ਪੰਜਾਬ

punjab

ETV Bharat / entertainment

ਵੈਲੇਨਟਾਈਨ ਵੀਕ 'ਚ ਅਹਿਮਦਾਬਾਦ ਦੇ ਲੋਕਾਂ ਨੂੰ ਨਚਾਉਣਗੇ ਦਿਲਜੀਤ ਦੁਸਾਂਝ - ਗਾਇਕ ਦਿਲਜੀਤ ਦੁਸਾਂਝ

ਹੁਣ ਵੈਲੇਨਟਾਈਨ ਵੀਕ ਦੇ ਦੌਰਾਨ ਅਹਿਮਦਾਬਾਦ ਦੇ ਮੰਚ 'ਤੇ ਗਾਇਕ ਦਿਲਜੀਤ ਦੁਸਾਂਝ (Diljit Dosanjh Concert Ahmedabad) ਝੂਲੇਗਾ। ਜੀ ਹਾਂ, ਹੁਣ ਤੁਸੀਂ ਪਿਆਰ ਦੇ ਹਫ਼ਤੇ ਦੌਰਾਨ ਆਪਣੇ ਮਨਪਸੰਦ ਕਲਾਕਾਰ ਨੂੰ ਵੇਖ ਸਕਦੇ ਹੋ ਅਤੇ ਉਹਨਾਂ ਦੇ ਗੀਤਾਂ ਉਤੇ ਨੱਚ ਸਕਦੇ ਹੋ।

Diljit Dosanjh Born To Shine
Diljit Dosanjh Born To Shine

By

Published : Jan 9, 2023, 1:47 PM IST

ਚੰਡੀਗੜ੍ਹ:ਗਲੋਬਲ ਹਿੱਟ ਕਲਾਕਾਰ ਦਿਲਜੀਤ ਦੁਸਾਂਝ ਇੰਨੀ ਦਿਨੀਂ ਆਪਣੇ ਦਰਸ਼ਕਾਂ ਵਿੱਚ ਕਾਫੀ ਹਲਚਲ ਪੈਦਾ ਕਰ ਰਹੇ ਹਨ, ਕਿਉਂਕਿ ਗਾਇਕ-ਅਦਾਕਾਰ ਫਿਲਮ 'ਚਮਕੀਲਾ' ਨੂੰ ਲੈ ਕੇ ਚਰਚਾ ਵਿੱਚ ਹਨ ਅਤੇ ਅੱਜ, ਉਹ ਸੁਰਖੀਆਂ ਵਿੱਚ ਹੈ, ਕਿਉਂਕਿ ਗਾਇਕ ਨੇ ਇੱਕ ਹੋਰ ਬੌਰਨ ਟੂ ਸ਼ਾਈਨ ਸਮਾਰੋਹ ਦਾ ਐਲਾਨ ਕੀਤਾ ਹੈ ਅਤੇ ਜਲਦ ਹੀ ਉਹ ਅਹਿਮਦਾਬਾਦ 'ਚ ਸਟੇਜ 'ਤੇ ਦਸਤਕ ਦੇਣਗੇ। ਜੀ ਹਾਂ, ਤੁਸੀਂ ਇਹ ਸਹੀ ਪੜ੍ਹਿਆ ਹੈ। ਜੇਕਰ ਤੁਸੀਂ ਅਹਿਮਦਾਬਾਦ (Diljit Dosanjh Concert Ahmedabad) ਜਾਂ ਆਸ-ਪਾਸ ਦੇ ਵਸਨੀਕ ਹੋ ਤਾਂ ਤੁਹਾਡੇ ਕੋਲ ਦੁਸਾਂਝ ਦੇ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੁਨਹਿਰੀ ਮੌਕਾ ਹੈ।


ਇਸ ਬਾਰੇ ਜਾਣਕਾਰੀ ਖੁਦ ਦਿਲਜੀਤ ਦੁਸਾਂਝ (Diljit Dosanjh Ahmedabad Concert) ਨੇ ਇੰਸਟਾਗ੍ਰਾਮ ਉਤੇ ਦਿੱਤੀ ਹੈ ਅਤੇ ਕੈਪਸ਼ਨ ਵਿੱਚ ਲਿਖਿਆ '11 ਫਰਵਰੀ ਅਹਿਮਦਾਬਾਦ, ਬੌਰਨ ਟੂ ਸ਼ਾਈਨ ਟੂਰ'। ਇਸ ਦੇ ਨਾਲ ਹੀ ਗਾਇਕ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।'







ਪੁਰਾਣੀਆਂ ਵੀਡੀਓਜ਼ ਅਤੇ ਕਲਿੱਪਾਂ ਤੋਂ ਅਸੀਂ ਨਿਸ਼ਚਤ ਤੌਰ 'ਤੇ ਪੁਸ਼ਟੀ ਕਰ ਸਕਦੇ ਹਾਂ ਕਿ ਉਸ ਨੇ ਆਪਣੇ ਸਮਾਗਮ ਵਿੱਚ ਅੱਗ ਲਗਾਈ ਸੀ। ਉਨ੍ਹਾਂ ਦੇ ਸ਼ੋਅ 'ਚ ਬਾਲੀਵੁੱਡ (Diljit Dosanjh) ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਪੂਰੇ ਜੋਸ਼ ਨਾਲ ਸਾਹਮਣੇ ਆਏ।



ਨਵੇਂ ਸਾਲ ਦਾ ਜਸ਼ਨ:31 ਦਸੰਬਰ ਦੀ ਰਾਤ ਨੂੰ ਗਾਇਕ (Diljit Dosanjh) ਨੇ ਸੁਰਾਂ ਦੀ ਮਹਿਫ਼ਲ ਨਾਲ ਨਵੇਂ ਸਾਲ ਨੂੰ ਜੀ ਆਇਆ ਆਖਿਆ। ਇਸ ਲਈ ਗਾਇਕ ਨੇ ਰਾਜਸਥਾਨ ਦੇ ਗੁਲਾਬੀ ਸ਼ਹਿਰ ਯਾਨੀ ਕਿ ਜੈਪੁਰ ਵਿਚ ਲਾਈਵ ਕਨਸਰਟ ਕੀਤਾ।



ਵਰਕਫੰਟ ਦੀ ਗੱਲ ਕਰੀਏ ਤਾਂ ਗਾਇਕ ਨੂੰ ਨੈੱਟਫਲਿਕਸ ਉਤੇ ਰਿਲੀਜ਼ ਹੋਈ ਫਿਲਮ 'ਜੋਗੀ' ਵਿੱਚ ਦੇਖਿਆ ਗਿਆ ਸੀ, ਜੋ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿੱਚ ਸਿੱਖ ਭਾਈਚਾਰੇ ਦੇ ਦੁੱਖ ਦੀ ਪੜਚੋਲ ਕਰਦੀ ਹੈ। ਅਕਤੂਬਰ 1984 ਵਿੱਚ ਰਾਸ਼ਟਰੀ ਰਾਜਧਾਨੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਹਿੰਸਾ ਭੜਕ ਗਈ, ਜਿਸ ਵਿੱਚ ਪੂਰੇ ਭਾਰਤ ਵਿੱਚ 3,000 ਤੋਂ ਵੱਧ ਸਿੱਖ ਮਾਰੇ ਗਏ।



ਇਸ ਤੋਂ ਇਲਾਵਾ ਉਹ ਪੰਜਾਬੀ ਫਿਲਮ (Diljit Dosanjh) 'ਬਾਬੇ ਭੰਗੜਾ ਪਾਉਂਦੇ ਨੇ' ਵਿੱਚ ਵੀ ਨਜ਼ਰ ਆਏ ਸੀ। ਅਮਰਜੀਤ ਸਿੰਘ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਸਰਗੁਣ ਮਹਿਤਾ ਅਤੇ ਸੋਹੇਲ ਅਹਿਮਦ ਵੀ ਮੁੱਖ ਭੂਮਿਕਾਵਾਂ ਵਿੱਚ ਸਨ। ਇਹ ਫਿਲਮ ਹੁਣ ਜੀ5 ਉਤੇ ਰਿਲੀਜ਼ ਕੀਤੀ ਗਈ ਹੈ।

ਇਹ ਵੀ ਪੜ੍ਹੋ:ਪੀਏ ਵੋਹਰਾ ਦੀ ਮੌਤ ਕਾਰਨ ਪੂਰੀ ਤਰ੍ਹਾਂ ਟੁੱਟੇ ਰਣਜੀਤ ਬਾਵਾ, ਸਾਂਝੀ ਕੀਤੀ ਪੋਸਟ

ABOUT THE AUTHOR

...view details