ਮੁੰਬਈ — ਸੁਪਰਹਿੱਟ ਫਿਲਮ 'ਦ੍ਰਿਸ਼ਯਮ-2' ਦੇ ਨਿਰਦੇਸ਼ਕ ਅਭਿਸ਼ੇਕ ਪਾਠਕ ਨੇ ਆਪਣੇ ਸੁਪਨਿਆਂ ਦੀ ਰਾਣੀ ਅਤੇ ਬਾਲੀਵੁੱਡ ਅਦਾਕਾਰਾ ਸ਼ਿਵਾਲਿਕਾ ਓਬਰਾਏ ਨਾਲ ਵਿਆਹ ਕਰ ਲਿਆ ਹੈ। ਗੋਆ 'ਚ ਇਸ ਜੋੜੇ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ, ਹੁਣ ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਹ ਨਵਾਂ ਵਿਆਹਿਆ ਜੋੜਾ ਵਿਆਹ ਦੇ ਪਹਿਰਾਵੇ 'ਚ ਬੇਹੱਦ ਖੂਬਸੂਰਤ ਲੱਗ ਰਿਹਾ ਹੈ ਅਤੇ ਇਸ ਵਿਆਹ ਦੀ ਖੁਸ਼ੀ ਦੋਹਾਂ ਦੇ ਚਿਹਰਿਆਂ 'ਤੇ ਸਾਫ ਦਿਖਾਈ ਦੇ ਰਹੀ ਹੈ।
ਮਨੀਸ਼ ਮਲਹੋਤਰਾ ਨੇ ਬਣਾਏ ਵਿਆਹ ਦੇ ਪੋਸ਼ਾਕ - ਤੁਹਾਨੂੰ ਦੱਸ ਦੇਈਏ ਕਿ ਅਭਿਸ਼ੇਕ ਅਤੇ ਸ਼ਿਵਾਲਿਕਾ ਦਾ ਵਿਆਹ 9 ਫਰਵਰੀ 2023 ਨੂੰ ਗੋਆ ਦੇ ਇੱਕ ਸ਼ਾਨਦਾਰ ਸਥਾਨ 'ਤੇ ਹੋਇਆ ਸੀ। ਵਿਆਹ ਦੀ ਪੋਸ਼ਾਕ 'ਚ ਇਹ ਜੋੜਾ ਬੇਹੱਦ ਖੂਬਸੂਰਤ ਲੱਗ ਰਿਹਾ ਹੈ, ਜਿਸ ਨੂੰ ਬਾਲੀਵੁੱਡ ਦੇ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤਾ ਹੈ।
ਦ੍ਰਿਸ਼ਯਮ-2 ਦੇ ਨਿਰਦੇਸ਼ਕ ਦੀ ਦੁਲਹਨ ਚੰਦਰਮਾ ਤੋਂ ਨਹੀਂ ਲੱਗ ਰਹੀ ਘੱਟ - ਸ਼ਿਵਾਲਿਕਾ ਵਿਆਹ ਦੇ ਲਾਲ ਜੋੜੇ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ, ਦੂਜੇ ਪਾਸੇ ਅਭਿਸ਼ੇਕ ਨੇ ਚਮਕਦਾਰ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ। ਇਸ ਵਿਆਹ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ 'ਚ ਅਜੇ ਦੇਵਗਨ, ਕਾਰਤਿਕ ਆਰੀਅਨ, ਨੁਸਰਤ ਭਰੂਚਾ, ਵਿਦਯੁਤ ਜਮਵਾਲ, ਸੰਨੀ ਸਿੰਘ, ਭੂਸ਼ਣ ਕੁਮਾਰ, ਨਿਰਦੇਸ਼ਕ ਲਵ ਰੰਜਨ, ਇਸ਼ਿਤਾ ਰਾਜ ਸ਼ਰਮਾ ਸਮੇਤ ਕਈ ਮਸ਼ਹੂਰ ਹਸਤੀਆਂ ਸ਼ਾਮਲ ਹਨ।
ਦੱਸ ਦਈਏ ਅਭਿਸ਼ੇਕ ਪਾਠਕ ਨੇ ਤੁਰਕੀ ਵਿੱਚ ਬਹੁਤ ਹੀ ਰੋਮਾਂਟਿਕ ਤਰੀਕੇ ਨਾਲ ਪਤਨੀ ਸ਼ਿਵਾਲਿਕਾ ਓਬਰਾਏ ਨਾਲ ਮੰਗਣੀ ਕੀਤੀ ਸੀ। ਅਭਿਸ਼ੇਕ ਨੇ ਸ਼ਿਵਾਲਿਕਾ ਨੂੰ ਤੁਰਕੀ 'ਚ ਵਿਆਹ ਲਈ ਪ੍ਰਪੋਜ਼ ਵੀ ਕੀਤਾ ਸੀ।
ਕਿੱਥੇ ਹੋਈ ਸੀ ਪਹਿਲੀ ਮੁਲਾਕਾਤ?
ਦੱਸ ਦੇਈਏ, ਅਭਿਸ਼ੇਕ ਅਤੇ ਸ਼ਿਵਾਲਿਕਾ ਦੀ ਪਹਿਲੀ ਮੁਲਾਕਾਤ ਵਿਦਯੁਤ ਜਾਮਵਾਲ ਸਟਾਰਰ ਫਿਲਮ 'ਖੁਦਾ ਹਾਫਿਜ਼' ਦੇ ਸੈੱਟ 'ਤੇ ਹੋਈ ਸੀ। ਇਸ ਫਿਲਮ 'ਚ ਸ਼ਿਵਾਲਿਕਾ ਮੁੱਖ ਭੂਮਿਕਾ 'ਚ ਸੀ। ਇਸ ਫਿਲਮ ਨੂੰ ਅਭਿਸ਼ੇਕ ਨੇ ਖੁਦ ਪ੍ਰੋਡਿਊਸ ਕੀਤਾ ਸੀ। ਦੱਸ ਦਈਏ ਕਿ ਸਾਲ 2022 ਅਭਿਸ਼ੇਕ ਲਈ ਬਹੁਤ ਖਾਸ ਰਿਹਾ, ਕਿਉਂਕਿ ਉਨ੍ਹਾਂ ਦੀ ਨਿਰਦੇਸ਼ਨ 'ਚ ਬਣੀ ਫਿਲਮ 'ਦ੍ਰਿਸ਼ਯਮ 2' ਨੇ ਬਾਕਸ ਆਫਿਸ 'ਤੇ ਕਾਫੀ ਕਮਾਈ ਕੀਤੀ ਸੀ ਅਤੇ ਇੱਥੇ ਹੀ ਉਨ੍ਹਾਂ ਨੂੰ ਸ਼ਿਵਾਲਿਕਾ ਦਾ ਸਮਰਥਨ ਮਿਲਿਆ ਸੀ।
ਅਭਿਸ਼ੇਕ ਪਾਠਕ ਦੇ ਬਾਰੇ 'ਚ ਜਾਣੋ -35 ਸਾਲ ਦੇ ਅਭਿਸ਼ੇਕ ਨੇ ਜਦੋਂ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ ਸੀ ਤਾਂ ਉਸ ਦੀ ਉਮਰ 17 ਸਾਲ ਸੀ। ਅਭਿਸ਼ੇਕ ਨੇ ਨਿਊਯਾਰਕ ਤੋਂ ਫਿਲਮ ਨਿਰਦੇਸ਼ਨ ਦੀ ਪੜ੍ਹਾਈ ਕੀਤੀ ਅਤੇ ਫਿਰ ਇਕ ਲਘੂ ਫਿਲਮ 'ਬੂੰਦ' ਬਣਾਈ, ਜਿਸ ਨੂੰ ਰਾਸ਼ਟਰੀ ਪੁਰਸਕਾਰ ਮਿਲਿਆ। ਇਸ ਦੇ ਨਾਲ ਹੀ ਅਭਿਸ਼ੇਕ ਨੇ ਪਹਿਲੀ ਬਾਲੀਵੁੱਡ ਫਿਲਮ 'ਦ੍ਰਿਸ਼ਯਮ-2' ਦਾ ਨਿਰਦੇਸ਼ਨ ਕੀਤਾ, ਜਿਸ ਨੇ 250 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ। ਅਭਿਸ਼ੇਕ ਇੱਕ ਨਿਰਮਾਤਾ ਵੀ ਹਨ ਅਤੇ ਫਿਲਮ 'ਪਿਆਰ ਕਾ ਪੰਚਨਾਮਾ' ਦਾ ਨਿਰਮਾਣ ਵੀ ਕਰ ਚੁੱਕੇ ਹਨ।
ਸ਼ਿਵਾਲਿਕਾ ਦੇ ਬਾਰੇ 'ਚ ਜਾਣੋ-
ਅਭਿਸ਼ੇਕ ਪਾਠਕ ਦੀ ਚੰਦ ਵਰਗੀ ਦੁਲਹਨ ਸ਼ਿਵਾਲਿਕਾ ਓਬਰਾਏ ਇੱਕ ਅਭਿਨੇਤਰੀ ਹੈ। ਫਿਲਮ 'ਖੁਦਾ ਹਾਫਿਜ਼' ਤੋਂ ਉਸ ਨੂੰ ਨਵੀਂ ਪਛਾਣ ਮਿਲੀ। ਉਹ 27 ਸਾਲ ਦੀ ਹੈ ਅਤੇ ਸਲਮਾਨ ਖਾਨ ਦੀਆਂ ਫਿਲਮਾਂ 'ਕਿੱਕ' ਅਤੇ 'ਹਾਊਸਫੁੱਲ-3' 'ਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੀ ਹੈ। ਇਸ ਦੇ ਨਾਲ ਹੀ ਉਹ ਪਹਿਲੀ ਵਾਰ ਫਿਲਮ 'ਖੁਦਾ ਹਾਫਿਜ਼' ਤੋਂ ਬਤੌਰ ਅਭਿਨੇਤਰੀ ਪਰਦੇ 'ਤੇ ਨਜ਼ਰ ਆਈ, ਜਿੱਥੇ ਉਸ ਦੀ ਮੁਲਾਕਾਤ ਅਭਿਸ਼ੇਕ ਪਾਠਕ ਨਾਲ ਹੋਈ।
ਇਹ ਵੀ ਪੜ੍ਹੋ:-Sonam Bajwa Pics: ਸੋਨਮ ਬਾਜਵਾ ਨੇ ਵਧਾਇਆ ਇੰਟਰਨੈੱਟ ਦਾ ਤਾਪਮਾਨ, ਤਾਜ਼ਾ ਤਸਵੀਰਾਂ ਦੇਖ ਤੁਸੀਂ ਰਹਿ ਜਾਵੋਗੇ ਹੈਰਾਨ