ਚੰਡੀਗੜ੍ਹ: ਦਿਲਜੀਤ ਦੁਸਾਂਝ ਇੰਨੀ ਦਿਨੀਂ ਫਿਲਮ 'ਚਮਕੀਲਾ' ਨੂੰ ਲੈ ਕੇ ਸੁਰਖ਼ੀਆਂ ਵਿੱਚ ਹਨ, ਹੁਣ ਅਦਾਕਾਰ ਨੇ ਚਮਕੀਲਾ ਲੁੱਕ ਵਿੱਚ ਤਸਵੀਰ ਸਾਂਝੀ ਕੀਤੀ ਹੈ, ਤਸਵੀਰ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਤਸਵੀਰ ਵਿੱਚ ਦੁਸਾਂਝ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਲੱਗ ਰਹੇ ਹਨ।
ਕੱਪੜਿਆਂ ਦੀ ਗੱਲ ਕਰੀਏ ਤਾਂ ਅਦਾਕਾਰ ਨੇ ਚਿੱਟਾ ਕੋਟ, ਚਿੱਟੇ ਬੂਟ ਅਤੇ ਅੱਖਾਂ ਉਤੇ ਕਾਲੀਆਂ ਐਨਕਾਂ ਲਾਈਆਂ ਹੋਈਆਂ ਨੇ, ਨਾਲ ਹੀ ਗਾਇਕ ਨੇ ਸਿਰ ਉਤੇ ਭੂਰੀ ਕੈਪ ਵੀ ਲਈ ਹੋਈ ਹੈ। ਤਸਵੀਰ ਵਿੱਚ ਗਾਇਕ ਲੰਚ ਕਰਦੇ ਨਜ਼ਰ ਆ ਰਹੇ ਹਨ।
ਫਿਲਮ 'ਚਮਕੀਲਾ': ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਇਮਤਿਆਜ਼ ਅਲੀ ਦੀ ਫਿਲਮ 'ਚਮਕੀਲਾ' ਵਿੱਚ ਪਰਿਣੀਤੀ ਚੋਪੜਾ ਨਾਲ ਆਉਣ ਲਈ ਤਿਆਰ ਹਨ। ਇਮਤਿਆਜ਼ ਦੁਆਰਾ ਨਿਰਦੇਸ਼ਤ 'ਚਮਕੀਲਾ' ਦੋ ਪ੍ਰਸਿੱਧ ਪੰਜਾਬੀ ਗਾਇਕ-ਗਾਇਕਾ ਅਮਰਜੋਤ ਕੌਰ ਅਤੇ ਅਮਰ ਸਿੰਘ ਚਮਕੀਲਾ ਦੇ ਆਲੇ ਦੁਆਲੇ ਘੁੰਮਦੀ ਹੈ। ਪਰਿਣੀਤੀ ਚੋਪੜਾ ਅਮਰਜੋਤ ਦਾ ਕਿਰਦਾਰ ਨਿਭਾਏਗੀ, ਉੱਥੇ ਹੀ ਦਿਲਜੀਤ ਚਮਕੀਲਾ ਦਾ ਕਿਰਦਾਰ ਨਿਭਾਏਗਾ। ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਅਮਰਜੋਤ ਕੌਰ ਨੂੰ 8 ਮਾਰਚ 1988 ਨੂੰ ਉਨ੍ਹਾਂ ਦੇ ਸੰਗੀਤਕ ਬੈਂਡ ਦੇ ਮੈਂਬਰਾਂ ਸਮੇਤ ਕਤਲ ਕਰ ਦਿੱਤਾ ਗਿਆ ਸੀ।