ਮੁੰਬਈ:ਇੰਟਰਨੈਸ਼ਨਲ ਐਮੀ ਐਵਾਰਡਜ਼ ਦੁਨੀਆ ਦੇ ਸਭ ਤੋਂ ਪ੍ਰਸਿੱਧ ਐਵਾਰਡਾਂ ਵਿੱਚੋਂ ਇੱਕ ਹੈ। ਇਸ ਐਵਾਰਡ ਸ਼ੋਅ ਦੀ ਰਸਮ ਨਿਊਯਾਰਕ 'ਚ ਹੋਈ, ਜਿੱਥੇ ਦੁਨੀਆ ਭਰ ਤੋਂ ਆਈਆਂ ਨਾਮਜ਼ਦਗੀਆਂ ਦੀ ਘੋਖ ਅਤੇ ਜਾਂਚ ਕਰਨ ਤੋਂ ਬਾਅਦ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਇਸ ਵਾਰ ਓਟੀਟੀ ਪਲੇਟਫਾਰਮ ਦੀਆਂ ਦੋ ਭਾਰਤੀ ਸੀਰੀਜ਼ ਨੂੰ ਇਸ ਪੁਰਸਕਾਰ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਪਹਿਲੀ ਹੈ ਸ਼ੈਫਾਲੀ ਸ਼ਾਹੀ ਦੀ ਸਰਵੋਤਮ ਸੀਰੀਜ਼ 'ਦਿੱਲੀ ਕ੍ਰਾਈਮ 2' ਅਤੇ ਦੂਜੀ ਹੈ ਅਦਾਕਾਰ ਵੀਰ ਦਾਸ ਦੀ ਕਾਮੇਡੀ ਸਪੈਸ਼ਲ 'ਵੀਰ ਦਾਸ: ਲੈਂਡਿੰਗ'। ਇਸ ਦੌਰਾਨ ਟੀਵੀ ਕੁਈਨ ਅਤੇ ਟੀਵੀ ਸੀਰੀਅਲ ਅਤੇ ਫਿਲਮ ਨਿਰਮਾਤਾ ਏਕਤਾ ਕਪੂਰ ਨੂੰ ਕਲਾ ਅਤੇ ਮੰਨੋਰੰਜਨ ਦੇ ਖੇਤਰ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਏਕਤਾ ਕਪੂਰ ਹਿੰਦੀ ਸਿਨੇਮਾ ਦੀ ਇਕਲੌਤੀ ਭਾਰਤੀ ਹੈ, ਜਿਸ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਏਕਤਾ ਕਪੂਰ ਐਮੀ ਐਵਾਰਡ ਜਿੱਤਣ ਤੋਂ ਬਾਅਦ ਭਾਵੁਕ ਹੋ ਗਈ ਹੈ। ਇਸ ਦੇ ਨਾਲ ਹੀ ਏਕਤਾ ਇਸ ਪਲ ਨੂੰ ਖੁੱਲ੍ਹ ਕੇ ਜੀਅ ਰਹੀ ਹੈ ਅਤੇ ਐਮੀ ਐਵਾਰਡ ਨਾਲ ਜੁੜੀਆਂ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ। ਏਕਤਾ ਨੇ ਲਿਖਿਆ, 'ਮੈਂ ਤੁਹਾਡੇ ਐਮੀ ਨੂੰ ਤੁਹਾਡੇ ਘਰ ਲਿਆ ਰਹੀ ਹਾਂ।'
ਇਸ ਦੇ ਨਾਲ ਹੀ ਅਦਾਕਾਰ ਵੀਰ ਦਾਸ ਨੇ ਵੀ ਐਮੀ ਐਵਾਰਡ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੂੰ ਸਰਵੋਤਮ ਵਿਲੱਖਣ ਕਾਮੇਡੀ ਲਈ ਇਸ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਵੀਰ ਨੂੰ ਯੂਨੀਕ ਕਾਮੇਡੀ ਸਪੈਸ਼ਲ ਕੈਟਾਗਰੀ ਦਾ ਐਵਾਰਡ ਮਿਲਿਆ ਹੈ। ਵੀਰ ਨੇ ਡੇਰੀ ਗਰਲਜ਼ ਸੀਜ਼ਨ 3 ਨਾਲ ਆਪਣਾ ਐਵਾਰਡ ਸਾਂਝਾ ਕੀਤਾ ਹੈ। ਧਿਆਨ ਯੋਗ ਹੈ ਕਿ ਐਮੀ ਅਵਾਰਡਸ ਲਈ ਨਾਮਜ਼ਦਗੀਆਂ ਦਾ ਐਲਾਨ 26 ਸਤੰਬਰ 2023 ਨੂੰ ਕੀਤਾ ਗਿਆ ਸੀ। ਵੱਖ-ਵੱਖ ਸ਼੍ਰੇਣੀਆਂ ਵਿੱਚ ਨਾਮਜ਼ਦਗੀਆਂ ਦਾ ਐਲਾਨ ਕੀਤਾ ਗਿਆ।
ਜੇਤੂਆਂ ਦੀ ਸੂਚੀ
- ਸਰਵੋਤਮ ਅਦਾਕਾਰ - ਮਾਰਟਿਨ ਫ੍ਰੀਮੈਨ (ਰਿਸਪਾਂਡਰ)
- ਟੀਵੀ/ਮਿੰਨੀ-ਸੀਰੀਜ਼ - ਲਾ ਕੈਡਾ (ਡਾਈਵ)
- ਬੱਚਿਆਂ ਦੀ ਸ਼੍ਰੇਣੀ ਲਈ ਅੰਤਰਰਾਸ਼ਟਰੀ ਐਮੀ
- ਲਾਈਵ ਐਕਸ਼ਨ- ਹਾਰਟਬ੍ਰੇਕ ਹਾਈ
- ਫੈਕਚੂਅਲ ਅਤੇ ਇੰਟਰਟੇਨਮੈਂਟ - ਬਿਲਟ ਟੂ ਸਵਾਈਵਰ
- ਐਨੀਮੇਸ਼ਨ- Smeds ਅਤੇ Smooze