ਹੈਦਰਾਬਾਦ: ਬਾਲੀਵੁੱਡ ਅਦਾਕਾਰ ਅਜੈ ਦੇਵਗਨ ਅਤੇ ਸਾਊਥ ਅਦਾਕਾਰਾ ਸ਼੍ਰੀਆ ਸਰਨ ਸਟਾਰਰ ਫਿਲਮ 'ਦ੍ਰਿਸ਼ਯਮ-2' ਸੱਤਵੇਂ ਦਿਨ ਵੀ ਬਾਕਸ ਆਫਿਸ 'ਤੇ ਚਮਕ ਰਹੀ ਹੈ। ਫਿਲਮ ਨੇ ਸਿਰਫ 6 ਦਿਨਾਂ 'ਚ 90 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਫਿਲਮ ਸੱਤਵੇਂ ਦਿਨ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਫਿਲਮ 18 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ।
'ਦ੍ਰਿਸ਼ਯਮ 2' ਦਾ ਤੂਫਾਨ ਜਾਰੀ:ਤੁਹਾਨੂੰ ਦੱਸ ਦੇਈਏ 'ਦ੍ਰਿਸ਼ਯਮ 2' ਨੇ 6 ਦਿਨਾਂ 'ਚ 96.04 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਸਿਨੇਮਾਘਰਾਂ ਵਿੱਚ ਦਰਸ਼ਕਾਂ ਦੀ ਭੀੜ ਨੂੰ ਦੇਖਦੇ ਹੋਏ, ਫਿਲਮ ਯਕੀਨੀ ਤੌਰ 'ਤੇ ਸੱਤਵੇਂ ਦਿਨ (24 ਨਵੰਬਰ) ਨੂੰ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਜਾਵੇਗੀ। ਫਿਲਮ ਦੀ 6 ਦਿਨਾਂ ਦੀ ਕਮਾਈ 'ਤੇ ਨਜ਼ਰ ਮਾਰੀਏ ਤਾਂ ਫਿਲਮ ਨੇ ਪਹਿਲੇ ਦਿਨ 15.38 ਕਰੋੜ, ਦੂਜੇ ਦਿਨ 21.59 ਕਰੋੜ, ਤੀਜੇ ਦਿਨ 27.17 ਕਰੋੜ, ਚੌਥੇ ਦਿਨ 11.87 ਕਰੋੜ, ਪੰਜਵੇਂ ਦਿਨ 10.48 ਕਰੋੜ ਦਾ ਕਾਰੋਬਾਰ ਕੀਤਾ ਹੈ। ਹੁਣ 24 ਨਵੰਬਰ ਨੂੰ ਇਹ ਫਿਲਮ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋਣ ਜਾ ਰਹੀ ਹੈ। 'ਦ੍ਰਿਸ਼ਯਮ 2' ਨੇ ਛੇਵੇਂ ਦਿਨ 9.60 ਕਰੋੜ ਦੀ ਕਮਾਈ ਕੀਤੀ ਹੈ। ਇਸ ਫਿਲਮ ਦੀ ਕੁੱਲ ਕਮਾਈ 96.09 ਕਰੋੜ ਰੁਪਏ ਹੋ ਗਈ ਹੈ।