ਚੰਡੀਗੜ੍ਹ:'ਕਿਸਮਤ', 'ਸੁਰਖੀ ਬਿੰਦੀ', 'ਛੜਾ' ਅਤੇ 'ਮੋਹ' ਵਰਗੀਆਂ ਹਿੱਟ ਫਿਲਮਾਂ ਦੇਣ ਵਾਲੇ ਮਸ਼ਹੂਰ ਨਿਰਦੇਸ਼ਕ ਜਗਦੀਪ ਸਿੱਧੂ ਹੁਣ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸਟਾਰਰ ਫਿਲਮ 'ਗੋਡੇ ਗੋਡੇ ਚਾਅ' ਲੈ ਕੇ ਆ ਰਹੇ ਹਨ। ਇਸ ਸੰਬੰਧੀ ਜਾਣਕਾਰੀ ਸੋਨਮ ਬਾਜਵਾ ਅਤੇ ਨਿਰਦੇਸ਼ਕ ਨੇ ਖੁਦ ਦਿੱਤੀ। ਹਾਲਾਕਿ ਫਿਲਮ ਦਾ ਨਿਰਦੇਸ਼ਨ ਵਿਜੈ ਕੁਮਾਰ ਅਰੋੜਾ ਕਰ ਰਹੇ ਹਨ।
ਨਿਰਦੇਸ਼ਕ ਨੇ ਸ਼ੋਸਲ ਮੀਡੀਆ ਉਤੇ ਇਸ ਨਾਲ ਸੰਬਧਿਤ ਫੋਟੋਆਂ ਅਤੇ ਵੀਡੀਊਜ਼ ਸਾਂਝੀਆਂ ਕੀਤੀਆਂ ਹਨ। ਪੋਸਟ ਸਾਂਝੀ ਕਰਦੇ ਹੋਏ ਨਿਰਦੇਸ਼ਕ ਨੇ ਲਿਖਿਆ ਹੈ "ਅੱਗੇ... ਗੋਡ ਗੋਡੇ ਚਾਅ ... ਪੂਰਾ ਰੰਗਾ ਰੰਗ ਪ੍ਰੋਗਰਾਮ … ਪਰਿਵਾਰਕ ਮਨੋਰੰਜਨ … ਧੰਨਵਾਦ ਭਰਾ।"
ਇਸ ਪੋਸਟ ਤੋਂ ਬਾਅਦ ਨਿਰਦੇਸ਼ਕ ਨੇ ਇੱਕ ਵੀਡੀਓ ਸਾਂਝੀ ਕੀਤੀ, ਵੀਡੀਓ ਵਿੱਚ ਉਹ ਸਾਰੇ ਅਦਾਕਾਰ ਸ਼ਾਮਿਲ ਸਨ ਜੋ ਫਿਲਮ ਦਾ ਹਿੱਸਾ ਬਣਨ ਜਾ ਰਹੇ ਹਨ, ਇਸ ਵਿੱਚ ਸੋਨਮ ਬਾਜਵਾ, ਤਾਨੀਆ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਫਿਲਮ ਮੋਹ ਕਰਨ ਵਾਲੇ ਗਿਤਾਜ਼ ਬਿੰਦਰਖੀਆ ਵੀ ਨਜ਼ਰ ਆ ਰਹੇ ਹਨ।
ਫਿਲਹਾਲ ਸਟਾਰ ਕਾਸਟ ਬਾਰੇ ਕੁੱਝ ਵੀ ਕਿਹਾ ਨਹੀਂ ਜਾ ਸਕਦਾ, ਫਿਲਮ ਦੀ ਅਗਲੀ ਅਪਡੇਟ ਤੱਕ ਪ੍ਰਸ਼ੰਸਕਾਂ ਨੂੰ ਇੰਤਜ਼ਾਰ ਕਰਨਾ ਪੈਣਾ ਹੈ।
ਸੋਨਮ ਬਾਜਵਾ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਫਿਲਮ ਸੰਬੰਧੀ ਅਪਡੇਟ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ ' ਗੋਡੇ ਗੋਡੇ ਚਾਅ, ਇਸ ਲਈ ਉਤਸ਼ਾਹਿਤ ਹਾਂ, ਬੜੀ ਮਿਹਨਤ ਅਤੇ ਰੀਝਾਂ ਨਾਲ ਸ਼ੂਟ ਕਰ ਰਹੇ ਆ ਇਹ ਫਿਲਮ, ਉਮੀਦ ਆ ਤੁਹਾਨੂੰ ਬਹੁਤ ਪਸੰਦੀ ਆਊਗੀ।" ਇਸ ਦੇ ਨਾਲ ਹੀ ਅਦਾਕਾਰ ਨੇ ਫਿਲਮ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਅੰਤਿਮਵਾਰ ਅਦਾਕਾਰਾ ਫਿਲਮ ਸ਼ੇਰ ਬੱਗਾ ਵਿੱਚ ਦੇਖੀ ਗਈ ਸੀ, ਇਹ ਫਿਲਮ ਅਦਾਕਾਰਾ ਨੇ ਐਮੀ ਵਿਰਕ ਨਾਲ ਕੀਤੀ ਸੀ।
ਜਗਦੀਪ ਸਿੱਧੂ ਦੀ ਗੱਲ ਕਰੀਏ ਤਾਂ ਨਿਰਦੇਸ਼ਕ ਨੇ ਅੰਤਿਮਵਾਰ ਫਿਲਮ ਮੋਹ ਕੀਤੀ ਸੀ, ਜਿਸ ਵਿੱਚ ਸਰਗੁਣ ਮਹਿਤਾ ਅਤੇ ਗਿਤਾਜ਼ ਬਿੰਦਰਖੀਆ ਮੁੱਖ ਭੂਮਿਕਾ ਵਿੱਚ ਸਨ, ਇਸ ਫਿਲਮ ਨੂੰ ਬਹੁਤ ਹੀ ਚੰਗਾ ਹੁੰਗਾਰਾ ਮਿਲਿਆ ਸੀ।
ਇਹ ਵੀ ਪੜ੍ਹੋ:ਕੈਟਰੀਨਾ ਕੈਫ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਸਾਂਝਾ ਕੀਤਾ ਵਿੱਕੀ ਕੌਸ਼ਲ ਦਾ ਮਜ਼ੇਦਾਰ ਡਾਂਸ ਵੀਡੀਓ