ਚੰਡੀਗੜ੍ਹ:ਜੇਕਰ ਤੁਸੀਂ ਪੰਜਾਬੀ ਗਾਇਕ ਗੁਰਦਾਸ ਮਾਨ ਅਤੇ ਦਿਲਜੀਤ ਦੁਸਾਂਝ ਦੇ ਫੈਨਜ਼ ਹੋ ਤਾਂ ਯਕੀਨਨ ਇਹ ਖਬਰ ਤੁਹਾਡੇ ਲਈ ਹੈ। ਜੀ ਹਾਂ...ਤੁਸੀਂ ਠੀਕ ਪੜ੍ਹਿਆ ਹੈ, ਪੰਜਾਬੀ ਗਾਇਕਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਬਹੁਤ ਵੱਡੀ ਖੁਸ਼ੀ ਦਿੱਤੀ ਹੈ। ਦੋਨਾਂ ਮਸ਼ਹੂਰ ਗਾਇਕਾਂ ਨੇ ਗੀਤ 'ਛੱਲਾ' ਨੂੰ ਦੁਬਾਰਾ ਗਾਇਆ ਹੈ, ਕਹਿ ਸਕਦੇ ਹਾਂ ਕਿ ਰੀਕ੍ਰੀਏਟ ਕੀਤਾ ਹੈ। 'ਛੱਲਾ' ਨੂੰ ਸੁਣ ਕੇ ਪ੍ਰਸ਼ੰਸ਼ਕ ਤਾਰੀਫ ਕਰਦੇ ਨਹੀਂ ਥੱਕ ਰਹੇ।
ਤੁਹਾਨੂੰ ਦੱਸ ਦਈਏ ਕਿ ਗੁਰਦਾਸ ਮਾਨ ਅਤੇ ਦਿਲਜੀਤ ਦੁਸਾਂਝ ਉਹਨਾਂ ਕਲਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਗਾਇਕੀ ਦੇ ਪ੍ਰਸ਼ੰਸ਼ਕ ਸਿਰਫ਼ ਪੰਜਾਬ ਵਿੱਚ ਜਾਂ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆਂ ਦੇ ਹਰ ਕੋਨੇ ਵਿੱਚ ਬੈਠੇ ਹਨ। ਚਾਹੇ ਫਿਰ ਉਸ ਨੂੰ ਪੰਜਾਬੀ ਆਉਂਦੀ ਹੋਵੇ ਜਾਂ ਫਿਰ ਨਾ।
ਦਿਲਚਸਪ ਗੱਲ ਇਹ ਹੈ ਕਿ ਦਿਲਜੀਤ ਦੁਸਾਂਝ ਅਤੇ ਗੁਰਦਾਸ ਮਾਨ ਲੰਬੇ ਸਮੇਂ ਬਾਅਦ ਇਸ ਤਰ੍ਹਾਂ ਇਕੱਠੇ ਕੰਮ ਕਰਦੇ ਹੋਏ ਨਜ਼ਰ ਦਿੱਤੇ ਹਨ। ਹਾਲ ਹੀ ਵਿੱਚ ਦਿਲਜੀਤ ਦੁਸਾਂਝ ਦੀ ਗੁਰਦਾਸ ਮਾਨ ਨਾਲ ਇੱਕ ਫ਼ੋਟੋ ਕਾਫੀ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਪ੍ਰਸ਼ੰਸ਼ਕ ਉਹਨਾਂ ਦੇ ਕਿਸੇ ਨਵੇਂ ਪ੍ਰੋਜੈਕਟ ਦਾ ਅੰਦਾਜ਼ਾ ਲਗਾ ਰਹੇ ਸੀ। ਫਿਰ ਗਾਇਕਾਂ ਨੇ ਖੁਦ ਹੀ ਪ੍ਰਸ਼ੰਸਕਾਂ ਦੀ ਉਲਝ ਨੂੰ ਦੂਰ ਕਰ ਦਿੱਤਾ ਅਤੇ ਛੱਲਾ ਬਾਰੇ ਜਾਣਕਾਰੀ ਦੇ ਦਿੱਤੀ।