ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ (27 ਜੂਨ) ਨੂੰ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੋਂ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਕਥਿਤ ਸਬੰਧਾਂ ਦੇ ਮਾਮਲੇ ਵਿੱਚ ਪੁੱਛਗਿੱਛ ਕੀਤੀ। ਜੈਕਲੀਨ ਅਤੇ ਨੋਰਾ ਫਤੇਹੀ ਇਸ ਮਾਮਲੇ 'ਚ ਗਵਾਹ ਵਜੋਂ ਪਹਿਲਾਂ ਹੀ ਆਪਣੇ ਬਿਆਨ ਦਰਜ ਕਰਵਾ ਚੁੱਕੀਆਂ ਹਨ। ਜੈਕਲੀਨ ਸੋਮਵਾਰ ਨੂੰ ਪੁੱਛਗਿੱਛ ਲਈ ਈਡੀ ਦੇ ਹੈੱਡਕੁਆਰਟਰ ਪਹੁੰਚੀ ਸੀ। ਪਿਛਲੇ ਸਾਲ ਦਸੰਬਰ ਵਿੱਚ ਇਸ ਮਾਮਲੇ ਵਿੱਚ ਪਹਿਲੀ ਚਾਰਜਸ਼ੀਟ ਵਧੀਕ ਸੈਸ਼ਨ ਜੱਜ ਪ੍ਰਵੀਨ ਸਿੰਘ ਦੀ ਅਦਾਲਤ ਵਿੱਚ ਦਾਖ਼ਲ ਕੀਤੀ ਗਈ ਸੀ।
ਇਸ ਸਾਲ ਫਰਵਰੀ ਵਿੱਚ ਈਡੀ ਨੇ ਪਿੰਕੀ ਇਰਾਨੀ ਦੇ ਖਿਲਾਫ ਇੱਕ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ। ਪਿੰਕੀ ਨੇ ਹੀ ਸੁਕੇਸ਼ ਨੂੰ ਜੈਕਲੀਨ ਨਾਲ ਮਿਲਾਇਆ ਸੀ। ਦੋਸ਼ ਹੈ ਕਿ ਪਿੰਕੀ ਇਰਾਨੀ ਜੈਕਲੀਨ ਲਈ ਮਹਿੰਗੇ ਤੋਹਫ਼ੇ ਪਸੰਦ ਕਰਦੀ ਸੀ ਅਤੇ ਜਦੋਂ ਸੁਕੇਸ਼ ਕੀਮਤ ਅਦਾ ਕਰਦਾ ਸੀ ਤਾਂ ਉਹ ਜੈਕਲੀਨ ਨੂੰ ਦੇ ਦਿੰਦਾ ਸੀ।
ਸੁਕੇਸ਼ ਨੇ ਕਈ ਮਾਡਲਾਂ ਅਤੇ ਅਦਾਕਾਰਾ 'ਤੇ ਕਰੀਬ 20 ਕਰੋੜ ਰੁਪਏ ਖਰਚ ਕੀਤੇ ਸਨ। ਕਈਆਂ ਨੇ ਉਸ ਤੋਂ ਤੋਹਫ਼ਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ।