ਪੰਜਾਬ

punjab

ETV Bharat / entertainment

ਮਿਊਜ਼ਿਕ ਇੰਡਸਟਰੀ 'ਚ ਅੱਗ ਲਾਉਂਦੇ ਨਜ਼ਰ ਆਉਣਗੇ ਦਿਲਜੀਤ ਦੁਸਾਂਝ ਅਤੇ ਮੌਨੀ ਰਾਏ, ਗੀਤ ਇਸ ਦਿਨ ਹੋਵੇਗਾ ਰਿਲੀਜ਼ - ਦਿਲਜੀਤ ਅਤੇ ਮੌਨੀ ਰਾਏ

Diljit Dosanjh-Mouni Roy New Song Love Ya: ਹਾਲ ਹੀ ਵਿੱਚ ਦਿਲਜੀਤ ਦੁਸਾਂਝ ਨੇ ਆਪਣੇ ਪ੍ਰਸ਼ੰਸਕਾਂ ਨਾਲ ਵਿਸ਼ੇਸ਼ ਖਬਰ ਸਾਂਝੀ ਕੀਤੀ ਹੈ, ਅਦਾਕਾਰ-ਗਾਇਕ ਨੇ ਦੱਸਿਆ ਹੈ ਕਿ ਉਹਨਾਂ ਦੇ ਆਉਣ ਵਾਲੇ ਗੀਤ ਵਿੱਚ ਮੌਨੀ ਰਾਏ ਫੀਚਰਿੰਗ ਕਰਦੀ ਨਜ਼ਰ ਆਵੇਗੀ।

Diljit Dosanjh and Mouni Roy
Diljit Dosanjh and Mouni Roy

By ETV Bharat Entertainment Team

Published : Jan 1, 2024, 12:34 PM IST

ਚੰਡੀਗੜ੍ਹ: ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਇੱਕ ਗਲੋਬਲ ਸੁਪਰਸਟਾਰ ਹਨ। ਕੋਚੇਲਾ ਸਟੇਜ 'ਤੇ ਪੇਸ਼ਕਾਰੀ ਦੇਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਹੋਣ ਤੋਂ ਲੈ ਕੇ ਕਈ ਬਾਲੀਵੁੱਡ ਹਿੱਟ ਗੀਤ ਦੇਣ ਅਤੇ ਆਪਣੇ ਸੰਗੀਤ ਨਾਲ ਦੁਨੀਆ ਭਰ ਵਿੱਚ ਲਹਿਰਾਂ ਬਣਾਉਣ ਤੱਕ, ਦੁਸਾਂਝ ਸੱਚਮੁੱਚ ਵਿਸ਼ਵ ਭਰ ਵਿੱਚ ਇੱਕ ਪਿਆਰੀ ਹਸਤੀ ਬਣ ਗਿਆ ਹੈ। ਹਾਲ ਹੀ ਵਿੱਚ ਦਿਲਜੀਤ ਨੇ ਸਾਡੀ ਮਨਪਸੰਦ ਬਾਲੀਵੁੱਡ ਹੌਟ ਅਦਾਕਾਰਾ ਮੌਨੀ ਰਾਏ ਨਾਲ ਇੱਕ ਗੀਤ ਦਾ ਐਲਾਨ ਕੀਤਾ ਹੈ। ਦਿਲਜੀਤ ਦੁਸਾਂਝ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਦੂਜੇ ਪਾਸੇ ਮੌਨੀ ਰਾਏ ਨੇ ਆਪਣੇ ਇੰਸਟਾਗ੍ਰਾਮ 'ਤੇ ਦਿਲਜੀਤ ਦੁਸਾਂਝ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਫੋਟੋ ਵਿੱਚ ਦੋਵੇਂ ਚਿੱਟੇ ਪਹਿਰਾਵੇ ਵਿੱਚ ਜੁੜੇ ਨਜ਼ਰ ਆ ਰਹੇ ਹਨ। ਤਸਵੀਰ ਦੇ ਨਾਲ ਮੌਨੀ ਨੇ ਲਿਖਿਆ, "ਇਸ ਜਾਦੂਈ ਗੀਤ ਦਾ ਅਨੁਭਵ ਕਰਨ ਲਈ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ... 2024 ਵਿੱਚ ਆ ਰਿਹਾ ਹੈ।” ਇਸ ਤੋਂ ਬਾਅਦ ਮੌਨੀ ਦੀ ਸਭ ਤੋਂ ਚੰਗੀ ਦੋਸਤ ਦਿਸ਼ਾ ਪਟਾਨੀ ਸਭ ਤੋਂ ਪਹਿਲਾਂ ਟਿੱਪਣੀ ਕਰਨ ਵਾਲਿਆਂ ਵਿੱਚੋਂ ਸੀ। ਉਸਨੇ ਟਿੱਪਣੀ ਵਿੱਚ ਫਾਇਰ ਇਮੋਜੀ ਦੇ ਨਾਲ ਲਿਖਿਆ, "ਹਾਂ, ਇੰਤਜ਼ਾਰ ਨਹੀਂ ਕਰ ਸਕਦੇ"।

ਉਲੇਖਯੋਗ ਹੈ ਕਿ ਇਹ ਦਿਲਜੀਤ ਦੁਸਾਂਝ ਦੇ ਨਵੇਂ ਗੀਤ 'ਲਵ ਯਾ' ਦਾ ਪੋਸਟਰ ਹੈ, ਇਹ ਗੀਤ 6 ਜਨਵਰੀ ਨੂੰ ਰਿਲੀਜ਼ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ ਇਸ ਗੀਤ ਵਿੱਚ ਦਿਲਜੀਤ ਨਾਲ ਮੌਨੀ ਰਾਏ ਰੁਮਾਂਸ ਕਰਦੀ ਨਜ਼ਰ ਆਵੇਗੀ।

ਇਸ ਦੌਰਾਨ ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੁਸਾਂਝ ਪਰਿਣੀਤੀ ਚੋਪੜਾ ਦੇ ਨਾਲ ਇਮਤਿਆਜ਼ ਅਲੀ ਦੀ ਚਮਕੀਲਾ ਵਿੱਚ ਦਿਖਾਈ ਦੇਣ ਲਈ ਤਿਆਰ ਹੈ। ਇਸ ਤੋਂ ਇਲਾਵਾ ਗਾਇਕ-ਅਦਾਕਾਰ ਕੋਲ ਇੱਕ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਵੀ ਹੈ, ਇਸ ਫਿਲਮ ਵਿੱਚ ਅਦਾਕਾਰ ਨੀਰੂ ਬਾਜਵਾ ਨਾਲ ਨਜ਼ਰ ਆਉਣਗੇ। ਦੂਜੇ ਪਾਸੇ ਹੌਟ ਅਦਾਕਾਰਾ ਮੌਨੀ ਰਾਏ ਨੂੰ ਪਿਛਲੀ ਵਾਰ 'ਦਿੱਲੀ ਕਾ ਸੁਲਤਾਨ' ਸੀਰੀਜ਼ ਵਿੱਚ ਦੇਖਿਆ ਗਿਆ ਸੀ, ਜਿਸਦਾ ਪ੍ਰੀਮੀਅਰ ਡਿਜ਼ਨੀ + ਹੌਟਸਟਾਰ 'ਤੇ ਹੋਇਆ ਸੀ।

ABOUT THE AUTHOR

...view details