ਪੰਜਾਬ

punjab

ETV Bharat / entertainment

ਬਾਲੀਵੁੱਡ ’ਚ ਪੰਜਾਬੀਅਤ ਰੁਤਬੇ ਨੂੰ ਹੋਰ ਬੁਲੰਦ ਕਰ ਰਿਹਾ ਹੈ ਨਿਰਦੇਸ਼ਕ ਜਗਮੀਤ ਬੱਲ, ਕਈ ਮਿਊਜ਼ਿਕ ਵੀਡੀਓਜ਼ ਦਾ ਕਰ ਹੈ ਚੁੱਕਿਆ ਨਿਰਦੇਸ਼ਨ - ਨਿਰਦੇਸ਼ਕ ਜਗਮੀਤ ਬੱਲ

ਗੁਰਦਾਸ ਮਾਨ, ਹੰਸ ਰਾਜ ਹੰਸ, ਜ਼ੈਜੀ ਬੀ, ਪੰਮੀ ਬਾਈ, ਹਰਜੀਤ ਹਰਮਨ, ਸਤਵਿੰਦਰ ਬਿੱਟੀ ਆਦਿ ਲਈ ਬਿਹਤਰੀਨ ਵੀਡੀਓਜ਼ ਦਾ ਨਿਰਦੇਸ਼ਨ ਕਰ ਚੁੱਕੇ ਜਗਮੀਤ ਬੱਲ ਆਉਂਦੇ ਦਿਨੀਂ ਸਿਲਵਰ ਸਕਰੀਨ 'ਤੇ ਬਤੌਰ ਨਿਰਦੇਸ਼ਕ ਆਪਣੀ ਪ੍ਰਭਾਵੀ ਮੌਜੂਦਗੀ ਦਰਜ਼ ਕਰਵਾਉਂਦੇ ਨਜ਼ਰੀ ਪੈਣਗੇ।

Jagmeet Ball
Jagmeet Ball

By

Published : Jul 25, 2023, 11:31 AM IST

ਚੰਡੀਗੜ੍ਹ:ਬਾਲੀਵੁੱਡ ’ਚ ਪੰਜਾਬੀਅਤ ਕਦਰਾਂ, ਕੀਮਤਾਂ ਅਤੇ ਸੱਭਿਆਚਾਰਕ ਵੰਨਗੀਆਂ ਨੂੰ ਜਿਉਂਦਿਆਂ ਰੱਖਣ ਅਤੇ ਪ੍ਰਫੁਲੱਤ ਕਰਨ ਵਿਚ ਪੰਜਾਬੋ ਗਈਆਂ ਕਈ ਅਹਿਮ ਸ਼ਖ਼ਸ਼ੀਅਤਾਂ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿੰਨ੍ਹਾਂ ਵਿਚ ਹੀ ਆਪਣੇ ਮਾਣ ਭਰੇ ਨਾਂਅ ਦਾ ਸ਼ੁਮਾਰ ਕਰਵਾ ਰਿਹਾ ਹੈ ਨਿਰਦੇਸ਼ਕ ਜਗਮੀਤ ਬੱਲ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੇ ਕਈ ਮਿਊਜ਼ਿਕ ਵੀਡੀਓ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਿਚ ਸਫ਼ਲ ਰਹੇ ਹਨ।

ਪੰਜਾਬੀ ਮਿਊਜਿਕ ਵੀਡੀਓਜ਼ ਨੂੰ ਗੁਣਵੱਤਾ ਅਤੇ ਤਕਨੀਕ ਪੱਖੋਂ ਹਮੇਸ਼ਾ ਉਮਦਾ ਬਣਾਉਣ ਲਈ ਯਤਨਸ਼ੀਲ ਰਹਿਣ ਵਾਲੇ ਇਸ ਹੋਣਹਾਰ ਨਿਰਦੇਸ਼ਕ ਦੇ ਹੁਣ ਤੱਕ ਬਣਾਏ ਵੀਡੀਓਜ਼ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਵੀ ਸਹਿਜੇ ਹੀ ਹੋ ਜਾਂਦਾ ਹੈ ਕਿ ਉਨ੍ਹਾਂ ਪੈਸੇ ਨਾਲੋਂ ਕਦਰਾਂ-ਕੀਮਤਾਂ ਦੀ ਬਹਾਲੀ ਅਤੇ ਸੱਭਿਆਚਾਰ ਅਤੇ ਇਤਹਾਸ ਨੂੰ ਮਾਣ ਦਿਵਾਉਣ ਵਿਚ ਹਮੇਸ਼ਾ ਵਿਸ਼ੇਸ਼ ਪਹਿਲਕਦਮੀ ਕੀਤੀ ਹੈ।

ਪੰਜਾਬ ਦੇ ਓਚਕੋਟੀ ਅਤੇ ਪ੍ਰਤਿਭਾਵਾਨ ਡਰਾਇੰਗ ਆਰਟਿਸਟ ਵਜੋਂ ‘ਟ੍ਰਿਬਿਊਨ’ ਅਤੇ ਹੋਰ ਲੀਡਿੰਗ ਮੀਡੀਆਂ ਅਦਾਰਿਆਂ ਲਈ ਬਿਹਤਰੀਨ ਸਕੈਚ ਰਚਨਾ ਕਰ ਚੁੱਕੇ ਜਗਮੀਤ ਬੱਲ ਵਲੋਂ ਬਣਾਏ ਬਹੁਤ ਸਾਰੇ ਸਕੈਚ ਕਰੰਟ ਮੁੱਦਿਆਂ 'ਤੇ ਕਰਾਰੀ ਚੋਟ ਕਰਨ ਵਿਚ ਕਾਮਯਾਬ ਰਹੇ ਹਨ, ਜਿਸ ਨਾਲ ਸਮਾਜ ਨੂੰ ਇਕ ਨਵੀਂ ਅਤੇ ਉਸਾਰੂ ਸੇਧ ਦੇਣ ਵਿਚ ਵੀ ਕਾਮਯਾਬੀ ਮਿਲੀ ਹੈ।

ਗੌਰਮਿੰਟ ਕਾਲਜ ਆਫ਼ ਆਰਟਸ ਚੰਡੀਗੜ੍ਹ ਤੋਂ ਫਾਈਨ ਆਰਟ ਦੀ ਪੜ੍ਹਾਈ ਪੂਰੀ ਕਰਨ ਵਾਲੇ ਜਗਮੀਤ ਕਲਾ ਅਤੇ ਗਲੈਮਰ ਖੇਤਰ ਨਾਲ ਜੁੜੇ ਹੋਣ ਦੇ ਬਾਅਦ ਵੀ ਆਪਣੇ ਸਮਾਜਿਕ ਸਰੋਕਾਰਾਂ ਨੂੰ ਪਹਿਲ ਦੇਣਾ ਕਦੀ ਨਹੀਂ ਭੁੱਲੇ, ਜਿਸ ਦੇ ਮੱਦੇਨਜ਼ਰ ਹੀ ਉਨ੍ਹਾਂ ਸਮੇਂ-ਸਮੇਂ ਭਰੂਣ ਹੱਤਿਆ ਜਿਹੇ ਗੰਭੀਰ ਮੁੱਦਿਆਂ ਨੂੰ ‘ਸੇਵ ਦਾ ਗਰਲਜ਼ ਚਾਈਲਡ’, ‘ਧੀਆਂ’ ਜਿਹੇ ਭਾਵਪੂਰਨ ਵੀਡੀਓਜ਼ ਫ਼ਿਲਮਾਂਕਣ ਦੁਆਰਾ ਪ੍ਰਤੀਬਿੰਬ ਕਰਨ ਵਿਚ ਖਾਸ ਤਵੱਜੋਂ ਦਿੱਤੀ ਗਈ ਹੈ, ਜਿਸ ਸੰਬੰਧੀ ਉਨ੍ਹਾਂ ਵਲੋੋਂ ਕੀਤੀਆਂ ‘ਇਹ ਸਾਰਥਿਕ ਵੀਡੀਓਜ਼ ਬਣਾਉਣ ਦੀਆਂ ਕੋਸ਼ਿਸ਼ਾਂ ਹੀ ਅੱਜ ਇਸ ਖਿੱਤੇ ਵਿਚ ਉਨ੍ਹਾਂ ਨੂੰ ਨਿਵੇਕਲੇ ਵੀਡੀਓਜ਼ ਨਿਰਦੇਸ਼ਕ ਵਜੋਂ ਸਥਾਪਿਤ ਕਰਨ ਦਾ ਅਹਿਮ ਸਬੱਬ ਬਣੀਆਂ ਹਨ।

ਦੋ ਪੈਰ ਘੱਟ ਤੁਰਨਾ, ਪਰ ਤੁਰਨਾ ਮੜ੍ਹਕ ਦੇ ਨਾਲ ਜਿਹੇ ਸਿਧਾਤਾਂ ਨੂੰ ਆਪਣੇ ਨਿਰਦੇਸ਼ਨ ਸਫ਼ਰ ਦਾ ਹਾਣੀ ਬਣਾਉਣ ਵਾਲੇ ਜਗਮੀਤ ਵਲੋਂ ਨਿਰਦੇਸ਼ਤ ਹਰ ਵੀਡੀਓਜ਼ ਚਾਹੇ ਉਹ ਨਿਰਮਲ ਸਿੱਧੂ, ਐਚਐਸ ਭਜਨ ਦੇ ਅਹਿਮ ਵੀਡੀਓਜ਼ ਹੋਣ ਜਾਂ ‘ਨੀ ਤੂੰ ਚਾਦਰ ਕੱਢਦੀ’ ਹਰਜੀਤ ਹਰਮਨ, ‘ਨੀਂ ਪਾਣੀ ਭਰੇਂਦੀ’ ਪੰਮੀ ਬਾਈ, ‘ਯਾਰੀਆਂ’ ਸਵ. ਸੁਰਜੀਤ ਬਿੰਦਰਖੀਆਂ, ‘ਇੰਡੀਅਨ ਮੁੰਡੇ’ ਗੈਰੀ ਹੋਠੀ, ਜਿਹਨ੍ਹਾਂ ਦੇ ਰੂਪ ਨੇ ਸੋਹਣੇ ਸਰਦੂਲ ਸਿਕੰਦਰ, ‘ਮੈਂ ਉਦੋਂ ਤੈਨੂੰ ਯਾਦ ਕਰਦਾ’ ਦੇਬੀ ਮਖਸੂਸਪੁਰੀ , ‘ਜੱਟ ਮੌਜਾਂ ਕਰਦਾ ਏ ਰੱਬ ਨੇ ਤੋਟ ਕੋਈ ਨਾ ਰੱਖੀ’ ਜੈਜੀ ਬੀ ਤੋਂ ਇਲਾਵਾ ਧਾਰਮਿਕ ਵੀਡੀਓਜ਼ ‘ਧੰਨ ਤੇਰੀ ਸਿੱਖੀ’, ‘ਦੱਸੀ ਕਲਗੀ ਵਾਲਿਆਂ ਵੇ’ ਸਤਵਿੰਦਰ ਬਿੱਟੀ, ‘ਖਾਲਸਾ’ ਨਛੱਤਰ ਗਿੱਲ, ‘ਕਲਗੀਧਰ’, ਵਿਕਰਮਜੀਤ ਸਾਹਨੀ ਆਦਿ ਦਰਸ਼ਕਾਂ ਦਾ ਭਰਪੂਰ ਪਿਆਰ, ਸਨੇਹ ਅਤੇ ਸਫ਼ਲਤਾ ਹਾਸਿਲ ਕਰਨ ਵਿਚ ਸਫ਼ਲ ਰਹੇ ਹਨ।

ਪੰਜਾਬੀ ਸੰਗੀਤ ਜਗਤ ਦੇ ਉਚ ਕੋਟੀ ਸਿਤਾਰਿਆਂ ਗੁਰਦਾਸ ਮਾਨ, ਹੰਸ ਰਾਜ ਹੰਸ, ਜ਼ੈਜੀ ਬੀ, ਸੁਰਿੰਦਰ ਸ਼ਿੰਦਾ, ਪੰਮੀ ਬਾਈ, ਹਰਜੀਤ ਹਰਮਨ, ਸਤਵਿੰਦਰ ਬਿੱਟੀ, ਹਰਸ਼ਦੀਪ ਤੋਂ ਇਲਾਵਾ ਭਗਵੰਤ ਮਾਨ, ਹਰਭਜਨ ਮਾਨ, ਨਛੱਤਰ ਗਿੱਲ ਲਈ ਬਿਹਤਰੀਨ ਵੀਡੀਓਜ਼ ਦਾ ਨਿਰਦੇਸ਼ਨ ਕਰ ਚੁੱਕੇ ਜਗਮੀਤ ਆਉਂਦੇ ਦਿਨੀਂ ਸਿਲਵਰ ਸਕਰੀਨ 'ਤੇ ਵੀ ਬਤੌਰ ਨਿਰਦੇਸ਼ਕ ਆਪਣੀ ਪ੍ਰਭਾਵੀ ਮੌਜੂਦਗੀ ਦਰਜ਼ ਕਰਵਾਉਂਦੇ ਨਜ਼ਰ ਆਉਣਗੇ।

ਪੰਜਾਬੀ ਮਿਊਜ਼ਿਕ ਵੀਡੀਓਜ਼ ਵਿਚ ਨਿਵੇਕਲੇ ਦਿਸਹਿੱਦੇ ਸਿਰਜਨ ਵਾਲੇ ਜਗਮੀਤ ਸ਼ਾਨਦਾਰ ਨਿਰਦੇਸ਼ਕ, ਬਾਕਮਾਲ ਸਕੈਚ ਆਰਟਿਸਟ ਹੋਣ ਦੇ ਨਾਲ ਨਾਲ ਭਾਵਪੂਰਨ ਲੇਖਕ ਵੀ ਹਨ।

ABOUT THE AUTHOR

...view details