ਨਵੀਂ ਦਿੱਲੀ: ਦਿਲਜੀਤ ਦੁਸਾਂਝ ਕੈਲੀਫੋਰਨੀਆ ਵਿੱਚ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ 2023 ਵਿੱਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਗਾਇਕ ਬਣ ਗਿਆ ਹੈ। ਉਸਨੇ ਉੱਥੇ ਦੋ ਵਾਰ ਪ੍ਰਦਰਸ਼ਨ ਕੀਤਾ। ਹੁਣ ਇੱਕ ਗੱਲ ਜੋ ਲਗਾਤਾਰ ਸੁਰਖ਼ੀਆਂ ਬਟੋਰ ਰਹੀ ਹੈ, ਉਹ ਹੈ ਦੁਸਾਂਝ ਦਾ ਇੱਕ ਬਿਆਨ। ਸੋਸ਼ਲ ਮੀਡੀਆ ਉਪਭੋਗਤਾਵਾਂ ਦੇ ਇੱਕ ਹਿੱਸੇ ਨੇ ਦਿਲਜੀਤ ਦੇ ਉਸ ਬਿਆਨ ਨੂੰ ਗਲਤ ਸਮਝਿਆ ਜੋ ਉਸਨੇ ਆਪਣੇ ਪ੍ਰਦਰਸ਼ਨ ਦੌਰਾਨ ਦਿੱਤਾ ਸੀ।
"ਇਹ ਮੇਰੇ ਪੰਜਾਬੀ ਭੈਣ ਭਰਾਵਾਂ ਲਈ, ਮੇਰੇ ਦੇਸ਼ ਦਾ ਝੰਡਾ ਲੈ ਕੇ ਖੜ੍ਹੀ ਆ ਕੁੜੀ, ਇਹ ਮੇਰੇ ਦੇਸ਼ ਲਈ। ਨਕਾਰਾਤਮਕਤਾ ਤੋਂ ਬਚੋ, ਸੰਗੀਤ ਸਾਰਿਆਂ ਦਾ ਸਾਂਝਾ ” ਉਸਨੇ ਪੰਜਾਬੀ ਵਿੱਚ ਕਿਹਾ।
ਟਵਿੱਟਰ 'ਤੇ ਕੁਝ ਪੋਰਟਲਾਂ ਨੇ ਉਸ ਦੇ ਬਿਆਨ ਨੂੰ ਟਵੀਕ ਕੀਤਾ ਅਤੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਲਈ ਗਾਇਕ ਦੀ ਨਿੰਦਾ ਕੀਤੀ। "ਦਿਲਜੀਤ ਦੁਸਾਂਝ ਉਤੇ ਅਮਰੀਕਾ ਵਿੱਚ ਇੱਕ ਸੰਗੀਤ ਪ੍ਰਦਰਸ਼ਨ ਦੌਰਾਨ ਭਾਰਤੀ ਝੰਡਾ ਲਹਿਰਾ ਕੇ ਨਫ਼ਰਤ ਭੜਕਾਉਣ ਦਾ ਇਲਜ਼ਾਮ ਲਗਾਇਆ। ਉਸਨੇ ਕਿਹਾ "ਨਫ਼ਰਤ ਨਾ ਫੈਲਾਓ, ਸੰਗੀਤ ਸਭ ਦਾ ਹੈ, ਕਿਸੇ ਇੱਕ ਦੇਸ਼ ਦਾ ਨਹੀਂ। '@diljitdosanjh ਕੀ ਤੁਹਾਨੂੰ ਭਾਰਤੀ ਤਿਰੰਗੇ ਦਾ ਕੋਈ ਸਤਿਕਾਰ ਨਹੀਂ ਹੈ?" ਇੱਕ ਨੇ ਕਿਹਾ। ਦਿਲਜੀਤ ਨੇ ਹਾਲਾਂਕਿ ਟ੍ਰੋਲਸ 'ਤੇ ਜਵਾਬੀ ਹਮਲਾ ਕਰ ਦਿੱਤਾ ਹੈ।
ਆਪਣੇ ਬਿਆਨ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਦਿਲਜੀਤ ਨੇ ਟਵੀਟ ਕੀਤਾ "ਜਾਅਲੀ ਖ਼ਬਰਾਂ ਅਤੇ ਨਕਾਰਾਤਮਕਤਾ ਨਾ ਫੈਲਾਓ ਮੈਂ ਕਿਹਾ ਇਹ ਮੇਰੇ ਦੇਸ਼ ਦਾ ਝੰਡਾ ਹੈ, ਮੇਰੇ ਦੇਸ਼ ਲਈ। ਮਤਲਬ ਮੇਰੀ ਇਹ ਪਰਫਾਰਮੈਂਸ ਮੇਰੇ ਦੇਸ਼ ਲਈ, ਜੇ ਪੰਜਾਬੀ ਨਹੀਂ ਆਉਂਦੀ ਤਾਂ ਗੂਗਲ ਕਰ ਲਿਆ ਕਰੋ ਯਾਰ। ਕਿਉਂਕਿ ਕੋਚੇਲਾ ਇੱਕ ਵੱਡਾ ਮਿਊਜ਼ੀਕਲ ਫੈਸਟੀਵਲ ਆ ਓਥੇ ਹਰ ਦੇਸ਼ ਤੋਂ ਲੋਕ ਆਉਂਦੇ ਨੇ...ਇਸ ਲਈ ਮਿਊਜ਼ਿਕ ਸਭ ਦਾ ਸਾਂਝਾ ਹੈ। ਸਹੀ ਗੱਲ ਨੂੰ ਪੁੱਠੀ ਕਿਵੇਂ ਘੁੰਮਾਣਾ ਕੋਈ ਤੁਹਾਡੇ ਵਰਗਿਆਂ ਤੋਂ ਸਿੱਖੇ।" ਪ੍ਰਸ਼ੰਸਕ ਵੀ ਦਿਲਜੀਤ ਦੇ ਸਮਰਥਨ 'ਚ ਸਾਹਮਣੇ ਆਏ। "ਚੱਕ ਦੇ ਫੱਟੇ" ਸੋਸ਼ਲ ਮੀਡੀਆ ਉਪਭੋਗਤਾ ਨੇ ਟਿੱਪਣੀ ਕੀਤੀ। "ਲਵ ਯੂ ਵੀਰੇ। ਚਮਕਦੇ ਰਹੋ" ਇੱਕ ਹੋਰ ਨੇ ਲਿਖਿਆ।
ਸਿਆਸਤਦਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਟ੍ਰੋਲ ਕਰਨ ਵਾਲਿਆਂ ਨੂੰ ਕਿਹਾ। "ਇਹ ਬਿਹਤਰ ਹੋਵੇਗਾ ਜੇਕਰ @pun_fact ਪੂਰੀ ਵੀਡੀਓ ਪੋਸਟ ਕਰਨਾ ਸ਼ੁਰੂ ਕਰ ਦੇਵੇ। @diljitdosanjh ਨੇ ਇਹ ਸੰਗੀਤ ਸਮਾਰੋਹ ਭਾਰਤ ਅਤੇ ਪੰਜਾਬ ਨੂੰ ਸਮਰਪਿਤ ਕੀਤਾ।' ਉਨ੍ਹਾਂ ਕਿਹਾ 'ਇਹ ਸਿਰਫ਼ ਪੰਜਾਬੀ ਭੈਣ ਭਰਾਵਾਂ ਲਈ, ਮੇਰੇ ਦੇਸ਼ ਦਾ ਝੰਡਾ ਲੈ ਕੇ ਖੜੀ ਆ ਕੁੜੀ, ਇਹ ਮੇਰੇ ਦੇਸ਼ ਲਈ, ਨਕਾਰਾਤਮਕਤਾ ਤੋਂ ਬਚੋ, ਸੰਗੀਤ ਸਾਰਿਆਂ ਦਾ ਸਾਂਝਾ'। ਇਹ ਸ਼ਰਮਨਾਕ ਹੈ ਕਿ ਕੁਝ ਹੈਂਡਲ ਇੱਕ ਨਕਾਰਾਤਮਕ ਏਜੰਡਾ ਬਣਾ ਰਹੇ ਹਨ ਅਤੇ ਨਫ਼ਰਤ ਫੈਲਾ ਰਹੇ ਹਨ ”ਸਿਰਸਾ ਨੇ ਟਵੀਟ ਕੀਤਾ।
ਦਿਲਜੀਤ 'ਪਰੋਪਰ ਪਟੋਲਾ', 'ਡੂ ਯੂ ਨੋ' ਅਤੇ 'ਪਟਿਆਲਾ ਪੈੱਗ' ਵਰਗੇ ਗੀਤਾਂ ਨਾਲ ਘਰ-ਘਰ ਪਹੁੰਚਾਇਆ। ਉਹ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਦਿਲਜੀਤ ਨੇ ਬਾਲੀਵੁੱਡ ਫਿਲਮਾਂ ਜਿਵੇਂ ਕਿ 'ਫਿਲੌਰੀ', 'ਸੂਰਮਾ', 'ਵੈਲਕਮ ਟੂ ਨਿਊਯਾਰਕ', 'ਅਰਜੁਨ ਪਟਿਆਲਾ', 'ਸੂਰਜ ਪੇ ਮੰਗਲ ਭਾਰੀ' ਅਤੇ 'ਗੁੱਡ ਨਿਊਜ਼' ਆਦਿ ਵਿੱਚ ਅਭਿਨੈ ਕੀਤਾ। ਉਹ ਹੁਣ ਕਰੀਨਾ ਕਪੂਰ ਖਾਨ, ਤੱਬੂ ਅਤੇ ਕ੍ਰਿਤੀ ਸੈਨਨ ਦੇ ਨਾਲ 'ਦਿ ਕਰੂ' ਵਿੱਚ ਕੰਮ ਕਰਨ ਲਈ ਤਿਆਰ ਹੈ।
ਇਹ ਵੀ ਪੜ੍ਹੋ:Sonam Bajwa: ਮਿੰਨੀ ਡਰੈੱਸ ਵਿੱਚ ਸੋਨਮ ਬਾਜਵਾ ਨੇ ਸਾਂਝੀਆਂ ਕੀਤੀਆਂ ਹੌਟ ਤਸਵੀਰਾਂ, ਪਲ਼ਾਂ-ਛਨਾਂ 'ਚ ਵਧਿਆ ਇੰਟਰਨੈੱਟ ਦਾ ਤਾਪਮਾਨ