ਪੰਜਾਬ

punjab

ETV Bharat / entertainment

Rab Di Mehhar Trailer Out: ਸਾਲ ਦੀ ਸਭ ਤੋਂ ਵੱਡੀ ਪ੍ਰੇਮ ਕਹਾਣੀ 'ਰੱਬ ਦੀ ਮੇਹਰ' ਦਾ ਟ੍ਰੇਲਰ ਹੋਇਆ ਰਿਲੀਜ਼, ਦੇਖੋ ਕਲਾਕਾਰਾਂ ਦਾ ਦਮਦਾਰ ਲੁੱਕ - ਰੱਬ ਦੀ ਮੇਹਰ

Rab Di Mehhar Trailer release: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਰੱਬ ਦੀ ਮੇਹਰ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

Rab Di Mehhar Trailer Out
Rab Di Mehhar Trailer Out

By ETV Bharat Punjabi Team

Published : Sep 2, 2023, 11:15 AM IST

Updated : Sep 2, 2023, 11:37 AM IST

ਚੰਡੀਗੜ੍ਹ:ਇਸ ਸਾਲ ਦੀ ਇੱਕ ਵੱਡੀ ਪੰਜਾਬੀ ਫਿਲਮ ਆਉਣ ਵਾਲੀ ਹੈ। ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ। ਕੁੱਝ ਸਮਾਂ ਪਹਿਲਾਂ ਪੰਜਾਬੀ ਫਿਲਮ "ਰੱਬ ਦੀ ਮੇਹਰ" ਦਾ ਐਲਾਨ ਕੀਤਾ ਗਿਆ ਸੀ ਅਤੇ ਦੱਸਿਆ ਗਿਆ ਸੀ ਕਿ ਇਸ ਵਿੱਚ ਧੀਰਜ ਕੁਮਾਰ, ਅਜੇ ਸਰਕਾਰੀਆ, ਕਸ਼ਿਸ਼ ਰਾਏ ਅਤੇ ਹਨੀ ਮੱਟੂ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਹੁਣ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦੇ ਕਲਾਕਾਰਾਂ ਅਨੁਸਾਰ ਇਹ ਸਾਲ ਦੀ ਸਭ ਤੋਂ ਵੱਡੀ ਪ੍ਰੇਮ ਕਹਾਣੀ ਹੈ।

ਫਿਲਮ ਦੇ ਟ੍ਰੇਲਰ ਬਾਰੇ ਗੱਲ ਕਰੀਏ ਤਾਂ ਟ੍ਰੇਲਰ ਸਾਨੂੰ ਦੱਸਦਾ ਹੈ ਕਿ ਅਜੇ ਸਰਕਾਰੀਆ ਅਤੇ ਕਸ਼ਿਸ਼ ਦੋਵੇਂ ਇੱਕ ਦੂਜੇ ਨੂੰ ਪ੍ਰੇਮ ਕਰਦੇ ਹਨ ਅਤੇ ਇੱਕ ਦੂਜੇ ਲਈ ਗੁਰੂਦੁਆਰੇ ਵਿੱਚ ਜਾਂਦੇ ਹਨ ਪਰ ਜਦੋਂ ਅਜੇ ਨੂੰ ਪਤਾ ਲੱਗਦਾ ਹੈ ਕਿ ਮੇਹਰ ਮੁਸਲਮਾਨ ਧਰਮ ਨਾਲ ਸੰਬੰਧ ਰੱਖਦੀ ਹੈ ਤਾਂ ਉਹ ਇਹ ਸਹਿਣ ਨਹੀਂ ਕਰ ਪਾਉਂਦਾ। ਇਹੀ ਕਾਰਨ ਬਾਅਦ ਵਿੱਚ ਉਹਨਾਂ ਦੀ ਲੜਾਈ ਦਾ ਕਾਰਨ ਬਣ ਜਾਂਦਾ ਹੈ।

ਫਿਰ ਹੌਲੀ-ਹੌਲੀ ਅਜੇ ਨੂੰ ਪਿਆਰ ਦਾ ਮਤਲਬ ਸਮਝ ਆਉਣ ਲੱਗਦਾ ਹੈ ਅਤੇ ਉਹ ਫਿਰ ਮੇਹਰ ਭਾਵ ਕਸ਼ਿਸ਼ ਨੂੰ ਮਿਲਣ ਲੱਗਦਾ ਹੈ। ਪਰ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਫਿਰ ਉਹ ਧੀਰਜ ਕੁਮਾਰ ਨਾਲ ਵਿਆਹ ਕਰਵਾ ਲੈਂਦੀ ਹੈ। ਹੁਣ ਅੱਗੇ ਕੀ ਹੁੰਦਾ ਹੈ ਇਹ ਫਿਲਮ ਨੂੰ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ। ਅਜੇ ਅਤੇ ਕਸ਼ਿਸ਼ ਦੀ ਕੈਮਿਸਟਰੀ ਦਰਸ਼ਕਾਂ ਨੂੰ ਕਾਫੀ ਲੁਭਾ ਰਹੀ ਹੈ। ਪ੍ਰਸ਼ੰਸਕ ਜੋੜੀ ਨੂੰ ਕਾਫੀ ਪਸੰਦ ਕਰ ਰਹੇ ਹਨ। ਹੁਣ ਤੱਕ ਟ੍ਰੇਲਰ ਨੂੰ 8.4 ਲੱਖ ਲੋਕਾਂ ਨੇ ਦੇਖ ਲਿਆ ਹੈ।

ਫਿਲਮ ਬਾਰੇ ਹੋਰ ਗੱਲ਼ ਕਰੀਏ ਤਾਂ ਫਿਲਮ ਰੱਬ ਦੀ ਮੇਹਰ ਦਾ ਨਿਰਦੇਸ਼ਨ ਅਭੈ ਛਾਪੜਾ ਨੇ ਕੀਤਾ ਹੈ ਅਤੇ ਇਹ ਡਿਗਿਆਨਾ ਫਿਲਮਜ਼ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। ਤਜਿੰਦਰ ਪਾਲ ਸਿੰਘ ਘੁੰਮਣ ਅਤੇ ਅੰਜੂ ਮੋਂਗਾ ਫਿਲਮ ਦੇ ਨਿਰਮਾਤਾ ਹਨ ਅਤੇ ਫਿਲਮ 22 ਸਤੰਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ।

Last Updated : Sep 2, 2023, 11:37 AM IST

ABOUT THE AUTHOR

...view details