ਪੰਜਾਬ

punjab

ETV Bharat / entertainment

ਦਿਸ਼ਾ ਪਟਾਨੀ ਨੇ ਪੂਲ ਦੇ ਕਿਨਾਰੇ ਬਲੈਕ ਬਿਕਨੀ 'ਚ ਪਾਰ ਕੀਤੀਆਂ ਬੋਲਡਨੈੱਸ ਦੀਆਂ ਹੱਦਾਂ, ਪ੍ਰਸ਼ੰਸਕ ਬੋਲੇ-'HOT' - ਦਿਸ਼ਾ ਪਟਾਨੀ ਦੀ ਫਿਲਮ

ਖੂਬਸੂਰਤ, ਹੌਟ ਅਤੇ ਬੋਲਡ ਦਿਸ਼ਾ ਪਟਾਨੀ ਨੇ ਇਸ ਗਰਮ ਦੁਪਹਿਰ 'ਚ ਤਾਪਮਾਨ ਵਧਾ ਦਿੱਤਾ ਹੈ। ਅਦਾਕਾਰਾ ਨੇ ਪੂਲ ਤੋਂ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ ਕਿ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਅਦਾਕਾਰਾ ਦੇ ਦੀਵਾਨੇ ਹੋ ਗਏ ਹਨ।

disha patani
disha patani

By

Published : May 16, 2023, 5:33 PM IST

ਮੁੰਬਈ (ਬਿਊਰੋ):ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਆਪਣੀ ਅਦਾਕਾਰੀ ਤੋਂ ਜ਼ਿਆਦਾ ਆਪਣੀ ਬੋਲਡਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਦਿਸ਼ਾ ਪਟਾਨੀ ਅਕਸਰ ਆਪਣੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਫੈਨਜ਼ ਵੀ ਦਿਸ਼ਾ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰਦੇ ਹਨ। ਇਸ ਦੌਰਾਨ ਦਿਸ਼ਾ ਦੀ ਇਕ ਤਾਜ਼ਾ ਬੋਲਡ ਤਸਵੀਰ ਇੰਟਰਨੈੱਟ 'ਤੇ ਤਹਿਲਕਾ ਮਚਾ ਰਹੀ ਹੈ। ਇਸ ਤਸਵੀਰ 'ਚ ਦਿਸ਼ਾ ਦਾ ਬੋਲਡ ਅੰਦਾਜ਼ ਪ੍ਰਸ਼ੰਸਕਾਂ ਦੇ ਹੋਸ਼ ਉਡਾ ਰਿਹਾ ਹੈ।

ਜੀ ਹਾਂ, ਦਿਸ਼ਾ ਪਟਾਨੀ ਨੇ ਇਸ ਭਿਆਨਕ ਗਰਮੀ 'ਚ ਆਪਣੇ ਪ੍ਰਸ਼ੰਸਕਾਂ 'ਤੇ ਕੋਈ ਰਹਿਮ ਨਹੀਂ ਕੀਤਾ ਹੈ। ਅਦਾਕਾਰਾ ਨੇ ਪੂਲ ਦੇ ਸਾਈਡ ਤੋਂ ਬਲੈਕ ਬਿਕਨੀ 'ਚ ਖੂਬਸੂਰਤ ਫੋਟੋ ਇਸ ਤਰ੍ਹਾਂ ਸ਼ੇਅਰ ਕੀਤੀ ਹੈ ਕਿ ਦੇਖਣ ਵਾਲੇ ਅਦਾਕਾਰਾ ਦੇ ਹੁਸਨ ਦੇ ਦੀਵਾਨੇ ਹੋ ਰਹੇ ਹਨ।

  1. Vicky Kaushal Birthday: 'ਮਸਾਣ' ਤੋਂ ਲੈ ਕੇ 'ਗੋਬਿੰਦਾ ਨਾਮ ਮੇਰਾ' ਤੱਕ, ਵਿੱਕੀ ਕੌਸ਼ਲ ਦੇ ਸਭ ਤੋਂ ਵਧੀਆ ਪ੍ਰਦਰਸ਼ਨਾਂ 'ਤੇ ਮਾਰੋ ਇੱਕ ਨਜ਼ਰ
  2. ਸ਼ਹਿਨਾਜ਼ ਗਿੱਲ ਨੇ ਗਰਮੀ 'ਚ ਵਧਾਇਆ ਤਾਪਮਾਨ, ਬੀਚ ਤੋਂ ਸਾਂਝੀਆਂ ਕੀਤੀਆਂ ਬੇਹੱਦ ਖੂਬਸੂਰਤ ਫੋਟੋਆਂ
  3. ਪੰਜਾਬੀ ਫਿਲਮ ‘ਸਿੱਧਾ’ ਦੀ ਸ਼ੂਟਿੰਗ ਹੋਈ ਸ਼ੁਰੂ, ਮਹੱਤਵਪੂਰਨ ਭੂਮਿਕਾ ’ਚ ਨਜ਼ਰ ਆਉਣਗੇ ਅਦਾਕਾਰ ਮਹਾਵੀਰ ਭੁੱਲਰ

ਦਿਸ਼ਾ ਪਟਾਨੀ ਨੇ ਕੁਝ ਸਮਾਂ ਪਹਿਲਾਂ ਹੀ ਪੂਲ ਤੋਂ ਆਪਣੀ ਸਿਜ਼ਲਿੰਗ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਦਿਸ਼ਾ ਪਟਾਨੀ ਨੇ ਆਪਣੇ ਕਰਵੀ ਫਿਗਰ 'ਤੇ ਬਲੈਕ ਬਿਕਨੀ ਪਹਿਨੀ ਹੋਈ ਹੈ। ਇਸ ਤਸਵੀਰ ਨੂੰ ਦੇਖ ਕੇ ਸੋਸ਼ਲ ਮੀਡੀਆ ਦਾ ਤਾਪਮਾਨ ਇੰਨਾ ਵੱਧ ਗਿਆ ਹੈ ਕਿ ਪ੍ਰਸ਼ੰਸਕ 'ਹਾਏ ਗਰਮੀ', 'ਹਾਏ ਗਰਮੀ' ਬੋਲ ਰਹੇ ਹਨ। ਦਿਸ਼ਾ ਨੇ ਇਸ 'ਕਿਲਰ' ਤਸਵੀਰ ਨੂੰ ਸ਼ੇਅਰ ਕਰਕੇ 'stunner' ਲਿਖਿਆ ਹੈ ਅਤੇ ਨਾਲ ਹੀ ਅੱਗ ਦੇ ਇਮੋਜੀ ਵੀ ਸਾਂਝੇ ਕੀਤੇ ਹਨ।

ਹੁਣ ਇਕ ਮਹਿਲਾ ਯੂਜ਼ਰ ਨੇ ਦਿਸ਼ਾ ਦੀ ਇਸ ਤਸਵੀਰ 'ਤੇ ਲਿਖਿਆ ਹੈ 'ਅੱਜ ਮੁੰਡੇ ਗਏ ਕੰਮ ਤੋਂ'। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਅਭੀ ਤੋਂ ਆਇਆ ਥਾ ਪੂਲ ਸੇ...ਅਭ ਦੁਬਾਰਾ ਜਾਣਾ ਪੜੇਗਾ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਲਿਖਿਆ, 'ਦਿਸ਼ਾ ਮੈਮ...ਤੁਹਾਡਾ ਫਿਗਰ ਦੇਖ ਕੇ ਲੋਕ ਆਪਣੀ ਜਾਨ ਦੇਣ 'ਤੇ ਉਤਰ ਆਉਣਗੇ।' ਇਸ ਦੇ ਨਾਲ ਹੀ ਅਜਿਹੇ ਪ੍ਰਸ਼ੰਸਕ ਵੀ ਹਨ ਜੋ ਅਦਾਕਾਰਾ ਦੀ ਤਸਵੀਰ 'ਤੇ ਫਾਇਰ ਇਮੋਜੀ ਦੀ ਬਾਰਿਸ਼ ਕਰਨ 'ਚ ਲੱਗੇ ਹੋਏ ਹਨ।

ਹੁਣ ਇਥੇ ਦਿਸ਼ਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਸ਼ਾ ਪਟਾਨੀ ਜਲਦ ਹੀ ਸਿਧਾਰਥ ਮਲਹੋਤਰਾ ਨਾਲ ਫਿਲਮ 'ਯੋਧਾ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਅਮਿਤਾਭ ਬੱਚਨ ਅਤੇ ਪ੍ਰਭਾਸ ਨਾਲ ਫਿਲਮ ਪ੍ਰੋਜੈਕਟ ਕੇ 'ਚ ਵੀ ਨਜ਼ਰ ਆਉਣ ਵਾਲੀ ਹੈ।

ABOUT THE AUTHOR

...view details