ਚੰਡੀਗੜ੍ਹ:ਪੰਜਾਬੀ ਮੰਨੋਰੰਜਨ ਜਗਤ ਨੂੰ ਮੁਹੱਬਤ ਕਰਨ ਵਾਲਿਆਂ ਲਈ ਹੁਣ ਇੱਕ ਖੁਸ਼ੀ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜੀ ਹਾਂ... ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ 2023, 14 ਤੋਂ 16 ਅਪ੍ਰੈਲ ਅਤੇ 21 ਤੋਂ 23 ਅਪ੍ਰੈਲ ਤੱਕ ਲਗਾਤਾਰ ਦੋ ਹਫ਼ਤੇ ਚੱਲਣ ਲਈ ਤਹਿ ਕੀਤਾ ਗਿਆ ਹੈ। ਮਸ਼ਹੂਰ ਫੈਸਟੀਵਲ ਦੀ ਲਾਈਨਅੱਪ ਆਖਰਕਾਰ 11 ਜਨਵਰੀ ਨੂੰ ਐਲਾਨੀ ਗਈ ਸੀ ਅਤੇ ਇਸ ਵਿੱਚ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ (Diljit Dosanjh Will Perform at Coachella 2023) ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਫੈਸਟੀਵਲ ਵਿੱਚ 'ਪਸੂਰੀ' ਫੇਮ ਅਲੀ ਸੇਠੀ, ਗੋਰਿਲਾਜ਼, ਰੋਜ਼ਾਲੀਆ, ਬਿਜੋਰਕ ਅਤੇ ਹੋਰ ਬਹੁਤ ਸਾਰੇ ਪਾਕਿਸਤਾਨੀ ਗਾਇਕ ਵੀ ਪ੍ਰਦਰਸ਼ਨ ਕਰਨ ਲਈ ਤਿਆਰ ਹਨ।
ਦਿਲਜੀਤ ਦੁਸਾਂਝ ਅਤੇ ਅਲੀ ਸੇਠੀ (Diljit Dosanjh and Ali Sethi) ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇਹ ਖ਼ਬਰ ਸਾਂਝੀ ਕੀਤੀ ਹੈ। ਦਿਲਜੀਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਖ਼ਬਰ ਪੋਸਟ ਕੀਤੀ ਅਤੇ ਹੱਥ ਜੋੜ ਕੇ ਇਮੋਜੀ ਨਾਲ ਇੱਕ ਖ਼ਬਰ 'ਤੇ ਪ੍ਰਤੀਕਿਰਿਆ ਦਿੱਤੀ।
ਦੂਜੇ ਪਾਸੇ ਅਲੀ ਸੇਠੀ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ 'ਤੇ ਕੈਪਸ਼ਨ ਦੇ ਨਾਲ ਸਾਂਝਾ ਕੀਤਾ “ਆਜਾਓ ਸਾਰੇ @coachella ਪ੍ਰੇਸੇਲ ਸ਼ੁੱਕਰਵਾਰ 13 ਜਨਵਰੀ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਹੁਣ coachella.com #coachella2023 'ਤੇ ਰਜਿਸਟਰ ਕਰੋ।'