ਪੰਜਾਬ

punjab

ETV Bharat / entertainment

Paune 9: ਫਿਲਮ 'ਪੌਣੇ 9' ਦਾ ਪਹਿਲਾਂ ਪੋਸਟਰ ਰਿਲੀਜ਼, ਖੌਫ਼ਨਾਕ ਰੂਪ 'ਚ ਨਜ਼ਰ ਆਏ ਧੀਰਜ ਕੁਮਾਰ

ਇਸ ਜੁਲਾਈ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਪੌਣੇ 9' ਦਾ ਇੱਕ ਪੋਸਟਰ ਸਾਹਮਣੇ ਆਇਆ ਹੈ, ਜਿਸ ਨੇ ਪ੍ਰਸ਼ੰਸਕਾਂ ਦੀ ਖੁਸ਼ੀ ਨੂੰ ਵਧਾ ਦਿੱਤਾ ਹੈ।

Paune 9
Paune 9

By

Published : Jul 5, 2023, 11:34 AM IST

ਚੰਡੀਗੜ੍ਹ: ਕਾਫੀ ਉਡੀਕਾਂ ਤੋਂ ਬਾਅਦ ਫਿਲਮ 'ਪੌਣੇ 9' ਦੇ ਨਿਰਮਾਤਾ ਨੇ ਆਖਰਕਾਰ ਫਿਲਮ ਦਾ ਪਹਿਲਾਂ ਪੋਸਟਰ ਰਿਲੀਜ਼ ਕਰ ਦਿੱਤਾ ਹੈ, ਜਿਸ ਨਾਲ ਫਿਲਮ ਦਰਸ਼ਕਾਂ ਵਿੱਚ ਉਤਸ਼ਾਹ ਵੱਧ ਗਿਆ ਹੈ। ਪਿਆਰ ਅਤੇ ਜਨੂੰਨ ਦੀ ਇੱਕ ਗੂੜ੍ਹੀ ਕਹਾਣੀ ਦਰਸ਼ਕਾਂ ਨੂੰ "ਪੌਣੇ 9" ਦੀ ਦੁਨੀਆ ਵਿੱਚ ਇੱਕ ਰੋਮਾਂਚਕ ਯਾਤਰਾ ਸ਼ੁਰੂ ਕਰਨ ਲਈ ਸੱਦਾ ਦਿੰਦੀ ਹੈ।

ਧੀਰਜ ਕੁਮਾਰ ਜੋ ਕਿ ਬਹੁਮੁਖੀ ਅਦਾਕਾਰਾਂ ਵਿੱਚੋਂ ਇੱਕ ਹੈ, ਇੱਕ ਵਾਰ ਫਿਰ ਫਿਲਮ 'ਪੌਣੇ 9' ਨਾਲ ਸਿਨੇਮਾਘਰਾਂ ਵਿੱਚ ਆਪਣਾ ਨਾਮ ਬਣਾਉਣ ਲਈ ਤਿਆਰ ਹੈ। ਦਿਲਚਸਪ ਟਾਈਟਲ ਪਹਿਲਾਂ ਹੀ ਦਰਸ਼ਕਾਂ ਦਾ ਦਿਲ ਜਿੱਤ ਚੁੱਕਾ ਹੈ ਅਤੇ ਹੁਣ ਪਹਿਲੀ ਝਲਕ ਸਾਰਿਆਂ ਦੀਆਂ ਅੱਖਾਂ ਨੂੰ ਖਿੱਚ ਰਹੀ ਹੈ। ਅਦਾਕਾਰ ਧੀਰਜ ਕੁਮਾਰ ਨੇ ਆਪਣੇ ਇੰਸਟਾਗ੍ਰਾਮ 'ਤੇ ਫਿਲਮ ਦਾ ਪਹਿਲਾਂ ਲੁੱਕ ਰਿਲੀਜ਼ ਕੀਤਾ ਹੈ। ਅਨੋਖੇ ਅਤੇ ਮਨਮੋਹਕ ਪੋਸਟਰ ਨੇ ਪਹਿਲਾਂ ਹੀ ਪ੍ਰਸ਼ੰਸਕਾਂ ਵਿੱਚ ਹਲਚਲ ਮਚਾ ਦਿੱਤੀ ਹੈ।


ਪਹਿਲੀ ਝਲਕ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਫਰੇਮ ਇੱਕ ਰਹੱਸਮਈ ਮਾਹੌਲ ਨੂੰ ਕੈਪਚਰ ਕਰਦਾ ਹੈ ਅਤੇ ਫਿਲਮ ਦੀ ਕਹਾਣੀ ਦੀਆਂ ਡੂੰਘੀਆਂ ਪਰਤਾਂ ਵੱਲ ਸੰਕੇਤ ਕਰਦਾ ਹੈ। ਮੂਵੀ ਇੱਕ ਗੁੰਝਲਦਾਰ ਕਹਾਣੀ ਅਤੇ ਮਨਮੋਹਕ ਪਾਤਰਾਂ ਦੇ ਨਾਲ ਇੱਕ ਰੋਮਾਂਚਕ ਸਫ਼ਰ ਦੀ ਪੇਸ਼ਕਸ਼ ਕਰਦੀ ਹੈ, ਜੋ ਸਾਨੂੰ ਪੌਣੇ 9 ਬਾਰੇ ਹੋਰ ਜਾਣਨ ਲਈ ਉਤਸ਼ਾਹ ਦਿੰਦੀ ਹੈ।


ਇਸ ਫਿਲਮ ਵਿੱਚ ਧੀਰਜ ਕੁਮਾਰ ਤੋਂ ਇਲਾਵਾ ਨੀਟੂ ਪੰਧੇਰ, ਪਾਲੀ ਸੰਧੂ, ਪਰਦੀਪ ਚੀਮਾ, ਗੁਰਜੀਤ ਸਿੰਘ, ਵਿਕਾਸ ਮਹਿਤਾ, ਪਰਵੀਨ ਬਾਨੀ, ਨੇਹਾ ਪਵਾਰ, ਪੂਜਾ ਬਰੰਬਟ, ਜੀਤ ਭੰਗੂ, ਗੁਰਨਵਦੀਪ ਆਦਿ ਮੰਝੇ ਹੋਏ ਕਲਾਕਾਰਾਂ ਨੇ ਯੋਗਦਾਨ ਪਾਇਆ ਹੈ। ਫਿਲਮ ਪੌਣੇ 9 ਨੂੰ ਬਲਜੀਤ ਨੂਰ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਡਾਰਕ ਥ੍ਰਿਲਰ ਫਿਲਮ 28 ਜੁਲਾਈ ਨੂੰ ਰਿਲੀਜ਼ ਹੋਵੇਗੀ।

ਐਮੀਗੋਸ ਮੋਸ਼ਨ ਪਿਕਚਰਜ਼ ਨੇ ਇਸ ਪ੍ਰੋਜੈਕਟ ਦਾ ਨਿਰਮਾਣ ਕੀਤਾ ਅਤੇ ਇਸਦੇ ਫੋਟੋਗ੍ਰਾਫੀ ਦੇ ਨਿਰਦੇਸ਼ਕ ਵਿਸ਼ਵਨਾਥ ਪ੍ਰਜਾਪਤੀ ਹਨ। ਫਿਲਮ ਦੇ ਸਹਾਇਕ ਲੇਖਕ ਅਵਤਾਰ ਸਿੰਘ ਬੱਲ ਹਨ।

ਧੀਰਜ ਕੁਮਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਗਿੱਪੀ ਗਰੇਵਾਲ ਨਾਲ ਫਿਲਮ 'ਵਾਰਨਿੰਗ' ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਸ ਕੋਲ ਕਈ ਪੰਜਾਬੀ ਫਿਲਮਾਂ ਹਨ, ਜੋ ਇਸ ਸਾਲ ਰਿਲੀਜ਼ ਹੋਣ ਵਾਲੀਆਂ ਹਨ, ਉਹਨਾਂ ਵਿੱਚ ਪਰਮੀਸ਼ ਵਰਮਾ ਨਾਲ 'ਤਬਾਹ', ਈਸ਼ਾ ਰਿਖੀ ਨਾਲ 'ਸੋਚ ਤੋਂ ਪਰੇ', ਫਿਲਮ 'ਰੱਬ ਦੀ ਮੇਹਰ', 'ਫੁੱਲ ਮੂਨ' ਅਤੇ 'ਭੋਲੇ ਓਏ' ਸ਼ਾਮਿਲ ਹਨ। ਇਸ ਤੋਂ ਇਲਾਵਾ ਅਦਾਕਾਰ ਨੇ ਹਾਲ ਹੀ ਵਿੱਚ ਫਿਲਮ 'ਸੋਚ ਤੋਂ ਪਰੇ' ਦੀ ਸ਼ੂਟਿੰਗ ਪੂਰੀ ਕੀਤੀ ਹੈ।

ABOUT THE AUTHOR

...view details