ ਹੈ, ਜਿਸਨੂੰ ਅਸੀਂ ਸਾਰੇ ਪਿਆਰ ਕਰਦੇ ਹਾਂ।"

ABOUT THE AUTHOR

...view details