ਚੰਡੀਗੜ੍ਹ:ਪੰਜਾਬੀ ਗਾਇਕ ਗੁਰਦਾਸ ਇੰਨ੍ਹੀ ਦਿਨੀਂ ਗੀਤ 'ਗੱਲ ਸੁਣੋ ਪੰਜਾਬੀ ਦੋਸਤੋ' ਨੂੰ ਲੈ ਕੇ ਚਰਚਾ ਵਿੱਚ ਬਣਿਆ ਹੋਇਆ ਹੈ ਅਤੇ ਹੁਣ ਗਾਇਕ ਨੇ ਇੱਕ ਅਜਿਹੀ ਵੀਡੀਓ ਸਾਂਝੀ (Englishman sang Gurdas Maan song) ਕੀਤੀ ਹੈ, ਜਿਸ ਨੂੰ ਦੇਖ ਕੇ ਸਭ ਗਾਇਕ ਦੀ ਤਾਰੀਫ਼ ਕਰ ਰਹੇ ਹਨ।
ਦੱਸ ਦਈਏ ਕਿ ਗੁਰਦਾਸ ਮਾਨ ਨੂੰ ਪੰਜਾਬੀ ਬਾਬਾ ਬੋਹੜ ਕਹਿੰਦੇ ਹਨ ਅਤੇ ਗਾਇਕ ਦੇ ਗੀਤ ਅਜਿਹੇ ਹਨ ਜੋ ਕਿ ਹਰ ਬੱਚੇ ਦੀ ਜ਼ੁਬਾਨ ਉਤੇ ਹਨ, ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਗਾਇਕ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਇੱਕ ਅੰਗਰੇਜ਼ ਵਿਅਕਤੀ ਗੁਰਦਾਸ ਮਾਨ ਦਾ ਗੀਤ 'ਦਿਲ ਦਾ ਮਾਮਲਾ ਹੈ' ਗਾ ਰਿਹਾ ਹੈ।
ਇਸ ਵੀਡੀਓ ਨੂੰ ਗਾਇਕ ਨੇ ਹੁਣ ਸਾਂਝਾ ਕੀਤਾ, ਗੀਤ ਨੂੰ ਸਾਂਝਾ ਕਰਦੇ ਹੋ ਗਾਇਕ ਨੇ ਲਿਖਿਆ ਹੈ 'ਦਿਲ ਦਾ ਮਾਮਲਾ ਗੋਰਾ ਮਾਨ ਸਾਹਬ'। ਵੀਡੀਓ ਵਿੱਚ ਅੰਗਰੇਜ਼ ਪੂਰੀ ਸਾਫ਼ ਪੰਜਾਬੀ ਨਾਲ 'ਦਿਲ ਦਾ ਮਾਮਲਾ ਹੈ ਗੀਤ' ਗਾ ਰਿਹਾ ਹੈ।