ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਨੂੰ ਵੱਖ ਵੱਖ ਵੰਨਗੀਆਂ ਦੇ ਗੀਤ ਦੇਣ ਵਾਲੀ ਜੋੜੀ ਅਮਨ ਰੋਜ਼ੀ ਅਤੇ ਆਤਮਾ ਸਿੰਘ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ, ਜਾਣਕਾਰੀ ਅਨੁਸਾਰ ਹੁਣ ਤੁਹਾਨੂੰ ਇਹ ਜੋੜੀ ਇੱਕ ਸਾਥ ਦੇਖਣ ਨੂੰ ਨਹੀਂ ਮਿਲੇਗੀ, ਕਿਉਂਕਿ ਦੋਗਾਣਾ ਜੋੜੀ ਅਮਨ ਰੋਜ਼ੀ ਅਤੇ ਆਤਮਾ ਸਿੰਘ 18 ਸਾਲ ਬਾਅਦ ਅਲੱਗ ਹੋ ਚੁੱਕੇ ਹਨ। ਇਸ ਗੱਲ ਦੀ ਜਾਣਕਾਰੀ ਖੁਦ ਗਾਇਕਾ ਅਮਨ ਰੋਜ਼ੀ ਨੇ ਦਿੱਤੀ ਹੈ।
ਦੱਸ ਦਈਏ ਕਿ ਪੰਜਾਬੀ ਦੀ ਦੋਗਾਣਾ ਜੋੜੀ ਅਮਨ ਰੋਜ਼ੀ ਅਤੇ ਆਤਮਾ ਸਿੰਘ ਹੁਣ ਇੱਕਠੇ ਗਾਉਂਦੇ ਨਹੀਂ ਦਿੱਸਣ ਗੇ। ਗਾਇਕ ਅਮਨ ਰੋਜ਼ੀ ਨੇ ਇੰਸਟਾਗ੍ਰਾਮ ਉਤੇ ਲਾਈਵ ਹੋ ਕੇ ਇਸ ਗੱਲ ਬਾਰੇ ਦੱਸਿਆ। ਗਾਇਕਾ ਨੇ ਕਿਹਾ ਕਿ ਮੈਂ ਅਤੇ ਆਤਮਾ ਸਿੰਘ ਹੁਣ ਅਲ਼ੱਗ ਹੋ ਚੁੱਕੇ ਹਾਂ ਅਤੇ ਹੁਣ ਮੇਰੇ ਨਾਂ ਉਤੇ ਕਿਸੇ ਵੀ ਤਰ੍ਹਾਂ ਦਾ ਸ਼ੋਅ ਬੁੱਕ ਕਰਨ ਦੀ ਮੈਂ ਜ਼ਿੰਮੇਵਾਰ ਨਹੀਂ ਹਾਂ।