ਪੰਜਾਬ

punjab

ETV Bharat / entertainment

Preet Sanghreri: ਫਿਲਮੀ ਸੁਪਨਿਆਂ ਨੂੰ ਪੂਰਾ ਕਰਨ ਵੱਲ ਵਧੇ ਮਸ਼ਹੂਰ ਗੀਤਕਾਰ ਪ੍ਰੀਤ ਸੰਘਰੇੜੀ, ਬਤੌਰ ਲੇਖਕ ਸ਼ੁਰੂ ਹੋਈ ਇਹ ਪੰਜਾਬੀ ਫਿਲਮ - ਰੋਜ਼ ਰੋਜ਼ੀ ਤੇ ਗੁਲਾਬ ਦੀਆਂ ਨਵੀਆਂ ਫਿਲਮਾਂ

Preet Sanghreri Upcoming Film: ਮਸ਼ਹੂਰ ਗੀਤਕਾਰ ਪ੍ਰੀਤ ਸੰਘਰੇੜੀ ਹੁਣ ਆਪਣੇ ਸਭ ਤੋਂ ਵੱਡੇ ਸੁਪਨੇ ਨੂੰ ਪੂਰੇ ਕਰਨ ਵੱਲ ਵੱਧ ਰਿਹਾ ਹੈ, ਕਿਉਂਕਿ ਹੁਣ ਗੀਤਕਾਰ ਦੁਆਰਾ ਲਿਖੀ ਪਹਿਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ, ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

Rose Rosy Te Gulab
Preet Sanghreri film

By ETV Bharat Punjabi Team

Published : Oct 3, 2023, 4:16 PM IST

ਚੰਡੀਗੜ੍ਹ: ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਸਫ਼ਲ ਮੁਕਾਮ ਅਤੇ ਪਹਿਚਾਣ ਸਥਾਪਿਤ ਕਰ ਚੁੱਕੇ ਮਸ਼ਹੂਰ ਗੀਤਕਾਰ ਪ੍ਰੀਤ ਸੰਘਰੇੜੀ ਹੁਣ ਬਤੌਰ ਲੇਖਕ ਆਪਣੇ ਫ਼ਿਲਮੀ ਸੁਪਨਿਆਂ ਨੂੰ ਤਾਬੀਰ ਦੇਣ ਜਾ ਰਹੇ ਹਨ, ਜਿੰਨ੍ਹਾਂ ਦੀ ਲਿਖੀ ਪਹਿਲੀ ਫਿਲਮ ‘ਰੋਜ਼ ਰੋਜ਼ੀ ਤੇ ਗੁਲਾਬ’ ਵਿੱਚ ਗੁਰਨਾਮ ਭੁੱਲਰ ਲੀਡ ਭੂਮਿਕਾ ਨਿਭਾਉਣਗੇ।

‘ਓਮਜੀ ਸਿਨੇ ਵਰਲਡ ਅਤੇ ਡਾਇਮੰਡ ਸਟਾਰਜ਼’ ਵੱਲੋਂ ਆਪਣੇ ਆਪਣੇ ਘਰੇਲੂ ਬੈਨਰਜ਼ ਅਧੀਨ ਨਿਰਮਾਤਾ ਅਸ਼ੂ ਮੁਨੀਸ਼ ਸਾਹਨੀ ਅਤੇ ਗੁਰਨਾਮ ਭੁੱਲਰ ਦੁਆਰਾ ਸੁਯੰਕਤ ਰੂਪ ਵਿੱਚ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਮਨਵੀਰ ਬਰਾੜ ਕਰ ਰਹੇ ਹਨ, ਜੋ ਇਸ ਫਿਲਮ ਦੁਆਰਾ ਨਿਰਦੇਸ਼ਕ ਦੇ ਤੌਰ 'ਤੇ ਆਪਣੇ ਨਵੇਂ ਸਿਨੇਮਾ ਸਫ਼ਰ ਦਾ ਆਗਾਜ਼ (Preet Sanghreri film Rose Rosy Te Gulab) ਕਰਨ ਜਾ ਰਹੇ ਹਨ।

ਚੰਡੀਗੜ੍ਹ ਨੇੜ੍ਹਲੇ ਇਲਾਕਿਆਂ ਵਿੱਚ ਸ਼ੁਰੂ ਹੋ ਚੁੱਕੀ ਇਸ ਫਿਲਮ ਵਿੱਚ ਗੁਰਨਾਮ ਭੁੱਲਰ ਅਤੇ ਪ੍ਰਾਂਜਲ ਦਹੀਆ ਲੀਡ ਭੂਮਿਕਾ ਅਦਾ ਕਰਨਗੇ, ਜਿੰਨ੍ਹਾਂ ਤੋਂ ਇਲਾਵਾ ਕਰਮਜੀਤ ਅਨਮੋਲ, ਹਰਬੀ ਸੰਘਾ ਆਦਿ ਜਿਹੇ ਮੰਨੇ ਪ੍ਰਮੰਨੇ ਐਕਟਰਜ਼ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਮੂਲ ਰੂਪ ਵਿੱਚ ਮਾਲਵਾ ਦੇ ਜ਼ਿਲ੍ਹਾਂ ਸੰਗਰੂਰ ਨਾਲ ਸੰਬੰਧਿਤ ਹਨ ਗੀਤਕਾਰ ਪ੍ਰੀਤ ਸੰਗਰੇੜੀ, ਜੋ ਪੰਜਾਬੀ ਮਿਊਜ਼ਿਕ ਜਗਤ ਵਿੱਚ ਚੋਖਾ ਨਾਮਣਾ ਖੱਟਣ ਅਤੇ ਬੇਸ਼ੁਮਾਰ ਹਿੱਟ ਗੀਤ ਦੇਣ ਦਾ ਸਿਹਰਾ ਹਾਸਿਲ (Preet Sanghreri) ਕਰ ਚੁੱਕੇ ਹਨ।

ਉਨ੍ਹਾਂ ਵੱਲੋਂ ਲਿਖੇ ਕਈ ਗੀਤ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰ ਚੁੱਕੇ ਹਨ, ਜਿੰਨਾਂ ਵਿੱਚ ਰਵਿੰਦਰ ਗਰੇਵਾਲ-ਸ਼ਿਪਰਾ ਗੋਇਲ ਦਾ 'ਵੇ ਮੈਂ ਲਵਲੀ ਜਿਹੀ ਲਵਲੀ ’ਚ ਪੜ੍ਹਦੀ', ਗਾਇਕ ਜੋੜੀ ਦੀਪ ਢਿੱਲੋਂ-ਜੈਸਮੀਨ ਜੱਸੀ ਦਾ 'ਗੁੱਡੀਆਂ ਘਸਾਤੀਆਂ ਮੈਂ ਫ਼ੋਰਡ ਦੀਆਂ' ਆਦਿ ਸ਼ੁਮਾਰ ਰਹੇ (Rose Rosy Te Gulab) ਹਨ।

ਪੰਜਾਬੀ ਗਾਇਕੀ ਦੇ ਇਲਾਵਾ ਸਾਹਿਤਕ ਖੇਤਰ ਵਿੱਚ ਮਾਣਮੱਤੀ ਸ਼ਖ਼ਸ਼ੀਅਤ ਵਜੋਂ ਜਾਣੇ ਜਾਂਦੇ ਇਹ ਹੋਣਹਾਰ ਪੰਜਾਬੀ ਸਾਹਿਤਕਾਰ ਵੱਲੋਂ ਲਿਖੀਆਂ 6 ਪੁਸਤਕਾਂ ‘ਮੇਰੇ ਹਾਣੀ’, ‘ਮੇਰੇ ਪਿੰਡ ਦੀ ਫ਼ਿਰਨੀ ਤੋਂ’, ‘ਅੰਤਿਮ ਇੱਛਾ’, ‘ਲੋਹਪੁਰਸ਼, 'ਮੋਹ ਦੀਆਂ ਤੰਦਾਂ’, ‘ਕਲਮਾ ਦੇ ਹਲ’ ਵੀ ਲੋਕ-ਅਰਪਣ ਹੋ ਚੁੱਕੀਆਂ ਹਨ, ਜਿੰਨ੍ਹਾਂ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ।

ਉਨਾਂ ਵੱਲੋਂ ਲਿਖੇ ਗੀਤਾਂ ਨੂੰ ਪੰਜਾਬ ਦੇ ਕਈ ਨਾਮੀ ਫ਼ਨਕਾਰ ਆਪਣੀ ਆਵਾਜ਼ ਦੇ ਚੁੱਕੇ ਹਨ, ਜਿੰਨ੍ਹਾਂ ਵਿੱਚ ਮਨਮੋਹਨ ਵਾਰਿਸ, ਗੁਰਲੇਜ਼ ਅਖ਼ਤਰ, ਸ਼ੀਰਾ ਜਸਵੀਰ, ਪ੍ਰੀਤ ਬਰਾੜ, ਮਿਸ ਪੂਜਾ, ਨਵੀ ਬਰਾੜ, ਜੀ.ਐਸ ਪੀਟਰ, ਗੋਲਡੀ ਬਾਵਾ, ਸੁਦੇਸ਼ ਕੁਮਾਰੀ ਆਦਿ ਜਿਹੇ ਕਈ ਸੁਰੀਲੇ ਅਤੇ ਨਾਮਵਰ ਨਾਂਅ ਸ਼ਾਮਿਲ ਰਹੇ ਹਨ।

ਮਿਆਰੀ ਗੀਤਕਾਰੀ ਅਤੇ ਗਾਇਕੀ ਨੂੰ ਤਰਜ਼ੀਹ ਦੇਣ ਵਾਲੇ ਇਹ ਬਹੁਆਯਾਮੀ ਗੀਤਕਾਰ, ਗਾਇਕ ਆਪਣੇ ਸ਼ੁਰੂ ਹੋਏ ਪਲੇੇਠੇ ਫਿਲਮ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਇਸੇ ਸੰਬੰਧੀ ਆਪਣੇ ਮਨ ਦੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਆਪਣੇ ਹੁਣ ਤੱਕ ਦੇ ਗੀਤਕਾਰੀ ਅਤੇ ਗਾਇਕੀ ਸਫ਼ਰ ਦੌਰਾਨ ਉਨਾਂ ਹਮੇਸ਼ਾ ਮਿਆਰੀ ਅਤੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਗੀਤਾਂ ਦੇ ਲੇਖਨ ਅਤੇ ਉਨਾਂ ਨੂੰ ਗਾਉਣ ਨੂੰ ਤਰਜ਼ੀਹ ਦਿੱਤੀ ਹੈ ਅਤੇ ਫਿਲਮੀ ਖੇਤਰ ਵਿੱਚ ਉਨਾਂ ਦੀ ਪਹਿਲ ਅਜਿਹੇ ਹੀ ਮਾਪਦੰਡ ਸਥਾਪਿਤ ਕਰਨ ਦੀ ਰਹੇਗੀ।

ਉਨਾਂ ਦੱਸਿਆ ਕਿ ਉਨਾਂ ਦੀ ਇਹ ਫਿਲਮ ਕਾਫ਼ੀ ਦਿਲਚਸਪ ਕਹਾਣੀਸਾਰ ਉਤੇ ਆਧਾਰਿਤ ਹੈ, ਜਿਸ ਵਿੱਚ ਇਮੌਸ਼ਨਲ ਅਤੇ ਪਿਆਰ, ਸਨੇਹ ਭਰੇ ਹਰ ਰੰਗ ਵੇਖਣ ਨੂੰ ਮਿਲਣਗੇ।

ABOUT THE AUTHOR

...view details