ਹੈਦਰਾਬਾਦ:Netflix ਸੀਰੀਜ਼ Fabulous Lives of Bollywood Wives ਸੀਜ਼ਨ 2 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਸੀਰੀਜ਼ ਨੂੰ ਕਰਨ ਜੌਹਰ ਅਤੇ ਅਪੂਰਵਾ ਮਹਿਤਾ ਨੇ ਪ੍ਰੋਡਿਊਸ ਕੀਤਾ ਹੈ। ਇਹ ਸੀਰੀਜ਼ ਬਾਲੀਵੁੱਡ ਹਸਤੀਆਂ ਦੀ ਨਿੱਜੀ ਜ਼ਿੰਦਗੀ ਉਤੇ ਰੌਸ਼ਨੀ ਪਾਉਂਦੀ ਹੈ। ਸੀਰੀਜ਼ ਵਿਚ ਦੇਖਿਆ ਜਾਵੇਗਾ ਕਿ ਪਰਦੇ ਉਤੇ ਚਮਕਦੇ ਨਜ਼ਰ ਆਉਣ ਵਾਲੇ ਸਿਤਾਰਿਆਂ ਦੀ ਜ਼ਿੰਦਗੀ ਅਸਲ ਵਿਚ ਕਿੰਨੀ ਸੱਚੀ ਹੈ।
ਟ੍ਰੇਲਰ ਵਿੱਚ ਕੀ ਹੈ?: ਇਸ ਸੀਰੀਜ਼ ਦੀ ਮੁੱਖ ਸਟਾਰਕਾਸਟ ਬਾਲੀਵੁੱਡ ਅਦਾਕਾਰ ਚੰਕੀ ਪਾਂਡੇ ਦੀ ਪਤਨੀ ਭਾਵਨਾ ਪਾਂਡੇ, ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ, ਅਦਾਕਾਰ ਸਮੀਰ ਸੋਨੀ ਦੀ ਪਤਨੀ ਨੀਲਮ ਕੋਠਾਰੀ ਅਤੇ ਸੁਹੇਲ ਖਾਨ ਦੀ ਸਾਬਕਾ ਪਤਨੀ ਸੀਮਾ ਸਜਦੇਹ ਹਨ।
ਟ੍ਰੇਲਰ ਚੰਕੀ ਪਾਂਡੇ ਦੀ ਪਤਨੀ ਭਾਵਨਾ ਪਾਂਡੇ ਤੋਂ ਸ਼ੁਰੂ ਹੁੰਦਾ ਹੈ ਅਤੇ ਫਿਰ ਅਗਲੇ ਹੀ ਪਲ ਚਾਰੇ ਪਤਨੀਆਂ ਸਾਈਕਲ ਚਲਾਉਂਦੀਆਂ ਨਜ਼ਰ ਆਉਂਦੀਆਂ ਹਨ। ਟ੍ਰੇਲਰ ਵਿਚ ਜੈਕੀ ਸ਼ਰਾਫ, ਅਰਜੁਨ ਕਪੂਰ, ਚੰਕੀ ਪਾਂਡੇ, ਸੰਜੇ ਕਪੂਰ, ਸਮੀਰ ਸੋਨੀ ਅਤੇ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਵੀ ਨਜ਼ਰ ਆ ਰਹੇ ਹਨ।