ਪੰਜਾਬ

punjab

ETV Bharat / entertainment

Punjab 95: ਦਿਲਜੀਤ ਦੀ ਫਿਲਮ 'ਪੰਜਾਬ 95' ਦੀ ਪਹਿਲੀ ਝਲਕ ਰਿਲੀਜ਼, ਫਿਲਮ ਦਾ TIFF 2023 'ਚ ਹੋਵੇਗਾ ਪ੍ਰੀਮੀਅਰ - ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ

ਹੁਣ ਹਾਲ ਹੀ ਵਿੱਚ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ 'ਪੰਜਾਬ 95' ਦੀ ਪਹਿਲੀ ਝਲਕ ਰਿਲੀਜ਼ ਹੋਈ ਹੈ, ਜਿਸ ਵਿੱਚ ਦਿਲਜੀਤ ਦੁਸਾਂਝ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਅ ਰਹੇ ਹਨ।

Punjab 95
Punjab 95

By

Published : Jul 25, 2023, 11:55 AM IST

Updated : Jul 25, 2023, 12:10 PM IST

ਹੈਦਰਾਬਾਦ: ਰੋਨੀ ਸਕ੍ਰੂਵਾਲਾ ਦਾ ਉੱਘੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਨਵਾਂ ਉੱਦਮ 'ਪੰਜਾਬ 95' ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਤਿਆਰ ਹੈ। ਬੇਹੱਦ ਪ੍ਰਤਿਭਾਸ਼ਾਲੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਦੀ ਮੁੱਖ ਭੂਮਿਕਾ ਵਾਲੀ 'ਪੰਜਾਬ 95' ਇਸ ਸਾਲ ਦੀ ਇਕੋ-ਇਕ ਅਜਿਹੀ ਫਿਲਮ ਹੈ, ਜਿਸ ਨੂੰ ਭਾਰਤ ਤੋਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (TIFF) 'ਚ ਸ਼ਾਨਦਾਰ ਪ੍ਰੀਮੀਅਰ ਮਿਲਿਆ ਹੈ।

ਨਿਰਮਾਤਾਵਾਂ ਨੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਕਿਹਾ ਹੈ ਕਿ ਇਹ ਫਿਲਮ ਸੱਚੀਆਂ ਘਟਨਾਵਾਂ ਉਤੇ ਆਧਾਰਿਤ ਹੈ, 'ਪੰਜਾਬ 95' RSVP ਦੇ ਘਰ ਤੋਂ ਇੱਕ ਹੋਰ ਸੋਚਣ ਵਾਲੀ ਮਾਸਟਰਪੀਸ ਬਣਨ ਦਾ ਵਾਅਦਾ ਕਰਦੀ ਹੈ। ਫਿਲਮ ਵਿੱਚ ਦਿਲਜੀਤ ਦੁਸਾਂਝ, ਅਰਜੁਨ ਰਾਮਪਾਲ ਅਤੇ ਸੁਰਿੰਦਰ ਵਿੱਕੀ ਕਲਾਕਾਰ ਅਗਵਾਈ ਕਰ ਰਹੇ ਹਨ, ਇਸ ਫਿਲਮ ਵਿੱਚ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਮਨੁੱਖੀ ਅਧਿਕਾਰ ਕਾਰਕੁਨ ਵਜੋਂ ਉਨ੍ਹਾਂ ਦੇ ਸ਼ਾਨਦਾਰ ਸਫ਼ਰ ਦਾ ਇੱਕ ਦਿਲਚਸਪ ਚਿੱਤਰਨ ਹੋਣ ਦੀ ਉਮੀਦ ਹੈ।

ਨਿਰਮਾਤਾਵਾਂ ਨੇ 25 ਜੁਲਾਈ ਨੂੰ ਸੋਸ਼ਲ ਮੀਡੀਆ 'ਤੇ ਫਿਲਮ ਦੇ ਪਹਿਲੇ ਲੁੱਕ ਪੋਸਟਰ ਨੂੰ ਰਿਲੀਜ਼ ਕੀਤਾ। ਫਿਲਮ ਦੀ ਆਪਣੀ ਪਹਿਲੀ ਝਲਕ ਨੂੰ ਸਾਂਝਾ ਕਰਦੇ ਹੋਏ ਦੁਸਾਂਝ ਨੇ ਇੰਸਟਾਗ੍ਰਾਮ 'ਤੇ ਲਿਖਿਆ "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ...ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਖੇ ਵਿਸ਼ਵ ਪ੍ਰੀਮੀਅਰ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ 'ਤੇ ਆਧਾਰਤ, ਪੰਜਾਬ '95 ਦੀ ਪਹਿਲੀ ਝਲਕ ਪੇਸ਼ ਕਰ ਰਹੇ ਹਾਂ।"

ਦੱਸ ਦੇਈਏ ਕਿ ਪਹਿਲਾਂ ਇਸ ਫਿਲਮ ਦਾ ਨਾਂ ਘੱਲੂਘਾਰਾ ਸੀ, ਉਦੋਂ ਤੋਂ ਇਹ ਫਿਲਮ ਲਾਈਮਲਾਈਟ ਵਿੱਚ ਆ ਗਈ ਸੀ। ਸੈਂਸਰ ਬੋਰਡ ਨੂੰ ਫਿਲਮ ਨੂੰ ਲੈ ਕੇ ਸਰਟੀਫਿਕੇਟ ਦੇਣ 'ਚ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੱਗਿਆ ਅਤੇ ਏ ਸਰਟੀਫਿਕੇਟ ਦੇ ਨਾਲ 21 ਕੱਟ ਲਾਉਣ ਦੇ ਸੁਝਾਅ ਦਿੱਤੇ ਗਏ। ਜਿਸ ਤੋਂ ਬਾਅਦ ਨਿਰਮਾਤਾਵਾਂ ਨੇ CBFC ਦੇ ਖਿਲਾਫ ਬੰਬੇ ਹਾਈ ਕੋਰਟ ਦਾ ਰੁਖ਼ ਕੀਤਾ ਸੀ।

ਜਸਵੰਤ ਸਿੰਘ ਖਾਲੜਾ ਇੱਕ ਮਨੁੱਖੀ ਅਧਿਕਾਰ ਕਾਰਕੁਨ ਸਨ, ਜਿਨ੍ਹਾਂ ਨੇ ਪੁਲਿਸ ਦੁਆਰਾ ਹਜ਼ਾਰਾਂ ਅਣਪਛਾਤੇ ਲੋਕਾਂ ਦੇ ਅਗਵਾ, ਕਤਲ ਅਤੇ ਸਸਕਾਰ ਦੇ ਸਬੂਤ ਲੱਭਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

Last Updated : Jul 25, 2023, 12:10 PM IST

ABOUT THE AUTHOR

...view details