ਮੁੁੰਬਈ: 'ਡ੍ਰੀਮ ਗਰਲ' ਆਯੁਸ਼ਮਾਨ ਖੁਰਾਨਾ ਦੇ ਕਰੀਅਰ ਦੀਆਂ ਸਭ ਤੋਂ ਹਿੱਟ ਫਿਲਮਾਂ ਵਿੱਚੋਂ ਇੱਕ ਹੈ। ਫਿਲਮ ਨੂੰ ਦਰਸ਼ਕਾਂ ਤੋਂ ਮਿਲੇ ਪਿਆਰ ਨੂੰ ਦੇਖਦੇ ਹੋਏ ਮੇਕਰਸ ਨੇ ਇਸਦਾ ਅਗਲਾ ਸੀਕਵਲ ਲਿਆਉਣ ਦਾ ਫੈਸਲਾ ਕੀਤਾ। 'ਡ੍ਰੀਮ ਗਰਲ 2' (Dream Girl 2) 25 ਅਗਸਤ ਨੂੰ ਰਿਲੀਜ਼ ਹੋਈ ਅਤੇ ਇਹ ਆਯੁਸ਼ਮਾਨ ਖੁਰਾਨਾ ਦੀ ਪਹਿਲੇ ਦਿਨ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਸਾਬਿਤ ਹੋਈ। ਰੱਖੜੀ ਉਤੇ ਫਿਲਮ ਨੇ ਚੰਗੀ ਕਮਾਈ ਕੀਤੀ ਹੈ।
'ਡ੍ਰੀਮ ਗਰਲ 2' ਨੇ ਆਪਣੇ ਪਹਿਲੇ ਦਿਨ (Dream Girl 2 Collection) ਲਗਭਗ 10.69 ਕਰੋੜ ਰੁਪਏ ਦੀ ਕਮਾਈ ਕੀਤੀ, ਇਸ ਤੋਂ ਬਾਅਦ ਸ਼ਨੀਵਾਰ ਨੂੰ ਫਿਲਮ ਨੇ 14.02 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਪਹਿਲੇ ਐਤਵਾਰ ਫਿਲਮ ਨੇ ਹੋਰ ਵੀ ਜ਼ਬਰਦਸਤ ਕਮਾਈ ਕੀਤੀ ਅਤੇ ਇਹ ਕਮਾਈ 16 ਕਰੋੜ ਰੁਪਏ ਹੋ ਗਈ। ਭਾਵੇਂ ਕਿ ਫਿਲਮ ਸੋਮਵਾਰ ਦੇ ਟੈਸਟ ਵਿੱਚ ਪਾਸ ਹੋ ਗਈ ਪਰ ਫਿਲਮ ਦੀ ਰਫ਼ਤਾਰ ਧੀਮੀ ਪੈ ਗਈ ਅਤੇ ਫਿਲਮ ਸਿਰਫ਼ 4.70 ਕਰੋੜ ਹੀ ਕਮਾ ਸਕੀ, ਹਾਲਾਂਕਿ ਮੰਗਲਵਾਰ ਨੂੰ ਫਿਲਮ ਨੇ 5.87 ਕਰੋੜ ਰੁਪਏ ਕਮਾਏ ਹਨ।